ਭਾਰਤ ''ਚ 2 ਦਸੰਬਰ ਨੂੰ ਲਾਂਚ ਹੋਵੇਗਾ ਵੀਵੋ ਦਾ ਇਹ 5G ਸਮਾਰਟਫੋਨ

11/26/2020 8:07:55 PM

ਗੈਜੇਟ ਡੈਸਕ-ਚੀਨੀ ਸਮਾਰਟਫੋਨ ਮੇਕਰ ਵੀਵੋ ਨੇ ਹਾਲ ਹੀ 'ਚ ਵੀਵੋ ਵੀ20 ਲਾਂਚ ਕੀਤਾ ਸੀ। ਹੁਣ ਕੰਪਨੀ ਵੀਵੋ ਵੀ20 ਪ੍ਰੋਅ ਨਾਲ ਤਿਆਰ ਹੈ। ਵੀਵੋ ਵੀ20 ਪ੍ਰੋਅ 'ਚ 5ਜੀ ਦਾ ਸਪੋਰਟ ਦਿੱਤਾ ਜਾਵੇਗਾ। ਵੀਵੋ ਵੀ20 ਪ੍ਰੋਅ ਲਈ ਕੰਪਨੀ ਨੇ ਟੀਜ਼ਰ ਜਾਰੀ ਕਰ ਦਿੱਤਾ ਹੈ ਜਿਸ 'ਚ ਦੱਸਿਆ ਗਿਆ ਹੈ ਕਿ ਇਹ ਸਮਾਰਟਫੋਨ ਭਾਰਤ 'ਚ 2 ਦਸੰਬਰ ਨੂੰ ਲਾਂਚ ਹੋਵੇਗਾ। ਕੰਪਨੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਹ ਸਭ ਤੋਂ ਪਤਲਾ 5ਜੀ ਸਮਾਰਟਫੋਨ ਹੋਵੇਗਾ। ਕੰਪਨੀ ਨੇ ਆਪਣੇ ਟਵਿੱਟਰ ਹੈਂਡਲ ਤੋਂ ਵੀ ਇਸ ਦਾ ਟੀਜ਼ਰ ਪੋਸਟ ਕੀਤਾ ਹੈ।

ਇਹ ਵੀ ਪੜ੍ਹੋ:-ਰੂਸ ਨਵੇਂ ਸਾਲ ਤੋਂ ਪਹਿਲਾਂ ਵੱਡੇ ਪੱਧਰ 'ਤੇ ਕੋਵਿਡ ਟੀਕਾਕਰਨ ਸ਼ੁਰੂ ਕਰੇਗਾ

PunjabKesari

ਜ਼ਿਕਰਯੋਗ ਹੈ ਕਿ ਵੀਵੋ ਵੀ20 ਪ੍ਰੋਅ ਨੂੰ ਸਤੰਬਰ 'ਚ ਥਾਈਲੈਂਡ 'ਚ ਲਾਂਚ ਕੀਤਾ ਗਿਆ ਸੀ। ਭਾਰਤ 'ਚ ਵੀ ਕੰਪਨੀ ਉਸੇ ਸਪੈਸੀਫਿਕੇਸ਼ਨਸ ਨਾਲ ਲਾਂਚ ਕਰ ਸਕਦੀ ਹੈ। ਵੀਵੋ ਵੀ20 ਪ੍ਰੋਅ 'ਚ ਕੁਆਲਕਾਮ ਸਨੈਪਡਰੈਗਨ 765ਜੀ ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 6.44 ਇੰਚ ਦੀ ਫੁੱਲ ਐੱਚ.ਡੀ. ਪਲੱਸ ਏਮੋਲੇਡ ਡਿਸਪਲੇਅ ਦਿੱਤੀ ਗਈ ਹੈ। ਖਾਸ ਗੱਲ ਇਹ ਹੈ ਕਿ ਇਸ ਫੋਨ 'ਚ ਡਿਊਲ ਸੈਲਫੀ ਕੈਮਰਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:-'ਜੇ 70 ਫੀਸਦੀ ਲੋਕਾਂ ਨੇ ਵੀ ਮਾਸਕ ਪਾਇਆ ਹੁੰਦਾ ਤਾਂ ਮਹਾਮਾਰੀ ਕੰਟਰੋਲ 'ਚ ਹੁੰਦੀ' 

PunjabKesari

ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ ਇਕ 44 ਮੈਗਾਪਿਕਸਲ ਦਾ ਕੈਮਰਾ ਅਤੇ ਦੂਜਾ 8 ਮੈਗਾਪਿਕਸਲ ਦਾ ਹੈ। ਰੀਅਰ ਪੈਨਲ 'ਤੇ ਤਿੰਨ ਕੈਮਰੇ ਦਿੱਤੇ ਗਏ ਹਨ। ਪ੍ਰਾਈਮਰੀ 64 ਮੈਗਾਪਿਕਸਲ ਦਾ ਲੈਂਸ, ਜਦਕਿ ਦੂਜਾ 8 ਮੈਗਾਪਿਕਸਲ ਦਾ ਅਤੇ ਤੀਸਰਾ 2 ਮੈਗਾਪਿਕਸਲ ਦਾ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,000 ਐੱਮ.ਏ.ਐੱਚ.ਦੀ ਬੈਟਰੀ ਦਿੱਤੀ ਗਈ ਹੈ ਜੋ ਇਕ 33 ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸ 'ਚ ਅੰਡਰ ਡਿਸਪਲੇਅ ਫਿੰਗਰਪ੍ਰਿੰਟ ਸਕੈਨਰ ਹੈ ਅਤੇ ਕੁਨੈਕਟੀਵਿਟੀ ਲਈ ਯੂ.ਐੱਸ.ਬੀ ਟਾਈਪ ਸੀ ਹੈ। ਫਿਲਹਾਲ ਇਹ ਸਾਫ ਨਹੀਂ ਹੈ ਕਿ ਕੰਪਨੀ ਭਾਰਤ 'ਚ ਵੀ ਇਸ ਸਪੈਸੀਫਿਕੇਸ਼ਨਸ ਨਾਲ ਵੀਵੋ ਵੀ20 ਪ੍ਰੋਅ ਨੂੰ ਲਾਂਚ ਕਰੇਗੀ ਜਾਂ ਭਾਰਤ ਲਈ ਹਾਰਡਵੇਅਰ 'ਚ ਬਦਲਾਅ ਕੀਤੇ ਜਾਣਗੇ।


Karan Kumar

Content Editor

Related News