Gif ਫਾਇਲਸ ਸੈਂਡ ਕਰਨ ਲਈ ਵਾਈਬਰ ''ਚ ਐਡ ਹੋਏ ਕਈ ਦਿਲਚਸਪ ਫੀਚਰਜ਼
Wednesday, Jun 08, 2016 - 01:07 PM (IST)

ਜਲੰਧਰ— ਇੰਟਰਨੈੱਟ ਕਾਲਿੰਗ ਲਈ ਸਭ ਤੋਂ ਜ਼ਿਆਦਾ ਵਰਤੇ ਜਾਣ ਵਾਲੇ ਲੋਕਪ੍ਰਿਅ ਮੈਸੇਜਿੰਗ ਐਪ ਵਾਈਬਰ ਨੇ ਆਪਣੇ ਐਂਡ੍ਰਾਇਡ ਅਤੇ ਆਈ.ਓ.ਐੱਸ. ਲਈ ਅਪਡੇਟ ਜਾਰੀ ਕੀਤਾ ਹੈ ਜਿਸ ਵਿਚ ਕਈ ਨਵੇਂ ਫੀਚਰਜ਼ ਮੌਜੂਦ ਹਨ। ਇਸ ਅਪਡੇਟ ਦੇ ਮੁੱਖ ਆਕਰਸ਼ਣ ਜਿਫ ਇਮੇਜ ਸਪੋਰਟ ਅਤੇ ਬੈਕਅਪ-ਰੀਸਟੋਰ ਫੀਚਰ ਹਨ।
ਨਵੇਂ ਅਪਡੇਟ ਤੋਂ ਬਾਅਦ ਯੂਜ਼ਰ ਟੈਕਸਟ ਹਿਸਟਰੀ ਨੂੰ ਮੈਨੂਅਲੀ ਸੇਵ ਕਰ ਸਕਣਗੇ, ਮਤਲਬ ਭਵਿੱਖ ''ਚ ਕਿਸੇ ਵੀ ਕਾਰਨ ਐਪ ਰੀਇੰਸਟਾਲ ਕਰਨ ਦੀ ਹਾਲਤ ''ਚ ਸਾਰੇ ਮੈਸੇਜ ਨੂੰ ਫਿਰ ਤੋਂ ਸਟੋਰ ਕਰਨਾ ਸੰਭਵ ਹੋਵੇਗਾ। ਬਲਾਗ ''ਚ ਲਿੱਖਿਆ ਹੈ ਕਿ ਵਾਈਬਰ ਆਈ.ਓ.ਐੱਸ. ਅਤੇ ਐਂਡ੍ਰਾਇਡ ਦੇ ਲੇਟੈਸਟ ਅਪਡੇਟ ਤੋਂ ਬਾਅਦ ਯੂਜ਼ਰ ਟੈਕਸਟ ਮੈਸੇਜ ਹਿਸਟਰੀ ਨੂੰ ਕਲਾਊਡ ਸਰਵਿਸ (ਆਈਕਲਾਊਡ ਜਾਂ ਗੂਗਲ ਡ੍ਰਾਈਵ) ''ਤੇ ਸੇਵ ਕਰ ਸਕੋਗੇ। ਬਾਅਦ ''ਚ ਉਹ ਇਸੇ ਫੋਨ ਨੰਬਰ ''ਤੇ ਰੀਸਟੋਰ ਵੀ ਕਰ ਸਕੋਗੇ, ਚਾਹੇ ਉਸ ਨੰਬਰ ਨੂੰ ਕਿਸੇ ਹੋਰ ਡਿਵਾਈਸ ''ਤੇ ਹੀ ਐਕਟਿਵੇਟ ਕਿਉਂ ਨਾ ਕਿਤਾ ਜਾ ਰਿਹਾ ਹੋਵੇ, ਬਸ ਆਪਰੇਟਿੰਗ ਸਿਸਟਮ ਅਲੱਗ ਨਹੀਂ ਹੋਣਾ ਚਾਹੀਦਾ।
ਇਸ ਤੋਂ ਇਲਾਵਾ ਐਪ ''ਚ ਮਨੀ ਟ੍ਰਾਂਸਫਰ ਲਈ ਵੈਸਟਰਨ ਯੂਨੀਅਨ ਟੈੱਕ ਨੂੰ ਇੰਟੀਗ੍ਰੇਟ ਕੀਤਾ ਗਿਆ ਹੈ। ਇਸ ਸੇਵਾ ਦਾ ਫਾਇਦਾ 200 ਦੇਸ਼ਾਂ ਦੇ ਯੂਜ਼ਰ ਚੁੱਕ ਸਕਣਗੇ। ਯੂਜ਼ਰ ਹੁਣ ਇਨ੍ਹਾਂ ਦੇਸ਼ਾਂ ''ਚ ਵੈਸਟਰਨ ਯੂਨੀਅਨ ਏਜੰਟ ਨੂੰ ਕੈਸ਼ ਭੇਜ ਸਕਣਗੇ। 50 ਦੇਸ਼ਾਂ ''ਚ ਤਾਂ ਬੈਂਕ ਅਕਾਊਂਟ ''ਚ ਕੈਸ਼ ਭੇਜਣਾ, ਐਪਲ ਦੀ ਸਮਾਰਟਵਾਚ ''ਤੇ ਵੀ ਇਸ ਐਪ ਨੂੰ ਚਲਾਉਣਾ ਸੰਭਵ ਹੋਵੇਗਾ।