ਹੁਣ ਸਾਰੇ ਡਿਵਾਈਸਿਜ਼ ਲਈ ਹੋਵੇਗਾ ਇਕ ਹੀ ਚਾਰਜਰ, ਜਲਦ ਲਾਗੂ ਹੋਵੇਗਾ ਨਿਯਮ

Saturday, Sep 25, 2021 - 11:55 AM (IST)

ਹੁਣ ਸਾਰੇ ਡਿਵਾਈਸਿਜ਼ ਲਈ ਹੋਵੇਗਾ ਇਕ ਹੀ ਚਾਰਜਰ, ਜਲਦ ਲਾਗੂ ਹੋਵੇਗਾ ਨਿਯਮ

ਗੈਜੇਟ ਡੈਸਕ– ਇਕ ਸਮਾਂ ਸੀ ਜਦੋਂ ਮੋਬਾਇਲ ਲਈ ਗੋਲ ਆਕਾਰ ਦਾ ਮੋਟੀ ਪਿੰਨ ਵਾਲਾ ਚਾਰਜਰ ਆਉਂਦਾ ਸੀ। ਉਸ ਤੋਂ ਬਾਅਦ ਸਾਰੀਆਂ ਕੰਪਨੀਆਂ ਦੇ ਵੱਖ-ਵੱਖ ਚਾਰਜਰ ਆਉਣ ਲੱਗੇ। ਫਿਰ ਨੋਕੀਆ ਦੇ ਫੋਨ ’ਚ ਪਤਲੀ ਪਿੰਨ ਵਾਲਾ ਚਾਰਜਰ ਆਇਆ ਅਤੇ ਇੰਨਾ ਪ੍ਰਸਿੱਧ ਹੋ ਗਿਆ ਕਿ ਹਰ ਕੋਈ ਉਸ ਨੂੰ ਹੀ ਇਸਤੇਮਾਲ ਕਰਨ ਲੱਗਾ। ਹੁਣ ਇਸ ਸਮੇਂ ਬਾਜ਼ਾਰ ’ਚ ਮਾਈਕ੍ਰੋ-ਯੂ.ਐੱਸ.ਬੀ., ਟਾਈਪ-ਸੀ, ਟਾਈਪ-ਬੀ, ਟਾਈਪ-ਏ ਵਰਗੇ ਕਈ ਤਰ੍ਹਾਂ ਦੇ ਚਾਰਜਰ ਮੌਜੂਦ ਹਨ। ਹਾਲਾਂਕਿ ਇਨ੍ਹਾਂ ’ਚੋਂ ਟਾਈਪ-ਸੀ ਸਭ ਤੋਂ ਜ਼ਿਆਦਾ ਇਸਤੇਮਾਲ ਹੋ ਰਿਹਾ ਹੈ। ਕਈ ਲੈਪਟਾਪ ਵੀ ਇਕ ਟਾੀਪ-ਸੀ ਪੋਰਟ ਨਾਲ ਆਉਣ ਲੱਗੇ ਹਨ। ਹੁਣ ਇਕ ਅਜਿਹਾ ਫੈਸਲਾ ਆਇਆ ਹੈ ਜੋ ਕਿ ਤੁਹਾਡੇ ਦਿਲ ਨੂੰ ਖੁਸ਼ ਕਰ ਦੇਵੇਗਾ। 

ਯੂਰਪੀਅਨ ਯੂਨੀਅਨ (EU) ਨੇ ਯੂਨੀਵਰਸਲ ਚਾਰਜਰ ਲਈ ਇਕ ਨਿਯਮ ਬਣਾਇਆ ਹੈ। ਯੂਨੀਅਨ ਦਾ ਕਹਿਣਾ ਹੈ ਕਿ ਉਹ ਜਲਦ ਹਰ ਤਰ੍ਹਾਂ ਦੇ ਸਮਾਰਟਫੋਨ ਲਈ ਇਕ ਯੂਨੀਵਰਸਲ ਚਾਰਜਰ ਦਾ ਨਿਯਮ ਲਾਗੂ ਕਰੇਗੀ ਜਿਸ ਤੋਂ ਬਾਅਦ ਸਾਰੀਆਂ ਕੰਪਨੀਆਂ ਨੂੰ ਵੱਖ-ਵੱਖ ਚਾਰਜਰ ਦੇਣ ਅਤੇ ਯੂਜ਼ਰਸ ਨੂੰ ਵੱਖ-ਵੱਖ ਚਾਰਜਰ ਰੱਖਣ ਦੀ ਲੋੜ ਨਹੀਂ ਪਵੇਗੀ। 

ਇਕ ਹੀ ਚਾਰਜਰ ਹੋਣ ਦਾ ਇਕ ਵੱਡਾ ਫਾਇਦਾ ਇਹ ਵੀ ਹੋਵੇਗਾ ਕਿ ਇਲੈਕਟ੍ਰੋਨਿਕ ਕੂੜੇ ’ਚ ਕਮੀ ਆਏਗਾ ਪਰ ਯੂਰਪੀਅਨ ਦੇ ਇਸ ਫੈਸਲੇ ’ਤੇ ਐਪਲ ਦੀ ਰਾਏ ਅਲੱਗ ਹੈ। ਐਪਲ ਦਾ ਕਹਿਣਾ ਹੈ ਕਿ ਯੂਨੀਵਰਸਲ ਚਾਰਜਰ ਆਉਣ ਤੋਂ ਬਾਅਦ ਇਨੋਵੇਸ਼ਨ ਖਤਮ ਹੋ ਜਾਵੇਗਾ, ਪ੍ਰਦੂਸ਼ਣ ਵੀ ਵਧੇਗਾ, ਹਾਲਾਂਕਿ ਇਸ ਦੇ ਪਿੱਛੇ ਐਪਲ ਨੇ ਕਾਰਨ ਨਹੀਂ ਦੱਸਿਆ। 

ਦਰਅਸਲ ਐਪਲ ਲੰਬੇ ਸਮੇਂ ਤੋਂ ਆਪਣੇ ਆਈਪੈਡ ਅਤੇ ਆਈਫੋਨ ’ਚ ਲਾਈਟਨਿੰਗ ਟਾਈਪ ਚਾਰਜਰ ਦਾ ਇਸਤੇਮਾਲ ਕਰਦਾ ਆ ਰਿਹਾ ਹੈ ਅਤੇ ਉਹ ਯੂਰਪੀਅਨ ਯੂਨੀਅਨ ਟਾਈਪ-ਸੀ ਚਾਰਜਰ ਨੂੰ ਯੂਨੀਵਰਸਲ ਚਾਰਜਰ ਬਣਾਉਣ ’ਤੇ ਵਿਚਾਰ ਕਰ ਰਹੀ ਹੈ। ਅਜਿਹੇ ’ਚ ਐਪਲ ਲਈ ਵੱਡੀ ਮੁਸੀਬਲ ਹੋ ਜਾਵੇਗੀ। ਐਪਲ ਦਾ ਕਹਿਣਾ ਹੈ ਕਿ ਯੂਨੀਅਨ ਦੇ ਇਸ ਫੈਸਲੇ ਨਾਲ ਪੂਰੀ ਦੁਨੀਆ ਦੇ ਗਾਹਕਾਂ ਨੂੰ ਸਮੱਸਿਆ ਹੋਵੇਗੀ। ਦੱਸ ਦੇਈਏ ਕਿ ਯੂਰਪੀਅਨ ਯੂਨੀਅਨ ’ਚ ਇਸ ਤਰ੍ਹਾਂ ਦੀ ਮੰਗ ਪਿਛਲੇ ਸਾਲ ਜਨਵਰੀ ’ਚ ਵੀ ਉੱਠੀ ਸੀ। 


author

Rakesh

Content Editor

Related News