Year Ender 2021: ਇਸ ਸਾਲ ਕਿੰਨਾ ਬਦਲਿਆ ਟਵਿਟਰ, ਜਾਣੋ ਕਿਹੜੇ ਫੀਚਰ ਜੁੜੇ ਤੇ ਕਿਹੜੇ ਹਟੇ

12/19/2021 1:12:26 PM

ਗੈਜੇਟ ਡੈਸਕ– ਸਾਲ 2021 ਆਪਣੀ ਸਮਾਪਤੀ ਵਲ ਵਧ ਰਿਹਾ ਹੈ। ਮਾਈਕ੍ਰੋ ਬਲਾਗਿੰਗ ਸਾਈਟ ਟਵਿਟਰ ਨੇ ਇਕ ਲਿਸਟ ਜਾਰੀ ਕੀਤੀ ਹੈ ਜਿਸ ਰਾਹੀਂ ਦੱਸਿਆ ਗਿਆ ਹੈ ਕਿ ਇਸ ਸਾਲ ਟਵਿਟਰ ’ਚ ਕਿਹੜੇ ਨਵੇਂ ਫੀਚਰਜ਼ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਕਿੜੇ ਫੀਚਰਜ਼ ਹਟਾਏ ਗਏ ਹਨ। ਆਓ ਵਿਸਤਾਰ ਨਾਲ ਜਾਣਦੇ ਹਾਂ ਇਨ੍ਹਾਂ ਫੀਚਰਜ਼ ਬਾਰੇ...

ਆਟੋ-ਕ੍ਰੋਪ
ਇਸ ਫੀਚਰ ਨੂੰ ਟਵਿਟਰ ਨੇ ਮਈ 2021 ’ਚ ਪੇਸ਼ ਕੀਤਾ ਸੀ। ਯੂਜ਼ਰਸ ਇਸ ਫੀਚਰ ਰਾਹੀਂ ਫੋਟੋ ਨੂੰ ਐਡਿਟ ਕਰ ਸਕਦੇ ਹਨ। ਹਾਲਾਂਕਿ, ਇਸ ਫੀਚਰ ਨੂੰ ਹੁਣ ਕੰਪਨੀ ਨੇ ਆਪਣੇ ਪਲੇਟਫਾਰਮ ਤੋਂ ਰਿਮੂਵ ਕਰ ਦਿੱਤਾ ਹੈ। 

ਇਹ ਵੀ ਪੜ੍ਹੋ– WhatsApp ਦੇ ਇਸ ਨਵੇਂ ਫੀਚਰ ਨਾਲ ਬਦਲ ਜਾਵੇਗਾ ਵੌਇਸ ਚੈਟ ਦਾ ਅੰਦਾਜ਼, ਇੰਝ ਕਰੋ ਇਸਤੇਮਾਲ

ਬਰਡਵਾਚ
ਟਵਿਟਰ ’ਤੇ ਗਲਤ ਜਾਣਕਾਰੀ ਵਾਲੀਆਂ ਪੋਸਟਾਂ ਨੂੰ ਰੋਕਣ ਲਈ ਬਰਡਵਾਚ ਫੀਚਰ ਨੂੰ ਜਨਵਰੀ 2021 ’ਚ ਜਾਰੀ ਕੀਤਾ ਗਿਆ ਸੀ। ਇਹ ਟਵਿਟਰ ਦਾ ਇਕ ਅਲੱਗ ਸੈਕਸ਼ਨ ਹੈ। ਇਸ ਨੂੰ ਇਸਤੇਮਾਲ ਕਰਨ ਲਈ ਬੇਨਤੀ ਵੀ ਕਰਨੀ ਪੈਂਦੀ ਹੈ। ਇਸ ਫੀਚਰ ਨਾਲ ਜੁੜ ਕੇ ਤੁਸੀਂ ਗਲਤ ਜਾਣਕਾਰੀਆਂ ਬਾਰੇ ਲੋਕਾਂ ਨੂੰ ਅਲਰਟ ਕਰ ਸਕਦੇ ਹੋ। ਫਿਲਹਾਲ ਇਸ ਫੀਚਰ ਨੂੰ ਕੰਪਨੀ ਨੇ ਅਮਰੀਕੀ ਯੂਜ਼ਰਸ ਲਈ ਉਪਲੱਬਧ ਕੀਤਾ ਹੋਇਆ ਹੈ। 

ਪੈਰੀਸਕੋਪ
ਸਾਲ 2015 ’ਚ ਟਵਿਟਰ ਨੇ ਪੈਰੀਸਕੋਪ ਨੂੰ ਖਰੀਦਿਆ ਸੀ। ਇਸ ਫੀਚਰ ਦੀ ਵਰਤੋਂ ਬਹੁਤ ਹੀ ਘੱਟ ਹੋ ਰਹੀ ਸੀ ਜਿਸ ਕਾਰਨ ਇਸਨੂੰ ਮਈ 2021 ’ਚ ਬੰਦ ਕਰ ਦਿੱਤਾ ਗਿਆ ਸੀ। 

ਟਿਪਸ
ਟਵਿਟਰ ਨੇ ਟਿਪਸ ਫੀਚਰ ਨੂੰ ਮਈ 2021 ’ਚ ਲਾਂਚ ਕੀਤਾ ਸੀ। ਤੁਸੀਂ ਇਸ ਫੀਚਰ ਦੀ ਮਦਦ ਨਾਲ ਕੰਟੈਂਟ ਕ੍ਰਿਏਟਰਾਂ ਨੂੰ ਟਿਪ ਦੇ ਰੂਪ ’ਚ ਪੈਸੇ ਦੇ ਸਕਦੇ ਹੋ। 

ਫੇਮੀਨਾਈਨ ਅਰੇਬਿਕ
ਇਸ ਸਾਲ ਟਵਿਟਰ ਨੇ ਅਰਬ ਦੀਆਂ ਜਨਾਨੀਆਂ ਲਈ ਫੇਮੀਨਾਈਨ ਅਰੇਬਿਨ ਭਾਸ਼ਾ ਸੈਟਿੰਗ ਨੂੰ ਪੇਸ਼ ਕੀਤਾ ਸੀ। ਫਿਲਹਾਲ, ਇਹ ਫੀਚਰ ਵੈੱਬ ਵਰਜ਼ਨ ’ਤੇ ਹੀ ਉਪਲੱਬਧ ਹੈ। 

ਇਹ ਵੀ ਪੜ੍ਹੋ– ਤੁਰੰਤ ਅਪਡੇਟ ਕਰੋ ਆਪਣਾ ਐਂਡਰਾਇਡ ਫੋਨ! ਸਰਕਾਰੀ ਸਕਿਓਰਿਟੀ ਏਜੰਸੀ ਨੇ ਦਿੱਤੀ ਚਿਤਾਵਨੀ

ਰੈਵੇਨਿਊ ਸਬਸਕ੍ਰਿਪਸ਼ਨ
ਇਸਦੀ ਮਦਦ ਨਾਲ ਯੂਜ਼ਰਸ ਐਡੀਟੋਰੀਅਲ ਨਿਊਜ਼ਲੈਟਰ ਨੂੰ ਪ੍ਰਕਾਸ਼ਿਤ ਕਰ ਸਕਦੇ ਹਨ। ਹਾਲਾਂਕਿ, ਇਹ ਫੀਚਰ ਸਿਰਫ ਕੁਝ ਚੁਣੇ ਹੋਏ ਯੂਜ਼ਰਸ ਲਈ ਹੀ ਉਪਲੱਬਧ ਹੈ। 

ਸੁਪਰ ਫਾਲੋ
ਕੁਝ ਮਹੀਨੇ ਪਹਿਲਾਂ ਹੀ ਟਵਿਟਰ ਨੇ ਸੁਪਰ ਫਾਲੋ ਫੀਚਰ ਨੂੰ ਜਾਰੀ ਕੀਤੀ ਸੀ। ਇਸਦੀ ਮਦਦ ਨਾਲ ਯੂਜ਼ਰਸ ਆਪਣੇ ਫਾਲੋਅਰਜ਼ ਨਾਲ ਵਿਸ਼ੇਸ਼ ਕੰਟੈਂਟ ਸਾਂਝਾ ਕਰਕੇ ਹਰ ਮਹੀਨੇ ਪੈਸਾ ਕਮਾ ਸਕਦੇ ਹਨ। ਸੁਪਰ ਫਾਲੋ ਫਿਲਹਾਲ ਅਮਰੀਕਾ ’ਚ ਆਈ.ਓ.ਐੱਸ. ਯੂਜ਼ਰਸ ਲਈ ਉਪਲੱਬਧ ਹੈ। 

ਨਿਊ ਵੈਰੀਫਿਕੇਸ਼ਨ ਐਪਲੀਕੇਸ਼ਨ
ਇਸ ਸਾਲ ਦੀ ਸ਼ੁਰੂਆਤ ’ਚ ਟਵਿਟਰ ਨੇ ਵੈਰੀਫਿਕੇਸ਼ਨ ਪ੍ਰਕਿਰਿਆ ਸ਼ੁਰੂ ਕੀਤੀ ਸੀ। ਇਸਦੀ ਮਦਦ ਨਾਲ ਕੁਝ ਸਟੈੱਪਸ ਨੂੰ ਫਾਲੋ ਕਰਕੇ ਤੁਸੀਂ ਆਪਣੇ ਅਕਾਊਂਟ ’ਤੇ ਬਲੂ ਟਿੱਕ ਲਈ ਅਪਲਾਈ ਕਰ ਸਕਦੇ ਹੋ। 

ਇਹ ਵੀ ਪੜ੍ਹੋ– ਇਸ ਭਾਰਤੀ ਮੁੰਡੇ ਨੇ ਐਂਡਰਾਇਡ ’ਚ ਲੱਭੀ ਗੰਭੀਰ ਖਾਮੀ, ਗੂਗਲ ਨੇ ਦਿੱਤਾ ਲੱਖਾਂ ਦਾ ਇਨਾਮ

ਟਿਕਟ ਸਪੇਸ
ਟਵਿਟਰ ਨੇ ਇਸ ਫੀਚਰ ਨੂੰ ਜੂਨ ’ਚ ਪੇਸ਼ ਕੀਤਾ ਸੀ। ਇਹ ਇਕ ਰੈਵੇਨਿਊ ਫੀਚਰ ਹੈ। ਇਸ ਰਾਹੀਂ ਯੂਜ਼ਰਸ ਪੈਸਾ ਕਮਾ ਸਕਦੇ ਹਨ। ਕ੍ਰਿਏਟਰ ਸਪੇਸ ’ਚ ਲਾਈਵ ਆਡੀਓ ਰੂਮ ’ਚ ਆਪਣੇ ਫਾਲੋਅਰਜ਼ ਤੋਂ ਪੈਸੇ ਲੈ ਸਕਦੇ ਹਨ। 

ਫਲੀਟਸ
ਇਸ ਫੀਚਰ ਨੂੰ ਪਿਛਲੇ ਸਾਲ ਲਾਂਚ ਕੀਤਾ ਗਿਆ ਸੀ ਪਰ ਟਵਿਟਰ ਨੇ ਇਸ ਨੂੰ ਇਸੇ ਸਾਲ ਅਗਸਤ ’ਚ ਬੰਦ ਵੀ ਕਰ ਦਿੱਤਾ। ਇਸ ਫੀਚਰ ਦੀ ਗੱਲ ਕਰੀਏ ਤਾਂ ਇਹ ਕਾਫੀ ਹੱਦ ਤਕ ਵਟਸਐਪ ਸਟੇਟਸ ਦੀ ਤਰ੍ਹਾਂ ਹੀ ਸੀ। ਇਸਦੇ ਐਕਟੀਵੇਟ ਹੋਣ ’ਤੇ ਟਵੀਟ 24 ਘੰਟਿਆਂ ਬਾਅਦ ਆਪਣੇ-ਆਪ ਡਿਲੀਟ ਹੋ ਜਾਂਦੇ ਸਨ। 

ਆਟੋਮੈਟਿਕ ਕੈਪਸ਼ਨ
ਟਵਿਟਰ ਨੇ ਆਟੋਮੈਟਿਕ ਕੈਪਸ਼ਨ ਫੀਚਰ ਨੂੰ ਹਾਲ ਹੀ ’ਚ ਜਾਰੀ ਕੀਤਾ ਹੈ। ਇਹ ਫੀਚਰ 37 ਭਾਸ਼ਾਵਾਂ ਨੂੰ ਸਪੋਰਟ ਕਰਦਾ ਹੈ। ਇਹ ਫੀਚਰ ਐਂਡਰਾਇਡ ਅਤੇ ਆਈ.ਓ.ਐੱਸ. ਯੂਜ਼ਰਸ ਲਈ ਉਪਲੱਬਧ ਕੀਤਾ ਗਿਆ ਹੈ। 

ਇਹ ਵੀ ਪੜ੍ਹੋ– ਚਿਤਾਵਨੀ: ਤੁਰੰਤ ਅਪਡੇਟ ਕਰੋ ਐਪਲ ਦੇ ਸਾਰੇ ਡਿਵਾਈਸਿਜ਼, ਨਹੀਂ ਤਾਂ ਝਲਣਾ ਪੈ ਸਕਦੈ ਨੁਕਸਾਨ


Rakesh

Content Editor

Related News