ਇਸ ਘਰੇਲੂ ਕੰਪਨੀ ਨੇ ਲਾਂਚ ਕੀਤੀ ਵਾਇਰਲੈੱਸ ਸਪੀਕਰ ਦੀ ਨਵੀਂ ਰੇਂਜ, ਕਾਲਿੰਗ ਫੀਚਰ ਵੀ ਮਿਲੇਗਾ

03/18/2023 5:44:16 PM

ਗੈਜੇਟ ਡੈਸਕ- ਘਰੇਲੂ ਕੰਪਨੀ VingaJoy ਨੇ ਆਪਣੇ ਨਵੇਂ ਸਪੀਕਰ VingaJoy SP-1510 Club ਨੂੰ ਲਾਂਚ ਕਰ ਦਿੱਤਾ ਹੈ। VingaJoy SP-1510 Club ਦੇ ਨਾਲ 4 ਘੰਟਿਆਂ ਦੀ ਬੈਟਰੀ ਲਾਈਫ ਦਿੱਤੀ ਗਈ ਹੈ। ਇਸਤੋਂ ਇਲਾਵਾ ਇਸ ਵਿਚ ਰਿਚਾਰਜੇਬਲ ਬੈਟਰੀ ਦਿੱਤੀ ਗਈ ਹੈ। ਇਸ ਸਪੀਕਰ 'ਚ TWS ਤੋਂ ਇਲਾਵਾ ਕੰਟਰੋਲ ਬਟਨ, ਕਾਲਿੰਗ ਅਤੇ AUX ਤੇ ਬਲੂਟੁੱਥ V5.0 ਵਰਗੇ ਕੁਨੈਕਟੀਵਿਟੀ ਫੀਚਰਜ਼ ਹਨ।

VingaJoy SP-1510 Club 'ਚ ਇਨਬਿਲਟ ਮਾਈਕ੍ਰੋਫੋਨ ਹੈ ਜੋ ਕਿ ਕਾਲਿੰਗ ਲਈ ਹੈ। VingaJoy ਦੇ ਇਸ ਸਪੀਕਰ ਦੀ ਕੀਮਤ 2,999 ਰੁਪਏ ਰੱਖੀ ਗਈ ਹੈ। ਇਹ ਇਕ ਪੋਰਟੇਬਲ ਸਪੀਕਰ ਹੈ ਯਾਨੀ ਇਸਨੂੰ ਲੈ ਕੇ ਤੁਸੀਂ ਕਿਤੇ ਆ-ਜਾ ਸਕਦੇ ਹੋ। ਇਸ ਵਿਚ ਮਾਈਕ੍ਰੋ-ਐੱਸ.ਡੀ. ਪੋਰਟ ਵੀ ਹੈ।

VingaJoy SP-1510 'ਚ ਐੱਫ.ਐੱਮ. ਰੇਡੀਓ ਵੀ ਦਿੱਤਾ ਗਿਆ ਹੈ। ਇਸਨੂੰ ਤੁਸੀਂ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਡਿਵਾਈਸ ਦੇ ਨਾਲ ਇਸਤੇਮਾਲ ਕਰ ਸਕਦੇ ਹੋ। ਇਸ ਸਪੀਕਰ 'ਚ 2400mAh ਦੀ ਬੈਟਰੀ ਹੈ ਜਿਸਨੂੰ ਲੈ ਕੇ 4 ਘੰਟਿਆਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। VingaJoy SP-1510 Club ਸਪੀਕਰ ਨੂੰ ਤਮਾਮ ਰਿਟੇਲ ਸਟੋਰਾਂ ਤੋਂ ਖਰੀਦਿਆ ਜਾ ਸਕਦਾ ਹੈ।

ਨਵੇਂ ਸਪੀਕਰ ਦੀ ਲਾਂਚਿੰਗ 'ਤੇ ਕੰਪਨੀ ਨੇ ਕੋ-ਫਾਊਂਡਰ ਲਲਿਤ ਅਰੋੜਾ ਨੇ ਕਿਹਾ ਕਿ ਸਾਨੂੰ ਆਪਣੇ ਪ੍ਰੋ ਐੱਸ.ਪੀ.-1510 ਕਲੱਬ ਸੀਰੀਜ਼ ਵਾਇਰਲੈੱਸ ਸਪੀਕਰ ਦੇ ਲਾਂਚ ਦੇ ਨਾਲ ਆਪਣੇ ਬਲੂਟੁੱਥ ਸਪੀਕਰ ਪੋਰਟਫੋਲੀਓ ਦਾ ਵਿਸਤਾਰ ਕਰਦੇ ਹੋਏ ਬੇਹੱਦ ਖੁਸ਼ੀ ਹੈ। ਇਹ ਵਿਸ਼ੇਸ਼ ਤੌਰ 'ਤੇ ਮਿਲੇਨੀਅਲਸ ਦੀਆਂ ਸੰਗੀਤ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਡਿਜ਼ਾਈਨ ਕੀਤਾ ਗਿਆ ਹੈ।


Rakesh

Content Editor

Related News