ਹੁਣ ਇਕ ਫੋਨ ''ਚ ਚਲਾਓ ਦੋ Whatsapp ਅਕਾਊਂਟ, ਜਾਣੋ ਤਰੀਕਾ

07/12/2020 12:53:45 PM

ਨਵੀਂ ਦਿੱਲੀ- ਵਟਸਐਪ 'ਤੇ ਜਲਦੀ ਹੀ ਇਕ ਫੀਚਰ ਆ ਰਿਹਾ ਹੈ, ਜਿਸ ਰਾਹੀਂ ਤੁਸੀਂ ਇਕ ਤੋਂ ਜ਼ਿਆਦਾ ਡਿਵਾਇਸਾਂ 'ਤੇ ਓਹੀ ਵਟਸਐਪ ਅਕਾਊਂਟ ਚਲਾ ਸਕੋਗੇ। ਹਾਲਾਂਕਿ ਕੰਪਨੀ ਇਸ ਸਮੇਂ ਇਸ ਦੀ ਟੈਸਟਿੰਗ ਕਰ ਰਹੀ ਹੈ, ਜਿਸ ਨੂੰ ਆਉਣ ਵਿਚ ਕੁਝ ਸਮਾਂ ਲੱਗ ਸਕਦਾ ਹੈ। ਤੁਸੀਂ ਇਕੋ ਫੋਨ 'ਤੇ ਦੋ ਵੱਖ-ਵੱਖ ਵਟਸਐਪ ਅਕਾਊਂਟ ਚਲਾ ਸਕਦੇ ਹੋ।

ਇਸ ਲਈ ਤੁਹਾਨੂੰ ਆਪਣੇ ਸਮਾਰਟਫੋਨ ਦੀ ਇਕ ਫੀਚਰ ਦੀ ਵਰਤੋਂ ਕਰਨੀ ਪਵੇਗੀ। ਦੱਸ ਦੇਈਏ ਕਿ ਸ਼ਿਓਮੀ, ਸੈਮਸੰਗ, ਵੀਵੋ, ਓਪੋ, ਹੁਆਵੇਈ ਅਤੇ ਆਨਰ ਵਰਗੇ ਸਮਾਰਟਫੋਨਾਂ 'ਚ ਡਿਊਲ ਐਪਸ ਜਾਂ ਡਿਊਲ ਮੋਡ ਨਾਂ ਦਾ ਫੀਚਰ ਹੈ। ਹਰ ਫੋਨ ਵਿਚ ਇਸ ਦਾ ਵੱਖਰਾ ਨਾਂ ਦਿੱਤਾ ਗਿਆ ਹੈ। ਇਸ ਰਾਹੀਂ ਤੁਸੀਂ ਇਕੋ ਚੈਟਿੰਗ ਐਪ 'ਤੇ ਦੋ ਅਕਾਊਂਟ ਦੀ ਵਰਤੋਂ ਕਰ ਸਕਦੇ ਹੋ, ਜਿਨ੍ਹਾਂ ਫੋਨਾਂ ਵਿਚ ਇਹ ਐਪ ਨਹੀਂ ਹੈ, ਉਹ ਪਲੇਅ ਸਟੋਰ ਤੋਂ ਵਟਸਐਪ ਕਲੋਨ ਐਪ ਡਾਊਨਲੋਡ ਕਰ ਸਕਦੇ ਹਨ।

ਕਿਹੜੇ ਫੋਨ ਵਿਚ ਕਿਹੜੇ ਨਾਮ ਤੋਂ-
ਸ਼ੀਓਮੀ - ਸਮਾਰਟਫੋਨ ਵਿਚ ਸੈਟਿੰਗ 'ਤੇ ਜਾਓ। ਇੱਥੇ ਤੁਹਾਨੂੰ ਡਿਊਲ ਐਪਸ ਦਾ ਬਦਲ ਮਿਲੇਗਾ। ਇਸੇ ਤਰ੍ਹਾਂ ਸੈਮਸੰਗ ਵਿਚ ਇਹ ਫੀਚਰ Dual Messenger,  ਓਪੋ ਵਿਚ Clone Apps , ਵੀਵੋ ਵਿਚ App clone ਵਜੋਂ ਜਾਣਿਆ ਜਾਂਦਾ ਹੈ। Asus ਸਮਾਰਟਫੋਨ ਵਿਚ Twin apps, 
ਹੁਆਵੇਈ ਅਤੇ ਆਨਰ ਦੋਵੇਂ ਹੀ ਫੋਨਾਂ ਵਿਚ App Twin ਦੇ ਨਾਮ 'ਤੇ ਇਹ ਫੀਚਰ ਹੈ।

ਇਕ ਫੋਨ ਵਿਚ ਇਸ ਤਰ੍ਹਾਂ ਦੋ ਵਟਸਐਪ ਚਲਾਓ-

  • ਆਪਣੇ ਫੋਨ ਦੀਆਂ ਡਿਊਲ ਐਪ ਸੈਟਿੰਗ ਖੋਲ੍ਹੋ।
  • ਜਿਸ ਐਪ ਦਾ ਕਲੋਨ ਬਣਾਉਣਾ ਹੈ, ਉਸ ਨੂੰ ਸਿਲੈਕਟ ਕਰੋ। (ਇੱਥੇ ਤੁਹਾਨੂੰ ਵਟਸਐਪ ਦੀ ਚੋਣ ਕਰਨੀ ਪਵੇਗੀ)
  • ਪ੍ਰੋਸੈਸ ਪੂਰਾ ਹੋਣ ਦੀ ਉਡੀਕ ਕਰੋ।
  • ਹੁਣ ਤੁਹਾਡੀ ਹੋਮ ਸਕ੍ਰੀਨ 'ਤੇ ਇਕ ਨਵਾਂ ਵਟਸਐਪ ਲੋਗੋ ਆਵੇਗਾ। ਇਸ 'ਤੇ ਟੈਪ ਕਰੋ।
  • ਹੁਣ ਇਸ ਵਿਚ ਦੂਜੇ ਨੰਬਰ ਨਾਲ ਲਾਗਇਨ ਕਰੋ ਅਤੇ ਇਸ ਦੀ ਵਰਤੋਂ ਕਰੋ।

Lalita Mam

Content Editor

Related News