ਟਵਿਟਰ ਇੰਡਿਆ ਦੇ ਹੈੱਡ ਰਿਸ਼ੀ ਜੇਟਲੀ ਨੇ ਦਿੱਤਾ ਇਸਤੀਫਾ

Tuesday, Nov 01, 2016 - 03:27 PM (IST)

ਟਵਿਟਰ ਇੰਡਿਆ ਦੇ ਹੈੱਡ ਰਿਸ਼ੀ ਜੇਟਲੀ ਨੇ ਦਿੱਤਾ ਇਸਤੀਫਾ

ਜਾਲੰਧਰ : ਮਾਈਕ੍ਰੋ-ਬਲਾਗਿੰਗ ਵੈੱਬਸਾਈਟ ਟਵਿਟਰ ''ਤੇ ਅਜੇ ਵੀ ਮੁਸੀਬਤਾਂ ਦੇ ਬੱਦਲ ਮੰਡਰਾ ਰਹੇ ਹੈ। ਇਥੋਂ ਤੱਕ ਦੀ ਕੰਪਨੀ ਵਿਕਣ ਲਈ ਵੀ ਤਿਆਰ ਹੈ ਲੇਕਿਨ ਫਿਰ ਵੀ ਇਸ ਨੂੰ ਕੋਈ ਖਰੀਦਦਾਰ ਨਹੀਂ ਮਿਲ ਰਿਹਾ। ਅਜਿਹੇ ਵਿਚ ਟਵਿਟਰ ਇੰਡਿਆ ਦੇ ਹੈੱਡ ਰਿਸ਼ੀ ਜੇਟਲੀ ਨੇ ਕੰਪਨੀ ਛੱਡਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਟਵੀਟ ਦੇ ਜ਼ਰੀਏ ਇਹ ਦੱਸਿਆ ਹੈ ਕਿ ਉਹ ਕੰਪਨੀ ਛੱਡ ਰਹੇ ਹਨ। ਟਵੀਟ ਵਿਚ ਕਿਹਾ ਹੈ, ਚਾਰ ਸਾਲਾਂ ਤੱਕ ਭਾਰਤ ''ਚ ਯੂਜ਼ਰ ਬਿਜ਼ਨੈੱਸ  ਦੇ ਬਾਅਦ ਮੈਂ ਨਵੇਂ ਮੌਕੇ ਦੇ ਨਾਲ ਜਾਣ ਦਾ ਇਰਾਦਾ ਕਰ ਰਿਹਾ ਹਾਂ। ਹਾਲਾਂਕਿ ਮਿਸ਼ਨ ਉਹੀ ਹੋਵੇਗਾ ਜੋ ਪਹਿਲਾਂ ਸੀ। ਤੁਹਾਨੂੰ ਦੱਸ ਦਈਏ ਕਿ ਜੇਟਲੀ ਨੇ 2012 ਵਿਚ ਟਵਿਟਰ ਇੰਡਿਆ ਬਤੋਰ ਮਾਰਕੀਟ ਡਾਇਰੈਕਟਰ ਜੁਆਇਨ ਕੀਤਾ ਸੀ। ਫਿਲਹਾਲ ਉਹ ਟਵਿਟਰ ਇੰਡਿਆ ਦੇ ਹੈੱਡ ਦੇ ਨਾਲ ਮਿਡਲ ਈਸਟ ਨਾਰਥ ਅਫਰੀਕਾ ਅਤੇ ਏਸ਼ੀਆ ਦੇ ਵਾਈਸ ਪ੍ਰੈਜ਼ੀਡੈਂਟ ਵੀ ਰਹਿ ਚੁੱਕੇ ਹਨ। ਟਵਿਟਰ ਤੋਂ ਪਹਿਲਾਂ 2007 ਤੋਂ ਲੈ ਕੇ 2009 ਤੱਕ ਉਹ ਟੈਕਨਾਲੋਜੀ ਦਿੱਗਜ ਗੂਗਲ ''ਚ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪਰ ਦੇ ਹੈੱਡ ਰਹੇ।

ਉਨ੍ਹਾਂ ਟਵੀਟ ਕਰ ਕੇ ਗੂਗਲ ਦੇ ਮੈਨੇਜਿੰਗ ਡਾਇਰੈਕਟਰ, ਸੈਲੇਸ਼ ਰਾਵ ਦਾ ਵੀ ਧੰਨਵਾਦ ਅਦਾ ਕੀਤਾ ਹੈ। ਇਸ ਦੇ ਇਲਾਵਾ ਟਵੀਟ ਵਿਚ ਉਨ੍ਹਾਂ ਡਿਕ ਕੋਸਟੋਲੋ ਦੇ ਨਾਲ ਕੰਪਨੀ ਦੇ ਆਲ੍ਹਾ ਅਧਿਕਾਰੀਆਂ ਦਾ ਵੀ ਧੰਨਵਾਦ ਅਦਾ ਕੀਤਾ ਹੈ। ਕੰਪਨੀ ਦੇ ਰੈਵੇਨਿਊ ਵਿਚ ਗਿਰਾਵਟ ਕਰਕੇ ਟਵਿਟਰ ਨੇ ਆਪਣੇ ਕਰਮਚਾਰੀਆਂ ਦੀ ਗਿਣਤੀ ਵਿਚ ਕਟੌਤੀ ਕੀਤੀ ਹੈ। ਇਸ ਦੇ ਇਲਾਵਾ ਕੰਪਨੀ ਨੇ ਹਾਲ ਹੀ ਵਿਚ ਆਪਣੀ ਵਾਈਨ ਵੀਡੀਓ ਐਪ ਨੂੰ ਵੀ ਬੰਦ ਕਰ ਦਿੱਤਾ।


Related News