ਹੁਣ Twitter ’ਤੇ ਟ੍ਰੋਲ ਕਰਨ ਵਾਲਿਆਂ ਦੀ ਹੋਵੇਗੀ ਛੁੱਟੀ, ਆ ਗਿਆ ਨਵਾਂ ਸੇਫਟੀ ਫੀਚਰ

Wednesday, Feb 16, 2022 - 05:14 PM (IST)

ਹੁਣ Twitter ’ਤੇ ਟ੍ਰੋਲ ਕਰਨ ਵਾਲਿਆਂ ਦੀ ਹੋਵੇਗੀ ਛੁੱਟੀ, ਆ ਗਿਆ ਨਵਾਂ ਸੇਫਟੀ ਫੀਚਰ

ਗੈਜੇਟ ਡੈਸਕ– ਟਵਿਟਰ ’ਤੇ ਨਵਾਂ ਸੇਫਟੀ ਟੂਲ ‘Safey Mode’ ਜੋੜਿਆ ਗਿਆ ਹੈ ਜਿਸ ਨਾਲ ਹੇਟ ਸਪੀਚ ਅਤੇ ਟ੍ਰੋਲਿੰਗ ਦੀਆਂ ਘਟਨਾਵਾਂ ’ਤੇ ਰੋਕ ਲੱਗੇਗੀ। ਮੌਜੂਦਾ ਸਮੇਂ ’ਚ ਲੱਖਾਂ ਦੀ ਗਿਣਤੀ ’ਚ ਟਵਿਟਰ ਯੂਜ਼ਰਸ ਨਵੇਂ ਸੇਫਟੀ ਮੋਡ ਦੀ ਵਰਤੋਂ ਕਰ ਰਹੇ ਹਨ। ਇਸ ਸੇਫਟੀ ਮੋਡ ਫੀਚਰ ਨੂੰ ਪਹਿਲੀ ਵਾਰ ਪਿਛਲੇ ਸਾਲ ਸਤੰਬਰ ’ਚ ਇਕ ਛੋਟੇ ਸਮੂਹ ’ਚ ਯੂਜ਼ਰਸ ਲਈ ਪੇਸ਼ ਕੀਤਾ ਗਿਆ ਸੀ ਪਰ ਹੁਣ ਸੇਫਟੀ ਮੋਡ ਟੂਲ ਨੂੰ ਬੀਟਾ ਯੂਜ਼ਰਸ ਲਈ ਰੋਲਆਊਟ ਕਰ ਦਿੱਤਾ ਗਿਆ ਹੈ। ਇਸ ਫੀਚਰ ਨੂੰ ਯੂ.ਐੱਸ., ਯੂ.ਕੇ., ਕੈਨੇਡਾ, ਆਸਟ੍ਰੇਲੀਆ ਅਤੇ ਆਇਰਲੈਂਡ ’ਚ ਵੀ ਪੇਸ਼ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ– ਹੁਣ WhatsApp Web ’ਤੇ ਵੀ ਕਰ ਸਕੋਗੇ ਵੌਇਸ ਤੇ ਵੀਡੀਓ ਕਾਲ, ਜਾਣੋ ਤਰੀਕਾ

ਇੰਝ ਕਰੇਗਾ ਕੰਮ
ਟਵਿਟਰ ਦਾ ਨਵਾਂ ਸੇਫਟੀ ਮੋਡ ਅਜਿਹੇ ਟਵਿਟਰ ਅਕਾਊਂਟ ਦੀ ਪਛਾਣ ਕਰੇਗਾ, ਜੋ ਟਵਿਟਰ ’ਤੇ ਖਰਾਬ ਭਾਸ਼ਾ, ਹੇਟਫੁਲ ਕੰਟੈਂਟ ਅਤੇ ਫਰਜ਼ੀ ਖ਼ਬਰਾਂ ਦਾ ਇਸਤੇਮਾਲ ਕਰਦੇ ਹਨ, ਅਜਿਹੇ ਸਾਰੇ ਟਵਿਟਰ ਅਕਾਊਂਟਸ ਨੂੰ ਸ਼ੁਰੂਆਤੀ 7 ਦਿਨਾਂ ਲਈ ਬਲਾਕ ਕਰ ਦਿੱਤਾ ਜਾਵੇਗਾ। ਉਥੇ ਹੀ ਲਗਾਤਾਰ ਫਰਜ਼ੀ ਖ਼ਬਰਾਂ ਅਤੇ ਹੇਟਫੁਲ ਕੰਟੈਂਟ ਫੈਲਾਉਣ ਵਾਲੇ ਅਕਾਊਂਟ ਨੂੰ ਲੰਬੇ ਸਮੇਂ ਲਈ ਬਲਾਕ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ– WhatsApp ਯੂਜ਼ਰਸ ਲਈ ਖ਼ੁਸ਼ਖ਼ਬਰੀ, ਹੁਣ ਦੋ ਦਿਨ ਪੁਰਾਣੇ ਮੈਸੇਜ ਵੀ ਕਰ ਸਕੋਗੇ ਡਿਲੀਟ

ਇਸ ਫੀਚਰ ਦੇ ਰੋਲਆਊਟ ਹੋਣ ਤੋਂ ਬਾਅਦ ਟਵੀਟ ਕਰਨ ਵਾਲੇ ਯੂਜ਼ਰਸ ਅਤੇ ਰਿਪਲਾਈ ਕਰਨ ਵਾਲੇ ਯੂਜ਼ਰਸ ਦੇ ਕੰਟੈਂਟ ’ਤੇ ਨਜ਼ਰ ਰੱਖੀ ਜਾਵੇਗੀ। ਅਜਿਹੇ ’ਚ ਜੇਕਰ ਕਿਸੇ ਵਿਅਕਤੀ ਨੇ ਟਵਿਟਰ ’ਤੇ ਖ਼ਤਰਨਾਕ ਜਾਂ ਫਿਰ ਗੈਰਜ਼ਰੂਰੀ ਕੰਟੈਂਟ ਸ਼ੇਅਰ ਕੀਤਾ ਤਾਂ ਟਵਿਟਰ ਅਕਾਊਂਟ ਨੂੰ ਆਟੋ ਬਲਾਕ ਕਰ ਦਿੱਤਾ ਜਾਵੇਗਾ। ਇਸ ਤਰ੍ਹਾਂ ਦੇ ਟਵਿਟਰ ਅਕਾਊਂਟ ਸਥਾਈ ਤੌਰ ’ਤੇ ਫਾਲੋ ਕਰਨ ਲਈ ਵੀ ਉਪਲੱਬਧ ਨਹੀਂ ਹੋਣਗੇ। ਨਾਲ ਹੀ ਉਹ ਕਿਸੇ ਦੂਜੇ ਅਕਾਊਂਟ ਨੂੰ ਵੀ ਫਾਲੋ ਨਹੀਂ ਕਰ ਸਕਣਗੇ। ਇਸਤੋਂ ਇਲਾਵਾ ਅਜਿਹੇ ਯੂਜ਼ਰਸ ਦੇ ਡਾਇਰੈਕਟ ਮੈਸੇਜ ਭੇਜਣ ’ਤੇ ਪਾਬੰਦੀ ਲਗਾ ਦਿੱਤੀ ਜਾਵੇਗੀ। ਟਵਿਟਰ ਦਾ ਸੇਫਟੀ ਮੋਡ ਤੁਹਾਡੇ ਟਵਿਟਰ ਅਕਾਊਂਟ ਦੇ ਸੈਟਿੰਗ ਆਪਸ਼ਨ ’ਚ ਮੌਜੂਦ ਰਹੇਗਾ, ਜਿਸਨੂੰ ਕਿਸੇ ਵੀ ਸਮੇਂ ਆਨ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ– YouTube ਰਾਹੀਂ ਕਰ ਸਕੋਗੇ ਮੋਟੀ ਕਮਾਈ, ਜਾਣੋ ਕੀ ਹੈ ਕੰਪਨੀ ਦਾ ਪਲਾਨ


author

Rakesh

Content Editor

Related News