ਟਵਿਟਰ ਇੰਡੀਆ ਦੇ ਇਕ ਹੋਰ ਸੀਨੀਅਰ ਅਧਿਕਾਰੀ ਨੇ ਦਿੱਤਾ ਅਸਤੀਫਾ
Thursday, Nov 03, 2016 - 05:28 PM (IST)
ਜਲੰਧਰ- ਅਜਿਹਾ ਲੱਗਦਾ ਹੈ ਕਿ ਟਵਿਟਰ ਦੀ ਮੈਨੇਜਮੈਂਟ ''ਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ ਕਿਉਂਕਿ ਕੰਪਨੀ ਦੇ ਇੰਡੀਆ ਜੋਨ ਦੇ ਇਕ ਹੋਰ ਸੀਨੀਅਰ ਅਧਿਕਾਰੀ ਨੇ ਅਸਤੀਫਾ ਦੇ ਦਿੱਤਾ ਹੈ। ਟਵਿਟਰ ਇੰਡੀਆ ਦੇ ਮੁਖੀ ਰਿਸ਼ੀ ਜੇਟਲੀ ਦੇ ਅਸਤੀਫਾ ਦੇਣ ਤੋਂ ਬਾਅਦ ਮੈਨੇਜਿੰਗ ਡਾਇਰੈਕਟਰ ਪਰਮਿੰਦਰ ਸਿੰਘ ਨੇ ਕੰਪਨੀ ਛੱਡਣ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਟਵੀਟ ਕਰਕੇ ਆਪਣੇ ਅਸਤੀਫੇ ਦੀ ਖਬਰ ਜਨਤਕ ਕੀਤੀ ਹੈ। ਪਰਮਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਟਵਿਟਰ ਦੇ ਨਾਲ ਤਿੰਨ ਸਾਲ ਦਾ ਸਮਾਂ ਬਿਤਾਇਆ ਹੈ। ਪਰਮਿੰਦਰ ਸਿੰਘ ਇਸ ਤੋਂ ਪਹਿਲਾਂ ਆਈ.ਬੀ.ਐੱਸ. ਅਤੇ ਐਪਲ ਵਰਗੇ ਸੰਸਥਾਨਾਂ ਨਾਲ ਜੁੜੇ ਹੋਏ ਸਨ ਅਤੇ ਉਹ 2007-10 ਤਕ ਗੂਗਲ ਇੰਡੀਆ ਦੇ ਬਿਜ਼ਨੈੱਸ ਹੈੱਡ ਵੀ ਰਹਿ ਚੁੱਕੇ ਹਨ।
