Nokia 3 ਸਮਾਰਟਫੋਨ ਨੂੰ ਮਿਲੀ ਬੇਹੱਦ ਹੀ ਅਹਿਮ ਅਪਡੇਟ

Monday, Dec 11, 2017 - 06:42 PM (IST)

Nokia 3 ਸਮਾਰਟਫੋਨ ਨੂੰ ਮਿਲੀ ਬੇਹੱਦ ਹੀ ਅਹਿਮ ਅਪਡੇਟ

ਜਲੰਧਰ-ਨੋਕੀਆ ਬ੍ਰਾਂਡ ਦੇ ਸਮਾਰਟਫੋਨ ਬਣਾਉਣ ਵਾਲੀ ਕੰਪਨੀ HMD ਗਲੋਬਲ ਨੇ ਨੋਕੀਆ 3 ਸਮਾਰਟਫੋਨ ਲਈ ਮਾਸਿਕ ਸਾਫਟਵੇਅਰ ਅਪਡੇਟ ਰੀਲੀਜ਼ ਕਰ ਦਿੱਤਾ ਹੈ। ਇਸ ਐਂਡਰਾਇਡ ਅਪਡੇਟ ਨੂੰ ਪਿਛਲੇ ਹਫਤੇ ਹੀ ਰੀਲੀਜ਼ ਕੀਤਾ ਗਿਆ ਸੀ। ਇਹ ਗੂਗਲ ਦੇ ਲੇਟੈਸਟ ਐਂਡਰਾਇਡ ਸਕਿਉਰਟੀ ਪੈਚ ਅਪਡੇਟ ਦੇ ਨਾਲ ਆਉਦਾ ਹੈ, ਪਰ ਇਹ ਅਪਡੇਟ ਹੁਣ ਵੀ ਐਂਡਰਾਇਡ 7.1.1 ਨੂਗਟ 'ਤੇ ਆਧਾਰਿਤ ਹੈ। ਨਵੇਂ ਅਪਡੇਟ ਤੋਂ ਬਾਅਦ HMD ਗਲੋਬਲ ਦਾ ਨੋਕੀਆ 3 ਹੁਣ ਪਹਿਲਾਂ ਦੇ ਮੁਕਾਬਲੇ 'ਚ ਹੋਰ ਵੀ ਜਿਆਦਾ ਸੁਰੱਖਿਅਤ ਹੋ ਗਿਆ ਹੈ। ਦੇਖਿਆ ਜਾਵੇ ਤਾਂ ਕੋਈ ਵੀ ਮਹਿੰਗਾ ਅਤੇ ਫਲੈਗਸ਼ਿਪ ਸਮਾਰਟਫੋਨ ਨੂੰ ਵੀ ਹੁਣ ਤੱਕ ਦਸੰਬਰ ਮਹੀਨੇ ਦਾ ਸਕਿਓਰਟੀ ਅਪਡੇਟ ਨਹੀਂ ਮਿਲਿਆ ਹੈ। ਇਸ ਅਪਡੇਟ 'ਚ ਕੁਝ ਵੀ ਹੈਰਾਨ ਕਰਨ ਵਾਲਾ ਨਹੀਂ ਹੈ ਕਿਉਕਿ HMD ਗਲੋਬਲ ਨੇ ਪਹਿਲਾਂ ਹੀ ਸਮਾਰਟਫੋਨ ਨੂੰ ਮਾਸਿਕ ਅਪਡੇਟ ਦੇਣ ਦਾ ਵਾਅਦਾ ਕੀਤਾ ਸੀ।

ਲੇਂਟੈਸਟ ਸਕਿਓਰਟੀ ਪੈਚ ਤੋਂ ਇਲਾਵਾ ਦਸੰਬਰ ਅਪਡੇਟ 'ਚ ਬਿਹਤਰ ਸਿਸਟਮ ਸਟੈਬਿਲਟੀ ਹੈ। ਨੋਕੀਆ 3 ਸਮਾਰਟਫੋਨ ਦੇ ਯੂਜ਼ਰ ਇੰਟਰਫੇਸ 'ਚ ਵੀ ਕੁਝ ਨਵੀਆਂ ਚੀਜ਼ਾਂ ਜੋੜੀਆ ਗਈਆ ਹਨ। ਨਵਾਂ ਅਪਡੇਟ OTA ਡਾਊਨਲੋਡ ਹੈ। ਇਹ 345.4MB ਦਾ ਹੈ ਅਤੇ ਭਾਰਤ 'ਚ ਨੋਕੀਆ 3 ਦੇ ਯੂਜ਼ਰ ਲਈ ਵੀ ਉਪਲੱਬਧ ਹੈ। ਅਸੀਂ ਪਿਛਲੇ ਹਫਤੇ ਹੀ ਜਾਣਕਾਰੀ ਦਿੱਤੀ ਸੀ ਕਿ ਨੋਕੀਆ 3 ਨੂੰ ਸਿੱਧਾ ਐਂਡਰਾਇਡ 8.0 ਓਰੀਓ ਅਪਡੇਟ ਮਿਲੇਗਾ। HMD ਗਲੋਬਲ ਵੱਲੋਂ ਐਂਡਰਾਇਡ 7.1.2 ਅਪਡੇਟ ਨਹੀਂ ਦਿੱਤਾ ਜਾਵੇਗਾ। ਕੰਪਨੀ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਉਹ ਜਲਦ ਹੀ ਨੋਕੀਆ 5 ਅਤੇ ਨੋਕੀਆ 6 ਸਮਾਰਟਫੋਨ ਲਈ ਓਰੀਓ ਬੀਟਾ ਬਿਲਡ ਰੀਲੀਜ਼ ਕਰੇਗੀ।

Nokia 3 ਸਮਾਰਟਫੋਨ ਦੇ ਸਪੈਸੀਫਿਕੇਸ਼ਨ-

ਨੋਕੀਆ 3 ਸਮਾਰਟਫੋਨ 'ਚ ਪਾਲੀਕਾਰਬੋਨੇਟ ਬਾਡੀ ਹੈ। ਇਸ 'ਚ ਕਾਰਨਿੰਗ ਗੋਰਿਲਾ ਗਲਾਸ ਲੈਮੀਨੇਸ਼ਨ ਦਿੱਤੀ ਗਈ ਹੈ। ਇਹ ਸਿਲਵਰ ਵਾਈਟ , ਮੈਟ ਬਲੈਕ , ਬਲੂ ਅਤੇ ਕਾਪਰ ਵਾਈਟ ਰੰਗ 'ਚ ਉਪਲੱਬਧ ਹੈ। ਇਸ 'ਚ 5 ਇੰਚ ਦਾ HD (720X1280 ਪਿਕਸਲ) IPS ਡਿਸਪਲੇਅ ਹੈ। ਇਸ 'ਚ 1.3 ਗੀਗਾਹਰਟਜ਼ ਕਵਾਡ-ਕੋਰ ਮੀਡੀਆਟੇਕ MTK6737 ਪ੍ਰੋਸੈਸਰ ਹੈ ਅਤੇ ਨਾਲ ਹੀ 2GB ਰੈਮ ਮੌਜ਼ੂਦ ਹੈ। ਸਮਾਰਟਫੋਨ ਦੀ ਇਨਬਿਲਟ ਸਟੋਰੇਜ 16GB ਹੈ ਅਤੇ 128GB ਤੱਕ ਮਾਈਕ੍ਰੋਐੱਸਡੀ ਕਾਰਡ ਨਾਲ ਵਧਾਈ ਜਾ ਸਕਦੀ ਹੈ।

ਨੋਕੀਆ 3 ਸਮਾਰਟਫੋਨ 'ਚ 8 ਮੈਗਾਪਿਕਸਲ ਦੇ ਰਿਅਰ ਅਤੇ ਫ੍ਰੰਟ ਕੈਮਰਾ ਹੈ। ਦੋਵੇ ਹੀ ਕੈਮਰੇ ਆਟੋਫੋਕਸ ਨਾਲ ਲੈਸ ਹੈ। ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਵਧੀਆ ਸੈਲਫੀ ਲਈ ਨੋਕੀਆ 3 ਸਮਾਰਟਫੋਨ 'ਚ ਡਿਸਪਲੇਅ ਫਲੈਸ਼ ਹੋਵੇਗਾ। ਨੋਕੀਆ 3 ਸਮਾਰਟਫੋਨ 'ਚ 2650mAh ਦੀ ਬੈਟਰੀ ਦਿੱਤੀ ਗਈ ਹੈ। ਇਸ ਦਾ ਡਾਇਮੇਸ਼ਨ 143.4x71.4x8.4 ਮਿਲੀਮੀਟਰ ਹੈ ਅਤੇ ਇਹ 4G LTE ਨੂੰ ਸੁਪੋਟ ਕਰਦਾ ਹੈ।


Related News