Uber ਐਪ ’ਚ ਹੁਣ ਮਿਲੇਗੀ ਦਿੱਲੀ ਮੈਟਰੋ ਤੇ ਬੱਸ ਦੀ ਜਾਣਕਾਰੀ, ਆਇਆ ਨਵਾਂ ਫੀਚਰ

10/22/2019 3:51:29 PM

ਗੈਜੇਟ ਡੈਸਕ– ਅਮਰੀਕੀ ਐਪ ਬੇਸਡ ਕੈਬ ਸਰਵਿਸ ਉਬਰ ਨੇ ਭਾਰਤ ’ਚ ਪਬਲਿਕ ਟ੍ਰਾਂਸਪੋਰਟ ਨੂੰ ਲੈ ਕੇ ਇਕ ਨਵਾਂ ਫੀਚਰ ਲਾਂਚ ਕੀਤਾ ਹੈ। ਇਸ ਲਈ ਕੰਪਨੀ ਨੇ ਦਿੱਲੀ ਮੈਟਰੋ ਦੇ ਨਾਲ ਸਾਂਝੇਦਾਰੀ ਕੀਤੀ ਹੈ। ਦਿੱਲੀ ’ਚ ਆਯੋਜਿਤ ਇਕ ਈਵੈਂਟ ’ਚ Uber CEO ਦਾਰਾ ਖੋਸਰੋਸ਼ਾਹੀ ਅਤੇ DMRC ਦੇ ਮੈਨੇਜਿੰਗ ਡਾਇਰੈਕਟਰ ਡਾ. ਮੰਗੁ ਸਿੰਘ ਮੌਜੂਦ ਸਨ। 

ਨਵੇਂ ਫੀਚਰ ਤਹਿਤ ਹੁਣ ਉਬਰ ਐਪ ’ਚ ਦਿੱਲੀ ਮੈਟਰੋ ਨਾਲ ਜੁੜੀ ਜਾਣਕਾਰੀ ਮਿਲੇਗੀ। ਐਪ ’ਚ ਪਬਲਿਕ ਟ੍ਰਾਂਸਪੋਰਟ ਸੈਕਸ਼ਨ ਐਡ ਕੀਤਾ ਗਿਆ ਹੈ। ਇਹ ਫੀਚਰ ਦਿੱਲੀ ਦੇ ਯੂਜ਼ਰ ਲਈ ਹੈ। ਕੰਪਨੀ ਨੇ ਕਿਹਾ ਹੈ ਕਿ ਨਵੀਂ ਦਿੱਲੀ ਏਸ਼ੀਅਨ ਪੈਸੀਫਿਕ ’ਚ ਦੂਜਾ ਸ਼ਹਿਰ ਹੈ ਜਿਥੇ ਇਸ ਫੀਚਰ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। 

ਮੈਟਰੋ ਟਿਕਟ ਬੁਕਿੰਗ ਦ ਵੀ ਦਿੱਤੀ ਜਾਵੇਗੀ ਸੁਵਿਧਾ
ਆਉਣ ਵਾਲੇ ਸਮੇਂ ’ਚ ਉਬਰ ਐਪ ਰਾਹੀਂ ਦਿੱਲੀ ਮੈਟਰੋ ਦਾ ਟਿਕਟ ਵੀ ਬੁੱਕ ਕਰ ਸਕਦੇ ਹੋ। ਇਥੋਂ ਤਕ ਕਿ ਮੋਬਾਇਲ ਐਪ ਨੂੰ ਸਕੈਨ ਕਰਕੇ ਮੈਟਰੋ ’ਚ ਐਂਟਰ ਕੀਤਾ ਜਾ ਸਕਦਾ ਹੈ। ਹਾਲਾਂਕਿ ਇਸ ਦੀ ਟਾਈਮਲਾਈਨ ਨਹੀਂ ਦੱਸੀ ਗਈ। ਕੰਪਨੀ ਨੇ ਕਿਹਾ ਕਿ ਆਉਣ ਵਾਲੇ ਸਮੇਂ ’ਚ ਇਹ ਫੀਚਰ ਲਾਂਚ ਕੀਤਾ ਜਾਵੇਗਾ। ਉਬਰ ਐਪ ’ਚ ਯੂਜ਼ਰਜ਼ ਨੂੰ ਇਨਫਾਰਮੇਸ਼ਨ ਅਤੇ ਐਂਡ ਟੂ ਐਂਡ ਡਾਇਰੈਕਸ਼ਨ ਮਿਲੇਗਾ। ਕੰਪਨੀ ਨੇ ਕਿਹਾ ਹੈ ਕਿ ਉਬਰ ਐਪ ’ਚ ਇਹ ਫੀਚਰ ਅੱਜ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। 

ਉਬਰ ਸੀ.ਈ.ਓ. ਦਾਰਾ ਖੋਸਰੋਸ਼ਾਹੀ ਨੇ ਇਸ ਫੀਚਰ ਦੇ ਲਾਂਚ ਦੌਰਾਨ ਕਿਹਾ ਹੈ ਕਿ ਲੋਕਾਂ ’ਚ ਟ੍ਰਾਂਸਪੋਰਟ ਯੂਜ਼ ਕਰਨ ਦਾ ਤਰੀਕਾ ਬਦਲ ਰਿਹਾ ਹੈ ਅਤੇ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਵਰਗੇ ਦੁਨੀਆ ਦੇ ਲੀਡਿੰਗ ਟ੍ਰਾਂਜਿਟ ਅਥਾਰਿਟੀਜ਼ ਦੇ ਨਾਲ ਸਾਂਝੇਦਾਰੀ ਕਰਕੇ ਉਬਰ ਦੀ ਟੈਕਨਾਲੋਜੀ ਲੱਖਾਂ ਲੋਕਾਂ ਦੀ ਮਦਦ ਕਰ ਸਕਦੀ ਹੈ। ਅੱਜ ਦੇ ਲਾਂਚ ਦੇ ਨਾਲ ਅਸੀਂ ਇਹ ਡੈਮੋਸਟ੍ਰੇਟ ਕਰ ਰਹੇ ਹਾਂ ਕਿ ਕਿਵੇਂ ਉਬਰ ਐਪ ਭਾਰਤ ਅਤੇ ਦੁਨੀਆ ਭਰ ਦੇ ਲੋਕਾਂ ਦੀ ਰੋਜ਼ਾਨਾ ਦੀ ਜ਼ਿੰਦਗੀ ’ਚ ਇਕ ਆਪਰੇਟਿੰਗ ਸਿਸਟਮ ਦੀ ਤਰ੍ਹਾਂ ਕੰਮ ਕਰ ਰਿਹਾ ਹੈ। 


Related News