ਐਂਡ੍ਰਾਇਡ ਯੂਜ਼ਰਜ਼ ਲਈ ਟਵਿਟਰ ''ਚ ਐਡ ਹੋਇਆ ਨਵਾਂ ਫੀਚਰ

07/27/2016 6:23:47 PM

ਜਲੰਧਰ-ਟਵਿਟਰ ਨੇ ਐਂਡ੍ਰਾਇਡ ਯੂਜ਼ਰਜ਼ ਲਈ ਨਾਈਟ ਮੋਡ ਪੇਸ਼ ਕੀਤਾ ਹੈ ਜਿਸ ਨਾਲ ਟਵਿਟਰ ਐਪ ਦੀ ਰੈਗੁਲਰ ਥੀਮ ਨੂੰ ਡਾਰਕ (ਮਿਡਨਾਈਟ ਬਲੂ ਕਲਰ) ਥੀਮ ''ਚ ਬਦਲ ਜਾ ਸਕਦਾ ਹੈ। ਇਸ ਨਵੇਂ ਫੀਚਰ ਨਾਲ ਟਵਿਟਰ ਨੂੰ ਰਾਤ ਦੇ ਹਨੇਰੇ ''ਚ ਵੀ ਇਸਤੇਮਾਲ ਕਰਨਾ ਆਸਾਨ ਹੋ ਜਾਵੇਗਾ। ਫਿਲਹਾਲ ਆਈ.ਓ.ਐੱਸ. ਲਈ ਇਸ ਫੀਚਰ ਨੂੰ ਕਦੋਂ ਤੱਕ ਜਾਰੀ ਕੀਤਾ ਜਾਵੇਗਾ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। 
 
ਟਵਿਟਰ ਨੇ ਟਵੀਟ ਕਰ ਕੇ ਇਸ ਗੱਲ ਦੀ ਜਾਣਕਾਰੀ ਸਾਂਝੀ ਕੀਤੀ ਹੈ। ਇਸ ਫੀਚਰ ਨੂੰ ਆਨ ਕਰਨ ਲਈ ਐਂਡ੍ਰਾਇਡ ਯੂਜ਼ਰ ਨੂੰ ਟਵਿਟਰ ਐਪ ''ਚ ਜਾ ਕੇ ਨਾਈਟ ਮੋਡ ''ਤੇ ਸਵਿੱਚ ਕਰ ਸਕਦੇ ਹਨ। ਟਾਪ ਮਿਨੂ ''ਚ ਤੁਹਾਨੂੰ ਨੈਵਿਗੇਸ਼ਨ ਮਿਨੂ ਦਾ ਆਈਕਨ ਜਾਂ ਪ੍ਰੋਫਾਇਲ ਆਈਕਨ (ਤੁਹਾਡੇ ਡਿਵਾਈਸ ਅਨੁਸਾਰ) ''ਤੇ ਟੈਪ ਕਰਨਾ ਹੋਵੇਗਾ ਅਤੇ ਇਸ ਤੋਂ ਬਾਅਦ ਨਾਈਟ ਮੋਡ ਟਾਗਲ ਆਨ ਕਰਨਾ ਹੋਵੇਗਾ।

Related News