ਮੁਸ਼ਕਿਲ 'ਚ Apple, ਅਮਰੀਕੀ ਸੰਸਦ ਮੈਂਬਰ ਨੇ ਚੁੱਕਿਆ iPhones ਸਲੋ ਹੋਣ ਦਾ ਮੁੱਦਾ

01/11/2018 2:47:33 PM

ਜਲੰਧਰ - ਅਮਰੀਕੀ ਸਿਆਸਤ ਨੇਤਾ ਅਤੇ ਸੀਨੀਅਰ ਸੰਸਦ ਮੈਂਬਰ ਜਾਨ ਥਊਨ ਅਤੇ ਸਾਇੰਸ ਅਤੇ ਟ੍ਰਾਂਸਪੋਰਟੇਬਲ ਕਮੇਟੀ ਨੇ ਐਪਲ ਦੇ CEO ਟਿਮਕੁੱਕ ਨੂੰ ਇਕ ਚਿੱਠੀ ਭੇਜੀ ਹੈ, ਜਿਸ 'ਚ ਆਈਫੋਨਜ਼ ਦੇ ਸਲੋ ਹੋਣ ਨੂੰ ਲੈ ਕੇ ਕੰਪਨੀ ਤੋਂ ਸਵਾਲ ਪੁੱਛੇ ਗਏ ਹਨ। ਰਿਊਟਰਸ ਦੀ ਰਿਪੋਰਟ ਦੇ ਮੁਤਾਬਕ ਜਾਨ ਥਊਨ ਨੇ ਚਿੱਠੀ 'ਚ ਲਿਖਿਆ ਹੈ ਕਿ ਕੰਪਨੀ ਨੇ ਲੋਕਾਂ ਨੂੰ ਆਈਫੋਨਜ਼ 'ਚ ਆ ਰਹੀਆਂ ਸਮੱਸਿਆਵਾਂ ਨਾਲ ਬੈਟਰੀ ਦੀ ਫ੍ਰੀ ਰਿਪਲੇਮਸੈਂਟ ਨਹੀਂ ਕੀਤੀ, ਸਗੋਂ ਯੂਜ਼ਰਸ ਤੋਂ ਮੁਆਫੀ ਮੰਗਦੇ ਹੋਏ ਇਸ ਦੀਆਂ ਕੀਮਤਾਂ 79 ਡਾਲਰ ਤੋਂ 29 ਡਾਲਰ ਤੱਕ ਘਟਾ ਦਿੱਤੀ। ਸ਼ਾਇਦ ਕੰਪਨੀ ਪੁਰਾਣੇ ਆਈਫੋਨ ਨੂੰ ਲੈ ਕੇ ਸਟੈਟਜੀ ਬਣਾ ਰਹੀ ਹੈ। 

 

PunjabKesari

ਚਿੱਠੀ 'ਚ ਅੱਗੇ ਲਿਖਿਆ ਹੈ ਕਿ ਐਪਲ ਨੇ ਆਈਫੋਨ ਦੇ ਸ਼ਟਡਾਊਨ ਨੂੰ ਘੱਟ ਕਰਨ ਤੇ ਹੀ ਕੰਮ ਕੀਤਾ ਹੈ ਪਰ ਇਸ ਨਾਲ ਵੱਡੀ ਮਾਤਰਾ 'ਚ ਗਾਹਕ ਪ੍ਰਭਾਵਿਤ ਹੋਏ ਹਨ। ਉਨ੍ਹਾਂ ਨੇ ਕੰਪਨੀ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੀਆਂ ਸਮੱਸਿਆਵਾਂ ਆਉਣ 'ਤੇ ਸਹੀ ਤਰੀਕੇ ਨਾਲ ਗਾਹਕਾਂ ਤੱਕ ਗੱਲ ਪਹੁੰੰਚਾਉਣੀ ਚਾਹੀਦੀ ਨਾ ਕਿ ਮੁਆਫੀ ਮੰਗਦੇ ਹੋਏ ਬੈਟਰੀ ਵੇਚਣੀ ਚਾਹੀਦੀ। ਉਨ੍ਹਾਂ ਨੇ ਐਪਲ ਨੂੰ 23 ਫਰਵਰੀ ਤੱਕ ਇਸ ਲੈਟਰ 'ਤੇ ਆਪਣੀ ਪ੍ਰਤੀਕਿਰਿਆ ਦੇਣ ਨੂੰ ਕਿਹਾ ਹੈ।

ਜ਼ਿਕਰਯੋਗ ਹੈ ਕਿ ਐਪਲ ਨੇ ਦਸੰਬਰ ਮਹੀਨੇ 'ਚ ਮੰਨਿਆ ਸੀ ਕਿ ਆਈਫੋਨ 'ਚ ਆ ਰਹੀ ਬੈਟਰੀ ਸਮੱਸਿਆ ਨੂੰ ਠੀਕ ਕਰਨ ਲਈ ਕੰਪਨੀ ਨੇ ਜੋ iOS ਦਾ ਨਵਾਂ ਅਪਡੇਟ ਜਾਰੀ ਕੀਤਾ ਹੈ। ਉਸ ਨਾਲ ਕਈ ਆਈਫੋਨਜ਼ ਸਲੋ ਹੋ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਐਪਲ ਨੇ ਆਈਫੋਨ ਦੀ ਸਪੀਡ ਨੂੰ ਸਲੋ ਇਸ ਲਈ ਕੀਤਾ ਹੈ ਤਾਂ ਕਿ ਯੂਜ਼ਰਸ ਪੁਰਾਣੇ ਆਈਫੋਨ ਨੂੰ ਖਰਾਬ ਸਮਝ ਕੇ ਉਸ ਨੂੰ ਨਵੇਂ ਆਈਫੋਨ ਨਾਲ ਬਦਲ ਲਓ, ਜਿਸ ਨਾਲ ਕੰਪਨੀ ਦੀ ਵਿਕਰੀ 'ਚ ਵਾਧਾ ਹੋਵੇ ਪਰ ਹੁਣ ਐਪਲ ਆਪਣੇ ਬਣਾਏ ਹੋਏ ਜਾਲ 'ਚ ਖੁਦ ਫਸਦੀ ਜਾ ਰਹੀ ਹੈ।


Related News