ਟਵਿਟਰ ਨੇ ਫਿਰ ਸ਼ੁਰੂ ਕੀਤੀ ਅਕਾਊਂਟਸ ਨੂੰ ਬਲਿਊ ਟਿਕ ਦੇਣ ਦੀ ਪ੍ਰਕਿਰਿਆ, ਇੰਝ ਕਰੋ ਅਪਲਾਈ
Thursday, Sep 16, 2021 - 05:03 PM (IST)
ਗੈਜੇਟ ਡੈਸਕ– ਟਵਿਟਰ ਨੇ ਐਲਾਨ ਕੀਤਾ ਹੈ ਕਿ ਯੂਜ਼ਰਸ ਹੁਣ ਫਿਰ ਤੋਂ ਬਲਿਊ ਟਿਕ ਬੈਜ ਲਈ ਅਪਲਾਈ ਕਰ ਸਕਦੇ ਹਨ। ਕੰਪਨੀ ਨੇ ਹਾਲ ਹੀ ’ਚ ਇਸ ਲਈ ਐਪਲੀਕੇਸ਼ਨ ਪ੍ਰੋਸੈਸ ਨੂੰ ਰੋਕ ਦਿੱਤਾ ਸੀ ਤਾਂ ਜੋ ਇਸ ਵਿਚ ਕੁਝ ਸੁਧਾਰ ਕੀਤਾ ਜਾ ਸਕੇ। ਟਵਿਟਰ ਦੇ ਐਪਲੀਕੇਸ਼ਨ ਪ੍ਰੋਸੈਸ ਅਤੇ ਰੀਵਿਊ ਪ੍ਰੋਸੈਸ ਨੂੰ ਤੇਜ਼ ਕਰਨ ਲਈ ਕੰਪਨੀ ਨੇ ਇਸ ਨੂੰ ਰੋਕ ਦਿੱਤਾ ਸੀ। ਇਸ ਦੇ ਪਿੱਛੇ ਇਹ ਵੀ ਕਾਰਨ ਦੱਸਿਆ ਗਿਆ ਕਿ ਕੰਪਨੀ ਨੇ ਗਲਤੀ ਨਾਲ ਜੁਲਾਈ ’ਚ ਫੇਕ ਅਕਾਊਂਟ ਨੂੰ ਹੀ ਵੈਰੀਫਾਈ ਕਰ ਦਿੱਤਾ ਸੀ। ਇਸ ਗਲਤੀ ਨੂੰ ਕੰਪਨੀ ਨੇ ਤੁਰੰਤ ਮੰਨਿਆ ਵੀ ਸੀ। ਇਸ ਤੋਂ ਬਾਅਦ ਉਨ੍ਹਾਂ ਅਕਾਊਂਸ ਨੂੰ ਹਮੇਸ਼ਾ ਲਈ ਸਸਪੈਂਡ ਕਰ ਦਿੱਤਾ ਗਿਆ ਸੀ। ਇਹ ਸਸਪੈਂਸ਼ਨ ਮੈਨਿਊਪੁਲੇਸ਼ਨ ਅਤੇ ਸਪੈਮ ਪਾਲਿਸੀ ਤਹਿਤ ਕੀਤਾ ਗਿਆ ਸੀ।
ਦਿ ਵਰਜ ਦੀ ਰਿਪੋਰਟ ਮੁਤਾਬਕ, ਟਵਿਟਰ ਨੇ 5 ਵੈਰੀਫਾਈ ਅਕਾਊਂਟ ਨੂੰ ਸਸਪੈਂਡ ਕੀਤਾ ਸੀ। ਇਨ੍ਹਾਂ ’ਚੋਂ ਇਕ ਅਕਾਊਂਟ ਨੂੰ ਡਿਐਕਟੀਵੇਟ ਕਰ ਦਿੱਤਾ ਗਿਆ ਹੈ। ਹੁਣ ਮਾਈਕ੍ਰੋ-ਬਲਾਗਿੰਗ ਸਾਈਟ ਟਵਿਟਰ ਨੇ ਫਿਰ ਤੋਂ ਵੈਰੀਫਿਕੇਸ਼ਨ ਪ੍ਰੋਸੈਸ ਨੂੰ ਸ਼ੁਰੂ ਕਰ ਦਿੱਤਾ ਹੈ। ਬਲਿਊ ਟਿਕ ਹੋਣ ਨਾਲ ਯੂਜ਼ਰਸ ਨੂੰ ਆਥੈਂਟਿਕ ਅਕਾਊਂਟ ਦਾ ਪਤਾ ਲਗਾਉਣ ’ਚ ਆਸਾਨੀ ਹੁੰਦੀ ਹੈ। ਕੰਪਨੀ ਨੇ ਕਿਹਾ ਹੈ ਕਿ ਵੈਰੀਫਿਕੇਸ਼ਨ ਲਈ ਪਲੇਟਫਾਰਮ ’ਤੇ ਅਕਾਊਂਟ ਨੋਟੇਬਲ ਅਤੇ ਐਕਟਿਵ ਹੋਣਾ ਚਾਹੀਦਾ ਹੈ। ਟਵਿਟਰ ’ਤੇ ਵੈਰੀਫਿਕੇਸ਼ਨ ਲਈ ਅਪਲਾਈ ਕਰਨ ਲਈ ਤੁਹਾਨੂੰ ਸੈਟਿੰਗ ਸੈਕਸ਼ਨ ’ਚ ਜਾਣਾ ਹੋਵੇਗਾ। ਇਥੇ ਤੁਹਾਨੂੰ ਰਿਕੁਐਸਟ ਵੈਰੀਫਿਕੇਸ਼ਨ ਦਾ ਆਪਸ਼ਨ ਮਿਲੇਗਾ। ਇਥੋਂ ਤੁਸੀਂ ਬਲਿਊ ਟਿਕ ਲਈ ਅਪਲਾਈ ਕਰ ਸਕਦੇ ਹੋ। ਜੇਕਰ ਤੁਹਾਨੂੰ ਇਹ ਆਪਸ਼ਨ ਅਜੇ ਤਕ ਨਹੀਂ ਮਿਲਿਆ ਤਾਂ ਤੁਹਾਨੂੰ ਇਸ ਲਈ ਇੰਤਜ਼ਾਰ ਕਰਨਾ ਪੈ ਸਕਦਾ ਹੈ।