ਟਵਿੱਟਰ ਯੂਜ਼ਰਜ਼ ਨੂੰ ਮਿਲੇਗਾ ਇਹ ਵੱਡਾ ਤੋਹਫ਼ਾ, ਏਲਨ ਮਸਕ ਨੇ ਕੀਤਾ ਐਲਾਨ

Tuesday, Mar 07, 2023 - 10:22 AM (IST)

ਨਵੀਂ ਦਿੱਲੀ (ਵਿਸ਼ੇਸ਼) : ਅਗਲੇ ਕੁਝ ਦਿਨਾਂ ’ਚ ਟਵਿੱਟਰ ਯੂਜ਼ਰਜ਼ ਨੂੰ ਇਕ ਵੱਡਾ ਤੋਹਫ਼ਾ ਮਿਲਣ ਵਾਲਾ ਹੈ। ਮਾਈਕ੍ਰੋ ਬਲਾਗਿੰਗ ਸਾਈਟ ’ਤੇ ਛੇਤੀ ਹੀ ਯੂਜ਼ਰਜ਼ ਲਾਂਗਫਾਰਮ ਟਵੀਟਸ ਦੇ ਤਹਿਤ ਲੰਮੇ ਟਵੀਟ ਕਰ ਸਕਣਗੇ। ਟਵਿੱਟਰ ਦੇ ਸੀ. ਈ. ਓ. ਏਲਨ ਮਸਕ ਨੇ ਸੋਮਵਾਰ ਨੂੰ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਪਲੇਟਫਾਰਮ ਯੂਜ਼ਰਜ਼ ਨੂੰ 10,000 ਕਰੈਕਟਰਸ (ਅੱਖਰਾਂ) ਦੇ ਨਾਲ ਟਵੀਟ ਪੋਸਟ ਕਰਨ ਦੀ ਸਹੂਲਤ ’ਤੇ ਕੰਮ ਕਰ ਰਿਹਾ ਹੈ ਅਤੇ ਛੇਤੀ ਹੀ ਇਹ ਫੀਚਰ ਸ਼ੁਰੂ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਕਹਿਰ ਵਰ੍ਹਾਊ ਗਰਮੀ ਪੈਣ ਦੀਆਂ ਖ਼ਬਰਾਂ ਦਰਮਿਆਨ ਪੰਜਾਬੀਆਂ ਲਈ ਇਕ ਹੋਰ ਵੱਡਾ ਸੰਕਟ

ਨਵੀਂ ਲਿਮਿਟ ਕੰਪਨੀ ਵੱਲੋਂ ਟਵਿੱਟਰ ਬਲੂ ਸਬਸਕ੍ਰਿਪਸ਼ਨ ਵਾਲੇ ਯੂਜ਼ਰਜ਼ ਨੂੰ ਦਿੱਤੀ ਜਾ ਰਹੀ ਲਿਮਿਟ ਤੋਂ ਜ਼ਿਆਦਾ ਹੈ, ਜੋ ਲੋਕ ਇਸ ਸਬਸਕ੍ਰਿਪਸ਼ਨ ਲਈ ਭੁਗਤਾਨ ਕਰ ਰਹੇ ਹਨ ਉਹ 4000 ਕਰੈਕਟਰਸ ਦੇ ਨਾਲ ਟਵੀਟ ਕਰ ਸਕਦੇ ਹਨ। ਉੱਥੇ ਹੀ, ਰੈਗੂਲਰ ਯੂਜ਼ਰਜ਼ ਨੂੰ ਹੁਣ ਤੱਕ 280 ਕਰੈਕਟਰਸ ਤੱਕ ਦੇ ਟਵੀਟ ਪੋਸਟ ਕਰਨ ਦੀ ਆਗਿਆ ਹੈ।

ਇਹ ਵੀ ਪੜ੍ਹੋ : 28 ਲੱਖ ਖ਼ਰਚ ਵਿਦੇਸ਼ ਭੇਜੀ ਪਤਨੀ, ਜਦੋਂ ਪਤੀ ਪੁੱਜਾ ਕੈਨੇਡਾ ਤਾਂ ਸੱਚ ਜਾਣ ਰਹਿ ਗਿਆ ਹੱਕਾ-ਬੱਕਾ

ਨਵਾਂ ਫੀਚਰ ਮੁਫ਼ਤ ਹੋਵੇਗਾ ਜਾਂ ਨਹੀਂ ਇਸ ਦੇ ਬਾਰੇ ਫ਼ਿਲਹਾਲ ਜਾਣਕਾਰੀ ਨਹੀਂ ਮਿਲ ਸਕੀ ਹੈ ਪਰ ਇਸ ਗੱਲ ਦੀਆਂ ਸੰਭਾਵਨਾਵਾਂ ਵਧੇਰੇ ਹਨ ਕਿ ਨਵੀਂ ਸਹੂਲਤ ਦਾ ਲਾਭ ਚੁੱਕਣ ਲਈ ਕੁਝ ਭੁਗਤਾਨ ਕਰਨਾ ਪਵੇ।

ਇਹ ਵੀ ਪੜ੍ਹੋ : ਲੰਮੇ ਸਮੇਂ ਬਾਅਦ ਸਾਹਮਣੇ ਆਏ ਪ੍ਰਕਾਸ਼ ਸਿੰਘ ਬਾਦਲ, ਪੰਜਾਬ ਨੂੰ ਲੈ ਕੇ ਦਿੱਤਾ ਵੱਡਾ ਬਿਆਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News