10.4 ਲੱਖ ਰੁਪਏ ਦੀ ਕੀਮਤ 'ਚ ਲਾਂਚ ਹੋਇਆ ਇਹ ਲਗਜ਼ਰੀ ਸਮਾਰਟਫੋਨ, ਜਾਣੋ ਖੂਬੀਆਂ

Saturday, Oct 20, 2018 - 04:29 PM (IST)

10.4 ਲੱਖ ਰੁਪਏ ਦੀ ਕੀਮਤ 'ਚ ਲਾਂਚ ਹੋਇਆ ਇਹ ਲਗਜ਼ਰੀ ਸਮਾਰਟਫੋਨ, ਜਾਣੋ ਖੂਬੀਆਂ

ਗੈਜੇਟ ਡੇਸਕ- ਲਗਜ਼ਰੀ ਸਮਾਰਟਫੋਨ ਬਰਾਂਡ Vertu ਨੇ ਮਾਰਕੀਟ 'ਚ ਆਪਣੇ ਸ਼ਾਨਦਾਰ ਸਮਾਰਟਫੋਨ Aster P ਨੂੰ ਲਾਂਚ ਕੀਤਾ ਹੈ। ਵਰਟੂ ਬਰਾਂਡ ਦਾ ਇਹ ਪ੍ਰੀਮੀਅਮ ਸਮਾਰਟਫੋਨ ਯੂਰਪੀ ਸਟਾਈਲ ਬੈਕ ਕੇਸ ਡਿਜ਼ਾਈਨ ਤੇ ਟਾਇਟੇਨੀਅਮ ਅਲੌਏ ਫ੍ਰੇਮ ਦੇ ਨਾਲ ਆਉਂਦਾ ਹੈ। ਫੋਨ ਦੇ ਬੈਕ ਪੈਨਲ 'ਤੇ ਟ੍ਰੇਡਮਾਰਕ ਵਿੰਗ ਡਿਜ਼ਾਈਨ ਤੋਂ ਇਲਾਵਾ ਫਲੈਪ ਮੌਜੂਦ ਰਹੇਗਾ। ਫਲੈਪ ਨੂੰ ਓਪਨ ਕਰਨ ਤੋਂ ਬਾਅਦ ਤੁਹਾਨੂੰ ਸਿਮ-ਸਲਾਟ ਵਿਖਾਈ ਦੇਵੇਗਾ। ਕੰਪਨੀ ਨੇ ਇਸ ਨਵੇਂ ਸਮਾਰਟਫੋਨ ਨੂੰ ਦੋ ਵੇਰੀਐਂਟ 'ਚ ਲਾਂਚ ਕੀਤਾ ਹੈ ਜਿਨ੍ਹਾਂ ਦੇ ਨਾਂ Baroque ਅਤੇ Gothic ਹਨ। ਦੱਸ ਦੇਈਏ ਕਿ ਇਸ ਫੋਨ ਦੀ ਕੀਮਤ 5,000 ਡਾਲਰ (ਕਰੀਬ 3.79 ਲੱਖ ਰੁਪਏ) ਤੋਂ ਸ਼ੁਰੂ ਹੁੰਦੀ ਹੈ। ਉਥੇ ਹੀ ਗੋਲਡ ਪਲੇਟਿਡ ਮਾਡਲ ਨੂੰ 14,146 ਡਾਲਰ (ਕਰੀਬ 10.4 ਲੱਖ ਰੁਪਏ) 'ਚ ਵੇਚਿਆ ਜਾਵੇਗਾ। PunjabKesari ਸਪੈਸੀਫਿਕੇਸ਼ਨਸ
ਇਸ ਮਹਿੰਗੇ ਸਮਾਰਟਫੋਨ 'ਚ ਡਿਸਪਲੇਅ 4.97 ਇੰਚ ਫੁੱਲ ਐੱਚ. ਡੀ (1080x1920 ਪਿਕਸਲ), ਪ੍ਰੋਸੈਸਰ ਕੁਆਲਕਾਮ ਸਨੈਪਡ੍ਰੈਗਨ 660, ਰੈਮ 6 ਜੀ. ਬੀ, ਇਨਬਿਲਟ ਸਟੋਰੇਜ 128 ਜੀ. ਬੀ, ਆਪਰੇਟਿੰਗ ਸਿਸਟਮ ਐਂਡ੍ਰਾਇਡ 8.1 ਓਰੀਓ, ਡਿਊਲ-ਸਿਮ (ਨੈਨੋ) ਸਪੋਰਟ ਤੇ ਬੈਟਰੀ 3 , 200 ਐੱਮ. ਏ. ਐੱਚ (ਕਵਿੱਕ ਚਾਰਜ 3.0 ਟੈਕਨਾਲੌਜੀ) ਦੀ ਹੈ।PunjabKesari 

ਕੈਮਰਾ
ਇਸ 'ਚ ਡਿਊਲ-ਐੱਲ. ਈ. ਡੀ ਫਲੈਸ਼ ਦੇ ਨਾਲ 12 ਮੈਗਾਪਿਕਸਲ ਦਾ ਰੀਅਰ ਕੈਮਰਾ ਹੈ। ਸੈਲਫੀ ਤੇ ਵੀਡੀਓ ਕਾਲਿੰਗ ਲਈ 20 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ ਜਿਸ ਦਾ ਅਰਪਚਰ ਐੱਫ/2.2 ਹੈ।PunjabKesari ਬਟਲਰ ਬਟਨ
ਵਰਟੂ ਐਕਸਕਲੂਜ਼ਿਵ ਬਟਲਰ ਸਰਵਿਸ ਇਸਤੇਮਾਲ ਕਰਨ ਲਈ ਫੋਨ ਦੇ ਸਾਈਡ 'ਚ ਬਟਲਰ ਬਟਨ ਦਿੱਤਾ ਗਿਆ ਹੈ। ਸਰਵਿਸ 24x7 ਉਪਲੱਬਧ ਰਹੇਗੀ, ਡਿਨਰ ਲਈ ਟੈਬਲ ਰੀਜਰਵ, ਟ੍ਰੈਵਲ ਪਲਾਨ ਕਰਨ ਤੇ ਹੋਰ ਜਰੂਰੀ ਚੀਜਾਂ ਲਈ ਸਰਵਿਸ ਦਾ ਇਸਤੇਮਾਲ ਕੀਤਾ ਜਾ ਸਕੇਗਾ। PunjabKesari
ਕੁਨੈਕਟੀਵਿਟੀ
ਫੋਨ 'ਚ ਕੁਨੈੱਕਟੀਵਿਟੀ ਲਈ 4 ਜੀ ਐਅਲ. ਟੀ. ਈ, ਵਾਈ-ਫਾਈ ਦੇ ਨਾਲ ਹਾਟਸਪਾਟ, ਬਲੂਟੁੱਥ, ਜੀ. ਪੀ. ਐੱਸ ਤੇ ਯੂ. ਐੱਸ. ਬੀ. ਟਾਈਪ-ਸੀ ਪੋਰਟ ਨੂੰ ਸ਼ਾਮਲ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਸਮਾਰਟਫੋਨ ਨੂੰ JD.com 'ਤੇ ਪ੍ਰੀ-ਆਰਡਰ ਲਈ ਲਿਸਟ ਕਰ ਦਿੱਤਾ ਗਿਆ ਹੈ ਅਤੇ ਫੋਨ ਦੀ ਸ਼ਿਪਿੰਗ 30 ਅਕਤੂਬਰ ਤੋਂ ਸ਼ੁਰੂ ਹੋਵੇਗੀ।


Related News