ਯੂ.ਸੀ. ਵੈੱਬ ਨੇ ਭਾਰਤ ''ਚ ਲਾਂਚ ਕੀਤੀ ਨਵੀਂ ਐਪ UC News
Tuesday, Jun 07, 2016 - 12:38 PM (IST)

ਜਲੰਧਰ— ਅਲੀਬਾਬਾ ਸਮੂਹ ਦੇ ਯੂ.ਸੀ. ਵੈੱਬ ਨੇ ਭਾਰਤ ''ਚ ਨਿਊਜ਼ ਕੰਟੈਂਟ ਪਲੇਟਫਾਰਮ ਯੂ.ਸੀ. ਨਿਊਜ਼ ਲਾਂਚ ਕੀਤਾ ਹੈ। ਇਸ ਪਲੇਟਫਾਰਮ ਰਾਹੀਂ ਕੰਪਨੀ ਯੂਜ਼ਰ ਨੂੰ ਨਿਊਜ਼, ਕ੍ਰਿਕੇਟ, ਟੈਕਨਾਲੋਜੀ, ਮਨੋਰੰਜਨ, ਸਿਨੇਮਾ ਅਤੇ ਲਾਈਫਸਟਾਈਲ ਨਾਲ ਜੁੜੇ ਕੰਟੈਂਟ ਮੁਹੱਈਆ ਕਰਾਏਗੀ। ਕੰਪਨੀ ਦੇ ਮਹਾਪ੍ਰਬੰਧਕ ਕੇਨੀ ਯੇ ਨੇ ਕਿਹਾ ਕਿ ਯੂ.ਸੀ. ਨਿਊਜ਼ ਟ੍ਰੈਂਡ ਨੂੰ ਧਿਆਨ ''ਚ ਰੱਖ ਕੇ ਕੰਮ ਕਰਦਾ ਹੈ। ਇਹ ਫੇਸਬੁੱਕ ਅਤੇ ਟਵਿਟਰ ''ਤੇ ਟ੍ਰੈਂਡ ਹੋ ਰਹੇ ਕੀਵਰਡਸ ਨੂੰ ਧਿਆਨ ''ਚ ਰੱਖ ਕੇ ਉਸ ਨਾਲ ਜੁੜੇ ਵਿਸ਼ੇ ਨੂੰ ਯੂਜ਼ਰਰ ਨੂੰ ਰਿਕਮੈਂਡ ਕਰੇਗਾ।
ਉਨ੍ਹਾਂ ਦੱਸਿਆ ਕਿ ਯੂ.ਸੀ. ਨਿਊਜ਼ ਜੋ ਪਹਿਲਾਂ ਤੋਂ ਹੀ ਚੀਨ ''ਚ ਉਪਲੱਬਧ ਹੈ। ਇਸ ਨੂੰ ਇੰਡੋਨੇਸ਼ੀਆ ਅਤੇ ਹੋਰ ਦੇਸ਼ਾਂ ''ਚ ਵੀ ਲਾਂਚ ਕੀਤਾ ਜਾਵੇਗਾ। ਇਹ ਐਪ ਗੂਗਲ ਪਲੇਅ ਸਟੋਰ ''ਚ ਡਾਊਨਲੋਡ ਲਈ ਉਪਲੱਬਧ ਹੈ। ਕੰਪਨੀ ਆਪਣਾ ਧਿਆਨ ਕੰਟੈਂਟ ''ਤੇ ਕੇਂਦਰਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਡਿਜੀਟਲ ਕੰਟੈਂਟ ਦੀ ਵਰਤੋਂ ਤੇਜ਼ੀ ਨਾਲ ਵਧ ਰਹੀ ਹੈ। ਹੁਣ ਇਹ ਸਾਡੇ ''ਤੇ ਨਿਰਭਰ ਕਰਦਾ ਹੈ ਕਿ ਅਸੀਂ ਉਸ ਕਿਵੇਂ ਕਸਟਮਾਈਜ਼ ਕਰਦੇ ਹਾਂ ਅਤੇ ਯੂਜ਼ਰ ਨੂੰ ਜ਼ਿਆਦਾ ਕੰਟੈਂਟ ਕਿਸ ਤਰ੍ਹਾਂ ਮੁਹੱਈਆ ਕਰਾਉਂਦੇ ਹਾਂ।