Twitter ''ਚ ਫੋਟੋ ਐਡ ਕਰਦੇ ਸਮੇਂ ਨਹੀਂ ਘਟੇਗੀ ਕੈਰੈਕਟਰਾਂ ਦੀ ਗਿਣਤੀ

Tuesday, May 17, 2016 - 02:16 PM (IST)

Twitter ''ਚ ਫੋਟੋ ਐਡ ਕਰਦੇ ਸਮੇਂ ਨਹੀਂ ਘਟੇਗੀ ਕੈਰੈਕਟਰਾਂ ਦੀ ਗਿਣਤੀ

ਜਲੰਧਰ : ਨਵੀਂ ਜਾਣਕਾਰੀ ਦੇ ਮੁਤਾਬਿਕ ਬਹੁਤ ਜਲਦ ਟਵਿਟਰ ''ਚ ਕੋਈ ਫੋਟੋ ਪੋਸਟ ਕਰਨ ਸਮੇਂ ਜਾਂ ਲਿੰਕ ਐਡ ਕਰਨ ਸਮੇਂ ਵਰਤੋਂ ਕੀਤੇ ਜਾਣ ਵਾਲੇ 140 ਕੈਰੈਰਟਰਾਂ ਦੀ ਗਿਣਤੀ ਨੂੰ ਨਹੀਂ ਘਟਾਇਆ ਜਾਵੇਗਾ। ਜੀ ਹਾਂ ਅਗਲੇ 2 ਹਫਤਿਆਂ ''ਚ ਟਵਿਟਰ ਆਪਣੇ ਕੈਰੈਕਟਰਾਂ ਦੀ ਗਿਣਤੀ ''ਚ ਇਹ ਫੇਰ-ਬਦਲ ਕਰਨ ਜਾ ਰਹੀ ਹੈ ਹਾਲਾਂਕਿ ਕੰਪਨੀ ਵੱਲੋਂ ਆਫਿਸ਼ੀਅਲੀ ਕੁਝ ਵੀ ਨਹੀਂ ਕਿਹਾ ਗਿਆ ਹੈ। 

 

ਜਦੋਂ ਅਸੀਂ ਕੋਈ ਫੋਟੋ ਪੋਸਟ ਕਰਨ ਲਗਦੇ ਹਾਂ ਤਾਂ 23 ਕੈਰੈਕਟਰ ਫੋਟੋ ਐਡ ਕਰਨ ਦੇ ਨਾਲ ਹੀ 140 ਕੈਰੈਕਟਰਾਂ ''ਚੋਂ ਘੱਟ ਜਾਂਦੇ ਹਨ। ਇਸ ਸਾਲ ਕੁਝ ਸਮੇਂ ਪਹਿਲਾਂ ਵੀ ਇਸੇ ਤਰ੍ਹਾਂ ਦੀ ਅਫਵਾਹ ਸੁਣਨ ਨੂੰ ਮਿਲੀ ਸੀ ਜਿਸ ''ਚ ਕਿਹਾ ਗਿਆ ਸੀ ਕਿ ਟਵਿਟਰ ਕੈਰੈਕਟਰਾਂ ਦੀ ਗਿਣਤੀ 10,000 ਕਰਨ ਜਾ ਰਹੀ ਹੈ ਪਰ ਟਵਿਟਰ ਦੇ ਸੀ. ਈ. ਓ. ਜੈਕ ਡੋਰਸੀ ਨੇ ਇਕ ਸ਼ੋਅ ਦੇ ਦੌਰਾਨ ਇਹ ਗੱਲ ਕਨਫਰਮ ਕਰ ਦਿੱਤੀ ਸੀ ਕਿ ਟਵਿਟਰ ''ਚ ਕੈਰੈਕਟਰ 140 ਹੀ ਰਹਿਣਗੇ ਪਰ ਅਫਵਾਲਾਂ ਦਾ ਸਿਲਸਿਲਾ ਜਾਰੀ ਹੈ।


Related News