ਟਵਿੱਟਰ ਨੂੰ ਨਵੇਂ IT ਨਿਯਮਾਂ ਅਨੁਸਾਰ ਕੰਮ ਕਰਨ ਦਾ ਆਖ਼ਰੀ ਮੌਕਾ, ਨਾ ਮੰਨਣ ’ਤੇ ਹੋਵੇਗੀ ਕਾਰਵਾਈ

Wednesday, Jun 29, 2022 - 01:31 PM (IST)

ਟਵਿੱਟਰ ਨੂੰ ਨਵੇਂ IT ਨਿਯਮਾਂ ਅਨੁਸਾਰ ਕੰਮ ਕਰਨ ਦਾ ਆਖ਼ਰੀ ਮੌਕਾ, ਨਾ ਮੰਨਣ ’ਤੇ ਹੋਵੇਗੀ ਕਾਰਵਾਈ

ਗੈਜੇਟ ਡੈਸਕ– ਟਵਿੱਟਰ ਦੀ ਮੁਸੀਬਤ ਘੱਟ ਹੋਣ ਦਾ ਨਾਂ ਨਹੀਂ ਲੈ ਰਹੀ। ਇਕ ਪਾਸੇ ਜਿੱਥੇ ਟਵਿੱਟਰ ਅਤੇ ਏਲਨ ਮਸਕ ਦੀ ਡੀਲ ਬਾਟਸ ’ਤੇ ਅਟਕੀ ਪਈ ਹੈ, ਉੱਥੇ ਹੀ ਟਵਿੱਟਰ ਇੰਡੀਆ ਨੂੰ ਸਰਕਾਰ ਨੇ ‘ਅਖਰੀ ਮੌਕਾ’ ਦਿੱਤਾ ਹੈ। ਸਰਕਾਰ ਨੇ ਟਵਿੱਟਰ ਇੰਡੀਆ ਨੂੰ ਨਵੇਂ ਆਈ.ਟੀ. ਨਿਯਮਾਂ ਦੇ ਅਨੁਰੂਪ ਕੰਮ ਕਰਨ ਦਾ ‘ਆਖਰੀ ਮੌਕਾ’ ਦਿੱਤਾ ਹੈ। ਭਾਰਤ ’ਚ ਟਵਿੱਟਰ ਨੂੰ ਨਵੇਂ ਆਈ.ਟੀ. ਨਿਯਮਾਂ ਮੁਤਾਬਕ, ਕੰਮ ਕਰਨਾ ਪਵੇਗਾ। ਇਕ ਮੀਡੀਆ ਰਿਪੋਰਟ ਮੁਤਾਬਕ, ਕੇਂਦਰ ਸਰਕਾਰ ਨੇ ਚਾਰ ਜੁਲਾਈ ਤਕ ਦਾ ਸਮਾਂ ਟਵਿੱਟਰ ਇੰਡੀਆ ਨੂੰ ਦਿੱਤਾ ਹੈ। 

ਜੇਕਰ ਟਵਿੱਟਰ ਇੰਡੀਆ ਨਵੇਂ ਆਈ.ਟੀ. ਨਿਯਮਾਂ ਨੂੰ ਨਹੀਂ ਅਪਣਾਉਂਦੀ ਤਾਂ ਉਸ ਨੂੰ ਇੰਟਰਮੀਡੀਏਟਰੀ ਵਾਲੇ ਫਾਇਦੇ ਨਹੀਂ ਮਿਲਣਗੇ। ਮਾਮਲੇ ਨਾਲ ਜੁੜੇ ਲੋਕਾਂ ਨੇ ਦੱਸਿਆ ਕਿ Meity ਦਾ ਇਹ ਐਕਸ਼ਨ ਟਵਿੱਟਰ ਦੇ ਲਗਾਤਾਰ ਫੇਲ੍ਹ (ਨਿਯਮਾਂ ਨੂੰ ਲਾਗੂ ਕਰਨ ’ਚ) ਹੋਣ ਦਾ ਨਤੀਜਾ ਹੈ। 

ਨਿਯਮ ਨਹੀਂ ਮਨ ਰਿਹਾ ਟਵਿੱਟਰ
ਟਵਿੱਟਰ ਇੰਡੀਆ ‘ਆਈ.ਟੀ. ਨਿਯਮਾਂ ਦੇ ਸੈਕਸ਼ਨ 69ਏ ਤਹਿਤ ਕੰਟੈਂਟ ਹਟਾਉਣ ਦੇ ਭੇਜੇ ਗਏ ਨੋਟਿਸ ’ਤੇ ਜਵਾਬ ਦੇਣ ’ਚ ਫੇਲ੍ਹ ਰਿਹਾ ਹੈ।’ ਇਸ ਤੋਂ ਇਲਾਵਾ ਟਵਿੱਟਰ ਖਿਲਾਫ ‘ਕੰਟੈਂਟ ਨਾ ਹਟਾਉਣ ਕਾਰਨ ਸਹਿਯੋਗ ਨਾ ਕਰਨ ਲਈ ਨੋਟਿਸ’ ਜਾਰੀ ਹੋਇਆ ਹੈ। ਸੋਮਵਾਰ ਨੂੰ ਮੰਤਰਾਲਾ ਨੇ ਇਸ ਸੰਬੰਧ ’ਚ ਨੋਟਿਸ ਭੇਜਿਆ ਹੈ। ਇਸ ਵਿਚ 6 ਜੂਨ ਅਤੇ 9 ਜੂਨ ਨੂੰ ਭੇਜੇ ਨੋਟਿਸ ’ਤੇ ਮਾਈਕ੍ਰੋਬਲਾਗਿੰਗ ਪਲੇਟਫਾਰਮ ਦੇ ਸਹਿਯੋਗ ਨਾ ਕਰਨ ਦੀ ਗੱਲ ਕਹੀ ਗਈ ਹੈ। ਮਾਮਲੇ ਨਾਲ ਜੁੜੇ ਇਕ ਵੱਡੇ ਅਧਿਕਾਰੀ ਨੇ ਦੱਸਿਆ ਕਿ ਲਗਾਤਾਰ ਨੋਟਿਸ ਭੇਜੇ ਜਾਣ ਅਤੇ ਸਮਾਂ ਦਿੱਤੇ ਜਾਣ ਤੋਂ ਬਾਅਦ ਵੀ ਟਵਿੱਟਰ ਨੇ ਕਾਰਵਾਈ ਨਹੀਂ ਕੀਤੀ ਸਗੋਂ ਨਿਯਮਾਂ ਦਾ ਉਲੰਘਣ ਕੀਤਾ ਹੈ। ਇਸ ਲਈ ਉਸ ਖਿਲਾਫ ਸਖਤ ਕਾਰਵਾਈ ਕੀਤੀ ਗਈ ਹੈ। 

ਉਨ੍ਹਾਂ ਦੱਸਿਆ ਕਿ ਭਾਰਤ ’ਚ ਕੰਮ ਕਰਨ ਵਾਲੀਆਂ ਸਾਰੀਆਂ ਇੰਟਰਮੀਡੀਏਟਰੀ ਨੂੰ ਆਈ.ਟੀ. ਨਿਯਮਾਂ ਦਾ ਪਾਲਨ ਕਰਨਾ ਹੋਵੇਗਾ। ਰਿਪੋਰਟ ਮੁਤਾਬਕ, MeitY ਨੇ ਨੋਟਿਸ ’ਚ ਟਵਿੱਟਰ ਦੇ ਚੀਫ ਕੰਪਲਾਇੰਸ ਅਫ਼ਸਰ ਨੂੰ ਕਿਹਾ ਹੈ- ਜੇਕਰ ਟਵਿੱਟਰ ਇੰਕ ਲਗਾਤਾਰ ਇਨ੍ਹਾਂ ਨਿਯਮਾਂ ਦਾ ਉਲੰਘਣ ਕਰਦੀ ਰਹੇਗੀ ਤਾਂ ਇਸ ਦੇ ਨਤੀਜੇ ਆਈ.ਟੀ. ਐਕਟ ਤਹਿਤ ਹੋਣਗੇ। 


author

Rakesh

Content Editor

Related News