ChatGPT ਤੋਂ ਪੁੱਛਦੇ ਹੋ ਬੀਮਾਰੀ ਦਾ ਇਲਾਜ ਤਾਂ ਹੋ ਜਾਓ ਸਾਵਧਾਨ! ਮੁਸ਼ਕਿਲ 'ਚ ਪੈ ਸਕਦੀ ਹੈ ਜ਼ਿੰਦਗੀ

12/06/2023 7:39:02 PM

ਗੈਜੇਟ ਡੈਸਕ- ਚੈਟਜੀਪੀਟੀ ਦਾ ਇਸਤੇਮਾਲ ਵੱਡੇ ਪੱਧਰ 'ਤੇ ਹੋ ਰਿਹਾ ਹੈ। ਕੋਈ ਨੋਟਸ ਬਣਾਉਣ ਲਈ ਚੈਟਜੀਪੀਟੀ ਦਾ ਇਸਤੇਮਾਲ ਕਰ ਰਿਹਾ ਹੈ ਤਾਂਕੋਈ ਡਾਈਨ ਪਲਾਨ ਬਣਾ ਰਿਹਾ ਹੈ। ਚੈਟਜੀਪੀਟੀ ਦਾ ਸਭ ਤੋਂ ਜ਼ਿਆਦਾ ਇਸਤੇਮਾਲ ਕਸਟਮਰ ਸਪੋਰਟ 'ਚ ਹੋ ਰਿਹਾ ਹੈ ਪਰ ਕੁਝ ਲੋਕ ਇੰਨੇ ਹੁਸ਼ਿਆਰ ਹਨ ਕਿ ਆਪਣੀਆਂ ਬੀਮਾਰੀਆਂ ਲਈ ਵੀ ਚੈਟਜੀਪੀਟੀ ਤੋਂ ਹੀ ਰਾਏ ਲੈ ਰਹੇ ਹਨ। ਲੋਕ ਆਪਣੀ ਬੀਮਾਰੀ ਚੈਟਜੀਪੀਟੀ ਨੂੰ ਦੱਸ ਰਹੇ ਹਨ ਅਤੇ ਫਿਰ ਉਸ ਵੱਲੋਂ ਦੱਸੇ ਗਏ ਸੁਝਾਅ ਦੇ ਆਧਾਰ 'ਤੇ ਦਵਾਈ ਲੈ ਰਹੇ ਹਨ ਪਰ ਇਹ ਤੁਹਾਡੀ ਸਿਹਤ ਲਈ ਬਹੁਤ ਹੀ ਖ਼ਤਰਨਾਕ ਹੋ ਸਕਦਾ ਹੈ। ਇਸਨੂੰ ਲੈ ਕੇ ਕੁਝ ਮਾਹਿਰਾਂ ਨੇ ਲੋਕਾਂ ਨੂੰ ਸਾਵਧਾਨ ਕੀਤਾ ਹੈ। 

ਇਹ ਵੀ ਪੜ੍ਹੋ- WhatsApp ਨੇ 75 ਲੱਖ ਭਾਰਤੀ ਅਕਾਊਂਟ ਕੀਤੇ ਬੈਨ, ਕਿਤੇ ਤੁਸੀਂ ਤਾਂ ਨਹੀਂ ਕਰ ਰਹੇ ਇਹ ਗ਼ਲਤੀ

ਲਾਂਗ ਆਈਲੈਂਡ ਯੂਨੀਵਰਸਿਟੀ 'ਚ ਫਾਰਮਾਸਿਸਟੋਂ ਦੁਆਰਾ ਕੀਤੇ ਗਏ ਇਕ ਹਾਲੀਆ ਅਧਿਐਨ ਤੋਂ ਬਾਅਦ ਦਵਾਈ ਨਾਲ ਸੰਬੰਧਿਤ ਸਵਾਲਾਂ ਦੇ ਜਵਾਬਾਂ ਲਈ ਚੈਟਜੀਪੀਟੀ ਇਸਤੇਾਲ ਜਾਂ ਦੇ ਘੇਰੇ 'ਚ ਆਇਆ ਹੈ। ਫਾਰਮਾਸਿਸਟੋਂ ਦੇ ਇਕ ਅਧਿਐਨ 'ਚ ਪਾਇਆ ਗਿਆ ਹੈ ਕਿ ਚੈਟਬਾਟ, ਚੈਟਜੀਪੀਟੀ, ਦਵਾਈ ਨਾਲ ਸੰਬੰਧਿਤ ਲਗਭਗ ਤਿੰਨ-ਚੌਥਾਈ ਸਵਾਲਾਂ ਦੇ ਗਲਤ ਜਾਂ ਅਧੂਨੇ ਜਵਾਬ ਦਿੱਤੇ ਹਨ। 

ਅਧਿਐਨ ਦੌਰਾਨ ਚੈਟਜੀਪੀਟੀ ਤੋਂ ਸਿਹਤ ਨੂੰ ਲੈ ਕੇ 39 ਸਵਾਲ ਪੁੱਛੇ ਗਏ ਜਿਨ੍ਹਾਂ 'ਚੋਂ ਸਿਰਫ 10 ਸਵਾਲਾਂ ਦੇ ਜਵਾਬ ਹੀ ਸੰਤੋਸ਼ਜਨਕ ਸਨ। ਬਾਕੀ 29 ਦਵਾਈ ਸੰਬੰਧੀ ਜਵਾਬਾਂ ਨੂੰ ਗਲਤ ਅਤੇ ਅਧੂਰਾ ਮੰਨਿਆ ਗਿਆ। ਅਧਿਐਨ ਤੋਂ ਬਾਅਦ ਕਿਹਾ ਗਿਆ ਕਿ ਚੈਟਜੀਪੀਟੀ ਦਾ ਫ੍ਰੀ ਵਰਜ਼ਨ ਹੋਰ ਵੀ ਖ਼ਤਰਨਾਕ ਹੈ ਕਿਉਂਕਿ ਉਸ ਕੋਲ ਸਤੰਬਰ 2021 ਤਕ ਦੀ ਹੀ ਜਾਣਕਾਰੀ ਹੈ। 

ਇਹ ਵੀ ਪੜ੍ਹੋ- ਭੁੱਲ ਕੇ ਵੀ ਫੋਨ 'ਚ ਡਾਊਨਲੋਡ ਨਾ ਕਰੋ ਇਹ Apps, ਗੂਗਲ ਨੇ ਦਿੱਤੀ ਚਿਤਾਵਨੀ

ਚੈਟਜੀਪੀਟੀ ਨੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਫਾਈਜ਼ਰ ਦੀ ਪੈਕਸੋਲੋਵਿਡ ਅਤੇ ਬਲੱਡ ਪ੍ਰੈਸ਼ਰ ਘੱਟ ਕਰਨ ਵਾਲੀ ਦਵਾਈ ਵੇਰਾਪਾਮਿਲ ਨੂੰ ਇਕੱਠੇ ਵਰਤਣ 'ਚ ਕੋਈ ਦਿੱਕਤ ਨਹੀਂ ਹੈ, ਜਦਕਿ ਸੱਚਾਈ ਇਹ ਹੈ ਕਿ ਇਨ੍ਹਾਂ ਦੋਵਾਂ ਦਵਾਈਆਂ ਨੂੰ ਇਕੱਠੇ ਲੈਣ ਨਾਲ ਬਲੱਡ ਪ੍ਰੈਸ਼ਰ ਕਾਫੀ ਘੱਟ ਹੋ ਸਕਦਾ ਹੈ ਅਤੇ ਇਸ ਨਾਲ ਮਰੀਜ਼ਾਂ ਲਈ ਸੰਭਾਵੀ ਖ਼ਤਰਾ ਪੈਦਾ ਹੋ ਸਕਦਾ ਹੈ।

ਇਹ ਵੀ ਪੜ੍ਹੋ- 24GB ਰੈਮ, 50MP ਕੈਮਰਾ ਤੇ 5000mAh ਬੈਟਰੀ ਨਾਲ Redmi K70 ਸੀਰੀਜ਼ ਲਾਂਚ, ਜਾਣੋ ਕੀਮਤ


Rakesh

Content Editor

Related News