ਅਪਾਹਜ ਯਾਤਰੀਆਂ ਲਈ ਉਬਰ ਨੇ ਲਾਂਚ ਕੀਤੀ ਇਹ ਨਵੀਂ ਸਰਵਿਸ
Tuesday, Oct 31, 2017 - 06:19 PM (IST)

ਜਲੰਧਰ- ਕੈਬ ਸਰਵਿਸ ਐਪ ਉਬਰ ਨੇ ਇਕ uberACCESS ਸੇਵਾ ਨੂੰ ਬੈਂਗਲੂਰੁ 'ਚ ਲਾਂਚ ਕਰ ਦਿੱਤਾ ਹੈ। ਇਸ ਨਵੀਂ ਸਰਵਿਸ ਨੂੰ ਖਾਸਤੌਰ 'ਤੇ ਅਪਾਹਜ ਯਾਤਰੀਆਂ ਲਈ ਪੇਸ਼ ਕੀਤਾ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਨੂੰ ਜਲਦੀ ਹੈ ਹੋਰ ਸ਼ਹਿਰਾਂ 'ਚ ਵੀ ਪੇਸ਼ ਕਰ ਦਿੱਤਾ ਜਾਵੇਗਾ।
uberACCESS
ਆਮ ਯਾਤਰੀਆਂ ਤੋਂ ਕਈ ਗੁਣਾ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਅਪਾਹਜ ਯਾਤਰੀਆਂ ਨੂੰ ਕਰਨਾ ਪੈਂਦਾ ਹੈ। ਉਹ ਆਪਣੀ ਮਰਜ਼ੀ ਨਾਲ ਕਿਤੇ ਆ-ਜਾ ਨਹੀਂ ਸਕਦੇ, ਇਸ ਲਈ ਉਨ੍ਹਾਂ ਨੂੰ ਲੰਬੀ ਪਲਾਨਿੰਗ ਦੀ ਲੋੜ ਹੁੰਦੀ ਹੈ। ਉਬਰ ਦੀ ਇਸ ਨਵੀਂ ਸੇਵਾ ਨਾਲ ਹੁਣ ਅਜਿਹਾ ਬਿਲਕੁਲ ਨਹੀਂ ਹੋਵੇਗਾ। ਉਬਰ ਨੇ ਇਸ ਲਈ ਫਿਲਹਾਲ 500 ਡਰਾਈਵਰਸ ਅੇਤ 500 ਕੈਬ ਨੂੰ ਸੁਵਿਧਾਜਨਕ ਬਣਾਇਆ ਹੈ। ਇਨ੍ਹਾਂ ਕੈਬਸ 'ਚ ਹਾਈਡ੍ਰੋਲਿਕ ਲਿੱਫਟ ਦਿੱਤੀ ਗਈ ਹੈ, ਜਿਸ ਨਾਲ ਵ੍ਹੀਲਚੇਅਰ ਨੂੰ ਆਸਾਨੀ ਨਾਲ ਕਾਰ 'ਚ ਲਿਜਾਇਆ ਜਾ ਸਕੇ।
uberASSIST
ਇਹ ਸੇਵਾ ਬਜ਼ੁਰਗਾਂ ਦੀ ਮਦਦ ਲਈ ਹੈ ਜਿਨ੍ਹਾਂ ਨੂੰ ਅਸਿਸਟੈਂਟ ਦੀ ਲੋੜ ਹੁੰਦੀ ਹੈ। ਇਸ ਲਈ ਕੰਪਨੀ ਨੇ ਆਪਣੇ ਵਾਹਨਾਂ ਨੂੰ ਹੋਰ ਬਿਹਤਰ ਅਤੇ ਆਰਾਮਦਾਇਕ ਬਣਾਇਆ ਹੈ। ਨਾਲ ਹੀ ਯਾਤਰੀਆਂ ਦੀਆਂ ਸੁਵਿਧਾਵਾਂ ਦਾ ਵੀ ਖਾਸ ਧਿਆਨ ਰੱਖਿਆ ਜਾਵੇਗਾ।