ਟੈਨਿੰਗ ਬੈੱਡ ਦੀ ਵਰਤੋਂ ਨਾਲ ਵੱਧਦੈ ਚਮੜੀ ਕੈਂਸਰ ਦਾ ਖਤਰਾ
Sunday, Mar 06, 2016 - 01:22 PM (IST)

ਜਲੰਧਰ— ਵਿਟਾਮਿਨ ਡੀ ਦੀ ਖੁਰਾਕ ਨੂੰ ਪੂਰਾ ਕਰਨ ਲਈ ਇਨਡੋਰ ਟੈਨਿੰਗ ਬੈੱਡ ਦਾ ਇਸਤੇਮਾਲ ਕਰਨਾ ਖਤਰਨਾਕ ਸਾਬਤ ਹੋ ਸਕਦਾ ਹੈ। ਇਕ ਨਵੀਂ ਰਿਪੋਰਟ ਮੁਤਾਬਕ ਟੈਨਿੰਗ ਬੈੱਡ ਤੋਂ ਨਿਕਲਣ ਵਾਲੀਆਂ ਪਰਾਬੈਂਗਣੀ ਕਿਰਨਾਂ ਨਾਲ ਚਮੜੀ ਦੇ ਕੈਂਸਰ ਦਾ ਖਤਰਾ ਵਧ ਜਾਂਦਾ ਹੈ। ਇਹ ਖਤਰਾ ਗਰਮੀਆਂ ਵਿਚ ਧੁੱਪ ਵਿਚ ਜ਼ਿਆਦਾ ਦੇਰ ਬਾਹਰ ਰਹਿਣ ਨਾਲ ਵੀ ਵਧ ਜਾਂਦਾ ਹੈ।
ਚਮੜੀ ਦੀਆਂ ਕੋਸ਼ਕਾਵਾਂ ਦੇ ਅਸਧਾਰਣ ਅਤੇ ਬੇਕਾਬੂ ਰੂਪ ਨਾਲ ਵਧਣ ਨਾਲ ਚਮੜੀ ਕੈਂਸਰ ਹੁੰਦਾ ਹੈ ਜੋ ਜ਼ਿਆਦਾਤਰ ਸੂਰਜ ਦੀਆਂ ਪਰਾਬੈਂਗਣੀ ਕਿਰਨਾਂ ਜਾਂ ਟੈਨਿੰਗ ਬੈੱਡ ਦੀ ਵਰਤੋਂ ਨਾਲ ਹੁੰਦਾ ਹੈ।
ਸਕਿਨ ਕੈਂਸਰ ਫਾਊਂਡੇਸ਼ਨ ਦੀ ਰਿਪੋਰਟ ਮੁਤਾਬਕ ਅਮਰੀਕਾ ਵਿਚ ਹਰ ਪੰਜ ''ਚੋਂ ਇਕ ਵਿਅਕਤੀ ਜ਼ਿੰਦਗੀ ਵਿਚ ਇਕ ਵਾਰ ਚਮੜੀ ਕੈਂਸਰ ਦੀ ਲਪੇਟ ਵਿਚ ਆਉਂਦਾ ਹੈ। ਵਿਸ਼ਵ ਸਿਹਤ ਸੰਗਠਨ ਨੇ ਵੀ ਸਾਲ 2009 ਵਿਚ ਕਿਹਾ ਸੀ ਕਿ ਟੈਨਿੰਗ ਬੈੱਡ ਮਨੁੱਖ ਲਈ ਕੈਂਸਰਕਾਰੀ ਹੈ। ਟੈਨਿੰਗ ਬੈੱਡ ਇਕ ਤਰ੍ਹਾਂ ਦਾ ਯੰਤਰ ਹੁੰਦਾ ਹੈ ਜੋ ਪਰਾਬੈਂਗਣੀ ਕਿਰਨਾਂ ਪੈਦਾ ਕਰਦਾ ਹੈ।