ਚੀਨ ਨੂੰ ਭਾਰਤ ਦਾ ਵੱਡਾ ਝਟਕਾ, UC ਬ੍ਰਾਊਜ਼ਰ ਹੋ ਸਕਦੈ ਬੈਨ!

Tuesday, Aug 22, 2017 - 03:18 PM (IST)

ਚੀਨ ਨੂੰ ਭਾਰਤ ਦਾ ਵੱਡਾ ਝਟਕਾ, UC ਬ੍ਰਾਊਜ਼ਰ ਹੋ ਸਕਦੈ ਬੈਨ!

ਜਲੰਧਰ- ਚੀਨ ਦੀਆਂ ਮੋਬਾਇਲ ਕੰਪਨੀਆਂ ਤੋਂ ਬਾਅਦ ਸਰਕਰਾ ਨੇ ਚੀਨ ਦੇ ਸਭ ਤੋਂ ਲੋਕਪ੍ਰਿਅ ਸਰਚ ਇੰਜਣ ਯੂ.ਸੀ. ਬ੍ਰਾਊਜ਼ਰ 'ਤੇ ਰੋਕ ਲਗਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸਰਕਾਰੀ ਲੈਬ 'ਚ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜੇਕਰ ਇਹ ਪਾਇਆ ਗਿਆ ਕਿ ਇਸ ਵਿਚ ਕਿਸੇ ਤਰ੍ਹਾਂ ਦਾ ਡਾਟਾ ਲੀਕੇਜ ਹੋ ਰਿਹਾ ਹੈ, ਤਾਂ ਇਸ ਖਿਲਾਫ ਰੋਕ ਵੀ ਲਗਾਈ ਜਾ ਸਕਦੀ ਹੈ। 
ਹੈਦਰਾਬਾਦ ਸਥਿਤ ਸੀ-ਡੇਕ ਨੇ ਯੂ.ਸੀ. ਬ੍ਰਾਊਜ਼ਰ ਦੀ ਸੀਮਿਤ ਸੁਰੱਖਿਆ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਇਹ ਦੇਖਿਆ ਜਾ ਰਿਹਾ ਹੈ ਕਿ ਇਹ ਸਰਚ ਇੰਜਣ ਕਿਸੇ ਤਰ੍ਹਾਂ ਦਾ ਡਾਟਾ ਲੀਕ ਕਰਦਾ ਹੈ, ਜੇਕਰ ਹਾਂ ਤਾਂ ਕਿਸ ਤਰ੍ਹਾਂ ਦਾ ਡਾਟਾ ਲੀਕ ਹੋ ਰਿਹਾ ਹੈ। ਯੂ.ਸੀ. ਬ੍ਰਾਊਜ਼ਰ ਭਾਰਤ 'ਚ ਕਾਫੀ ਲੋਕਪ੍ਰਿਅ ਹੈ। ਭਾਰਤ ਦੇ ਸਮਾਰਟਫੋਨ 'ਤੇ ਕਰੀਬ 55 ਫੀਸਦੀ ਲੋਕ ਇਸ ਨੂੰ ਸਰਚ ਕਰਦੇ ਹਨ। 
ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ 2015 'ਚ ਯੂਨੀਵਰਸਿਟੀ ਆਫਰ ਟੋਰਾਂਟੋ ਦੇ ਸਿਟੀਜਨ ਲੈਬ 'ਚ ਹੋਈ ਇਕ ਜਾਂਚ 'ਚ ਇਹ ਪਾਇਆ ਗਿਆ ਸੀ ਕਿ ਯੂ.ਸੀ. ਬ੍ਰਾਊਜ਼ਰ ਦੇ ਚੀਨੀ ਵਰਜ਼ਨ ਰਾਹੀਂ ਡਾਟਾ ਲੀਕ ਹੁੰਦਾ ਹੈ।


Related News