ਇਹ ਕੰਪਨੀ ਲਿਆਈ ਨਵਾਂ ਰਿਚਾਰਜ ਪਲਾਨ, 30 ਦਿਨਾਂ ਤਕ ਰੋਜ਼ ਮਿਲੇਗਾ 1GB ਡਾਟਾ
Tuesday, Apr 11, 2023 - 04:40 PM (IST)
ਗੈਜੇਟ ਡੈਸਕ- ਵੋਡਾਫੋਨ-ਆਈਡੀਆ ਨੇ ਆਪਣਾ ਨਵਾਂ ਰੀਚਾਰਜ ਪਲਾਨ ਪੇਸ਼ ਕਰ ਦਿੱਤਾ ਹੈ। ਇਹ ਪਲਾਨ ਪ੍ਰੀਪੇਡ ਗਾਹਕਾਂ ਲਈ ਹੈ। ਭਲੇ ਹੀ ਕੰਪਨੀ ਭਾਰਤੀ ਟੈਲੀਕਾਮ ਸੈਕਟਰ 'ਚ ਜੂਝ ਰਹੀ ਹੋਵੇ ਪਰ ਲਗਾਤਾਰ ਨਵੇਂ ਪਲਾਨ ਜੋੜ ਰਹੀ ਹੈ। ਕੰਨੀ ਨੇ 5ਜੀ ਸਪੈਕਟ੍ਰਮ ਨਿਲਾਮੀ 'ਚ ਹਿੱਸਾ ਲਿਆ ਅਤੇ ਸਪੈਕਟ੍ਰਮ ਖਰੀਦਿਆ ਵੀ ਪਰ ਅਜੇ ਤਕ 5ਜੀ ਸਰਵਿਸ ਲਾਂਚ ਨਹੀਂ ਕੀਤੀ।
ਕੰਪਨੀ ਆਪਣੇ ਮੌਜੂਦਾ ਪੋਰਟਫੋਲੀਓ ਨੂੰ ਮਜਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਵੋਡਾਫੋਨ-ਆਈਡੀਆ ਨੇ ਆਪਣੀ ਲਿਸਟ 'ਚ ਇਕ ਕਿਫਾਇਤੀ ਆਪਸ਼ਨ ਜੋੜਿਆ ਹੈ ਜੋ 30 ਦਿਨਾਂ ਲਈ ਡੇਲੀ ਡਾਟਾ ਆਫਰ ਕਰਦਾ ਹੈ। ਆਓ ਜਾਣਦੇ ਹਾਂ ਵੋਡਾਫੋਨ-ਆਈਡੀਆ ਦੇ ਇਸ ਪਲਾਨ ਬਾਰੇ ਵਿਸਤਾਰ ਨਾਲ...
ਨਵੇਂ ਪਲਾਨ 'ਚ ਕੀ ਹੈ ਖ਼ਾਸ
ਵੋਡਾਫੋਨ-ਆਈਡੀਆ ਦਾ ਨਵਾਂ ਪਲਾਨ 30 ਦਿਨਾਂ ਦੀ ਮਿਆਦ ਦੇ ਨਾਲ ਆਉਂਦਾ ਹੈ। ਇਸ ਪਲਾਨ 'ਚ ਗਾਹਕਾਂ ਨੂੰ 30 ਦਿਨਾਂ ਦੀ ਮਿਆਦ ਨਾਲ ਰੋਜ਼ 1 ਜੀ.ਬੀ. ਡਾਟਾ ਮਿਲੇਗਾ। ਇਹ ਡਾਟਾ 4ਜੀ ਹੋਵੇਗਾ ਕਿਉਂਕਿ ਕੰਪਨੀ ਨੇ ਅਜੇ ਤਕ ਆਪਣੀ 5ਜੀ ਸਰਵਿਸ ਲਾਂਚ ਨਹੀਂ ਕੀਤੀ।
ਇਸ ਤੋਂ ਇਲਾਵਾ ਰਿਚਾਰਜ ਪਲਾਨ 'ਚ ਗਾਹਕਾਂ ਨੂੰ ਅਨਲਿਮਟਿਡ ਵੌਇਸ ਕਾਲਿੰਗ ਅਤੇ ਐੱਸ.ਐੱਮ.ਐੱਸ. ਦਾ ਫਾਇਦਾ ਨਹੀਂ ਮਿਲੇਗਾ। ਵੋਡਾਫੋਨ-ਆਈਡੀਆ ਦਾ ਇਹ ਪਲਾਨ ਇਕ ਡੇਲੀ ਡਾਟਾ ਵਾਊਚਰ ਹੈ। ਵੋਡਾਫੋਨ-ਆਈਡੀਆ ਦੇ ਇਸ ਵਾਊਚਰ ਦੀ ਵਰਤੋਂ ਲਈ ਤੁਹਾਡੇ ਕੋਲ ਇਕ ਬੇਸ ਪਲਾਨ ਹੋਣਾ ਚਾਹੀਦਾ ਹੈ। ਵੋਡਾਫੋਨ-ਆਈਡੀਆ ਦਾ ਇਹ ਪਲਾਨ ਏਅਰਟੈੱਲ ਦੇ 181 ਰੁਪਏ ਵਾਲੇ ਪਲਾਨ ਵਰਗਾ ਹੀ ਹੈ।