Twitter ’ਚ ਆ ਰਿਹੈ ਫੇਸਬੁੱਕ ਵਾਲਾ ਇਹ ਫੀਚਰ, ਇੱਥੇ ਚੱਲ ਰਹੀ ਹੈ ਟੈਸਟਿੰਗ

07/29/2022 4:36:17 PM

ਗੈਜੇਟ ਡੈਸਕ– ਤਮਾਮ ਸੋਸ਼ਲ ਮੀਡੀਆ ਸਾਈਟਾਂ ਇਕ-ਦੂਜੇ ਦੇ ਫੀਚਰਜ਼ ਨੂੰ ਕਾਪੀ ਕਰਦੀਆਂ ਹਨ। ਕਿਸੇ ਇਕ ਸੋਸ਼ਲ ਮੀਡੀਆ ਸਾਈਟ ’ਚ ਕੋਈ ਫੀਚਰ ਆਉਂਦਾ ਅਤੇ ਉਸਦੇ ਕੁਝ ਦਿਨਾਂ ਬਾਅਦ ਇਹ ਫੀਚਰ ਕਿਸੇ ਹੋਰ ਸਾਈਟ ’ਚ ਦਿਸ ਜਾਂਦਾ ਹੈ। ਹੁਣ ਇਸੇ ਕੜੀ ’ਚ ਮਾਈਕ੍ਰੋਬਲਾਗਿੰਗ ਸਾਈਟ (ਟਵਿੱਟਰ) ਫੇਸਬੁੱਕ ਦੇ ਇਕ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ। ਜਲਦ ਹੀ ਟਵਿੱਟਰ ’ਚ ਫੇਸਬੁੱਕ ਦਾ ਸਟੇਟਸ ਫੀਚਰ ਦਿਸਣ ਵਾਲਾ ਹੈ। ਟਵਿੱਟਰ ਦੇ ਸਟੇਟਸ ਫੀਚਰ ਦੀ ਟੈਸਟਿੰਗ ਫਿਲਹਾਲ ਅਮਰੀਕਾ ਅਤੇ ਆਸਟ੍ਰੇਲੀਆ ’ਚ ਹੋ ਰਹੀ ਹੈ। 

ਨਵੇਂ ਫੀਚਰ ’ਚ ਕਸਟਮ ਇਮੋਜੀ ਦਾ ਆਪਸ਼ਨ ਨਹੀਂ ਮਿਲੇਗਾ। ਇਹ ਫੀਚਰ ਕਾਫੀ ਹੱਦ ਤਕ ਫੇਬੁੱਕ ਦੇ ਪੁਰਾਣੇ ਸਟੇਟਸ ਫੀਚਰ ਵਰਗਾ ਹੋਵੇਗਾ ਜਿਸ ਵਿਚ ਪਹਿਲਾਂ ਤੋਂ ਲਿਖੇ ਹੋਏ ਲੇਬਲ ਮਿਲਦੇ ਹਨ। ਨਵੇਂ ਪੀਚਰ ਦਾ ਇਕ ਸਕਰੀਨਸ਼ਾਟ ਵੀ ਸਾਹਮਣੇ ਆਇਆ ਹੈ। ਟਵਿੱਟਰ ’ਚ ਸਟੇਟਸ ਲਈ ਥੀਮ ਦੇ ਤੌਰ ’ਤੇ A Thread, Hot Take, Vacation Mode, Soon ਅਤੇ Travelling ਮਿਲਣਗੇ।

ਟਵਿੱਟਰ ਨੇ ਵੀ ਨਵੇਂ ਫੀਚਰ ਦੀ ਟੈਸਟਿੰਗ ਬਾਰੇ ਪੁਸ਼ਟੀ ਕੀਤੀ ਹੈ, ਹਾਲਾਂਕਿ ਇਸਦੇ ਰੋਲਆਊਟ ਬਾਰੇ ਕੋਈ ਜਾਣਕਾਰੀ ਨਹੀਂ ਹੈ। ਟਵਿੱਟਰ ਦੇ ਇਸ ਨਵੇਂ ਪੀਚਰ ਬਾਰੇ ਸਭ ਤੋਂ ਪਹਿਲਾਂ ਰਿਵਰਸ ਇੰਜੀਨੀਅਰ Jane Manchun Wong ਨੇ ਜਾਣਕਾਰੀ ਦਿੱਤੀ ਸੀ। ਨਵੇਂ ਫੀਚਰ ਦਾ ਕੋਡ ਨੇਮ ‘Vibe’ ਦੱਸਿਆ ਜਾ ਰਿਹਾ ਹੈ। 

ਜ਼ਿਕਰਯੋਗ ਹੈ ਕਿ ਟਵਿੱਟਰ ਇਕ ਹੋਰ ਨਵੇਂ ਫੀਚਰ ਕੋ-ਟਵੀਟ ’ਤੇ ਵੀ ਕੰਮ ਕਰ ਰਹੀ ਹੈ। ਇਸ ਫੀਚਰ ਦੀ ਵਰਤੋਂ ਕਰਕੇ ਦੋ ਯੂਜ਼ਰ ਇਕੱਠੇ ਟਵੀਟ ਕਰ ਸਕਣਗੇ ਯਾਨੀ ਅਜੇ ਤਕ ਯੂਜ਼ਰਸ ਆਪਣੇ ਟਵਿੱਟਰ ਹੈਂਡਲ ਤੋਂ ਆਪਣੇ ਯੂਜ਼ਰ ਨੇਮ ਦੇ ਨਾਲ ਟਵੀਟ ਕਰਦੇ ਹਨ ਪਰ ਨਵੇਂ ਫੀਚਰ ਦੇ ਆਉਣ ਤੋਂ ਬਾਅਦ ਦੋ ਯੂਜ਼ਰ ਮਿਲਕੇ ਵੀ ਟਵੀਟ ਕਰ ਸਕਣਗੇ। 


Rakesh

Content Editor

Related News