ਆਉਣ ਵਾਲਾ ਹੈ ਨਵਾਂ Moto Razr 2020 ਫੋਲਡੇਬਲ ਫੋਨ, ਲੀਕ ਹੋਈਆਂ ਤਸਵੀਰਾਂ
Sunday, Aug 02, 2020 - 06:58 PM (IST)

ਗੈਜੇਟ ਡੈਸਕ—ਮੋਟੋਰੋਲਾ ਜਲਦ ਆਪਣੇ ਫੋਲਡੇਬਲ ਸਮਾਰਟਫੋਨ Moto Razr ਦੇ 2020 ਐਡਿਸ਼ਨ ਨੂੰ ਲਾਂਚ ਕਰਨ ਵਾਲੀ ਹੈ। ਇਹ ਇਕ 5ਜੀ ਫੋਲਡੇਬਲ ਸਮਾਰਟਫੋਨ ਹੋਵੇਗਾ ਜਿਸ ਦੀਆਂ ਤਸਵੀਰਾਂ ਲੀਕ ਹੋ ਚੁੱਕੀਆਂ ਹਨ। ਇਹ ਫੋਨ 6.2 ਇੰਚ ਦੀ ਫੋਲਡੇਬਲ ਡਿਸਪਲੇਅ ਨਾਲ ਆਵੇਗਾ। ਇਸ ਦੇ ਕੈਮਰਾ ਸੈਟਅਪ ਨੂੰ ਇਸ ਵਾਰ ਅਪਡੇਟ ਕੀਤਾ ਗਿਆ ਹੈ।
ਡਿਊਲ ਰੀਅਰ ਕੈਮਰਾ ਸੈਟਅਪ
ਇਸ ਵਾਰ ਕੰਪਨੀ ਡਿਊਲ ਰੀਅਰ ਕੈਮਰਾ ਸੈਟਅਪ ਇਸ ਫੋਨ 'ਚ ਦੇ ਸਕਦੀ ਹੈ। ਫੋਨ 'ਚ 48 ਮੈਗਾਪਿਕਸਲ+20 ਮੈਗਾਪਿਕਸਲ ਦਾ ਰੀਅਰ ਕੈਮਰਾ ਮਿਲ ਸਕਦਾ ਹੈ। ਐਂਡ੍ਰਾਇਡ 10 ਆਪਰੇਟਿੰਗ ਸਿਸਟਮ 'ਤੇ ਇਹ ਫੋਨ ਕੰਮ ਕਰੇਗਾ ਅਤੇ 8ਜੀ.ਬੀ. ਰੈਮ ਅਤੇ 256ਜੀ.ਬੀ. ਇੰਟਰਨਲ ਸਟੋਰੇਜ਼ ਨਾਲ ਆਵੇਗਾ।
ਨਵੇਂ ਮੋਟੋਰੋਲਾ ਰੇਜ਼ਰ 'ਚ 2,845 ਐੱਮ.ਏ.ਐੱਚ. ਦੀ ਬੈਟਰੀ ਮਿਲ ਸਕਦੀ ਹੈ। ਕੀਮਤ ਦੀ ਗੱਲ ਕਰੀਏ ਤਾਂ ਪਿਛਲੀ ਵਾਰ ਕੰਪਨੀ ਨੇ ਫੋਨ ਦੀ ਕੀਮਤ 1499 ਡਾਲਰ ਰੱਖੀ ਸੀ। ਹਾਲਾਂਕਿ ਇਸ ਵਾਰ ਕੰਪਨੀ ਗਲੈਕਸੀ ਜ਼ੈੱਡ ਫਲਿੱਪ 5ਜੀ ਨੂੰ ਟੱਕਰ ਦੇਣ ਲਈ ਇਸ ਨੂੰ ਥੋੜੀ ਘੱਟ ਕੀਮਤ 'ਚ ਲਿਆ ਸਕਦੀ ਹੈ।