ਟਵਿਟਰ ''ਤੇ ਟਰੋਲਿੰਗ ਕਰਨ ਵਾਲਿਆਂ ਦੀ ਆਏਗੀ ਸ਼ਾਮਤ, ਜੋੜੇ ਜਾਣਗੇ ਨਵੇਂ ਫਚੀਰਜ਼
Thursday, Mar 02, 2017 - 12:41 PM (IST)

ਜਲੰਧਰ- ਮਾਈਕ੍ਰੋ ਬਲਾਗਿੰਗ ਵੈੱਬਸਾਈਟ ਟਵਿਟਰ ਆਪਣੇ ਮੰਚ ਰਾਹੀਂ ਲੋਕਾਂ ਨੂੰ ਪਰੇਸ਼ਾਨ ਕਰਨ ਵਾਲਿਆਂ ''ਤੇ ਰੋਕ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤਹਿਤ ਉਹ ਕੁਝ ਹੋਰ ਟੂਲਸ ਜੋੜੇਗੀ। ਕੰਪਨੀ ਨੇ ਤਿੰਨ ਹਫਤਿਆਂ ''ਚ ਦੂਜੀ ਵਾਰ ਇਸ ਤਰ੍ਹਾਂ ਦਾ ਐਲਾਨ ਕੀਤਾ ਹੈ। ਕੰਪਨੀ ਆਪਣੇ ਮੰਚ ਤੋਂ ''ਇਤਰਾਜ਼ਯੋਗ ਸਮੱਗਰੀ'' ਹਟਾਉਣ ਲਈ ਨਵੇਂ ਨਿਯਮ ਲਾਗੂ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਟਵਿਟਰ ਦੀ ਇਸ ਗੱਲ ਦੀ ਨਿੰਦਾ ਹੁੰਦੀ ਰਹੀ ਹੈ ਕਿ ਉਸ ਨੇ ਇਸ ਦਿਸ਼ਾ ''ਚ ਕੋਈ ਕਦਮ ਨਹੀਂ ਚੁੱਕਿਆ ਹੈ ਅਤੇ ਲੋਕ ਉਸ ਦੀ ਸੇਵਾ ਦਾ ਇਸਤੇਮਾਲ ਦੂਜਿਆਂ ਨੂੰ ਪਰੇਸ਼ਾਨ ਕਰਨ ਆਦਿ ਲਈ ਕਰਦੇ ਹਨ। ਨਵੀਂ ਪਹਿਲ ਦੇ ਤਹਿਤ ਕੰਪਨੀ ਆਪਣੇ ਵੱਲੋਂ ਹੀ ਉਨ੍ਹਾਂ ਅਕਾਊਂਟ ਧਾਰਕਾਂ ''ਤੇ ਸਖਤ ਕਾਰਵਾਈ ਕਰੇਗੀ ਜੋ ਗਲਤ ਵਿਵਹਾਰ ਕਰਨ ''ਚ ਦੋਸ਼ੀ ਪਾਏ ਜਾਣਗੇ।