ਹੁਣ ਟਵਿਟਰ ਰਾਹੀਂ ਵੀ ਕਰ ਸਕੋਗੇ ਖ਼ਰੀਦਦਾਰੀ, ਹੋ ਰਹੀ ਨਵੇਂ ਫੀਚਰ ਦੀ ਟੈਸਟਿੰਗ

Tuesday, Mar 09, 2021 - 06:29 PM (IST)

ਹੁਣ ਟਵਿਟਰ ਰਾਹੀਂ ਵੀ ਕਰ ਸਕੋਗੇ ਖ਼ਰੀਦਦਾਰੀ, ਹੋ ਰਹੀ ਨਵੇਂ ਫੀਚਰ ਦੀ ਟੈਸਟਿੰਗ

ਗੈਜੇਟ ਡੈਸਕ– ਮਾਈਕ੍ਰੋਬਲਾਗਿੰਗ ਸਾਈਟ ਟਵਿਟਰ ਜਲਦ ਹੀ ਈ-ਕਾਮਰਸ ਸੇਵਾ ਸ਼ੁਰੂ ਕਰਨ ਜਾ ਰਹੀ ਹੈ। ਟਵਿਟਰ ਨੇ ਨਵੇਂ ਈ-ਕਾਮਰਸ ਲੇਆਊਟ ਦੀ ਟੈਸਟਿੰਗ ਐਂਡਰਾਇਡ ਉਪਭੋਗਤਾਵਾਂ ’ਤੇ ਸ਼ੁਰੂ ਕਰ ਦਿੱਤੀ ਹੈ। ਟਵਿਟਰ ਦਾ ਫੀਚਰ ਸਭ ਤੋਂ ਪਹਿਲਾਂ ਕਤਰ ’ਚ ਵੇਖਿਆ ਗਿਆ ਹੈ ਅਤੇ ਇਸ ਦੀ ਜਾਣਕਾਰੀ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਕੰਸਲਟੈਂਟ ਮੈਟ ਨਵਾਰਾ (Matt Navarra) ਨੇ ਦਿੱਤੀ ਹੈ। 

ਰਿਪੋਰਟ ਮੁਤਾਬਕ, ਕਤਰ ’ਚ ਕੁਝ ਐਂਡਰਾਇਡ ਉਪਭੋਗਤਾਵਾਂ ਦੇ ਟਵਿਟਰ ਐਪ ’ਚ ਸ਼ਾਪਿੰਗ ਕਾਰਡ ਅਤੇ ਲਿੰਕ ਦਾ ਆਪਸ਼ਨ ਵਿਖਿਆ ਹੈ। ਸ਼ਾਪਿੰਗ ਕਾਰਡ ਫੀਡ ’ਚ ਹੀ ਵਿਖੇਗਾ ਜਿਸ ਦੇ ਨਾਲ ਵੱਡਾ ਬਲਿਊ ਸ਼ਾਪ ਬਟਨ ਹੋਵੇਗਾ। ਇਸ ਤੋਂ ਇਲਾਵਾ ਕਾਰਡ ’ਚ ਕਿਸੇ ਪ੍ਰੋਡਕਟ ਦੀ ਕੀਮਤ ਦੀ ਵੀ ਜਾਣਕਾਰੀ ਹੋਵੇਗੀ। 

ਕਿਹਾ ਜਾ ਰਿਹਾ ਹੈ ਕਿ ਈ-ਕਾਮਰਸ ਵਾਲਾ ਫੀਚਰ ਵੀ ਟਵਿਟਰ ਦੇ ਅਪਕਮਿੰਗ ਸੁਪਰ ਫਾਲੋਜ਼ ਦਾ ਹਿੱਸਾ ਹੈ ਜਿਸ ਤਹਿਤ ਕੰਟੈਂਟ ਕ੍ਰਿਏਟਰ ਆਪਣੇ ਉਪਭੋਗਤਾਵਾਂ ਨਾਲ ਵਿਸ਼ੇਸ਼ ਕੰਟੈਂਟ ਲਈ ਪੈਸੇ ਲੈ ਸਕਦੇ ਹਨ। ਈ-ਕਾਮਰਸ ਫੀਚ ਨੂੰ ਲੈ ਕੇ ਟਵਿਟਰ ਨੇ ਅਧਿਕਾਰਤ ਤੌਰ ’ਤੇ ਅਜੇ ਕਝ ਨਹੀਂ ਕਿਹਾ। 

ਦੱਸ ਦੇਈਏ ਕਿ ਟਵਿਟਰ ਅਨਡੂ ਬਟਨ ਦੀ ਵੀ ਟੈਸਟਿੰਗ ਕਰ ਰਿਹਾ ਹੈ ਜੋ ਕਿ ਟਵੀਟ ਨੂੰ ਐਡਿਟ ਕਰਨ ਵਰਗਾ ਹੀ ਹੈ। ਐਪ ਰਿਸਰਚਰ ਜੈਨ ਮਾਨਚੁਨ ਵੋਂਗ ਨੇ ਟਵੀਟ ਕਰਕੇ ਕਿਹਾ ਹੈ ਕਿ ਟਵਿਟਰ ਅਨਡੂ ਸੈਂਡ ਬਟਨ ’ਤੇ ਕੰਮ ਕਰ ਰਿਹਾ ਹੈ ਜਿਸ ਦੇ ਆਉਣ ਤੋਂ ਬਾਅਦ ਤੁਸੀਂ ਟਵੀਟ ਦੀ ਗਲਤੀ ਨੂੰ ਟਵੀਟ ਹੋ ਜਾਣ ਤੋਂ ਬਾਅਦ ਵੀ ਸੁਧਾਰ ਸਕੋਗੇ। 

ਟਵਿਟਰ ਦੇ ਅਨਡੂ ਫੀਚਰ ਨੂੰ ਇਸਤੇਮਾਲ ਕਰਨ ਲਈ ਤੁਹਾਡੇ ਕੋਲ ਕੁਝ ਸਕਿੰਟ ਹੀ ਹੋਣਗੇ ਯਾਨੀ ਇਕ ਤੈਅ ਸਕਿੰਟ ਖ਼ਤਮ ਹੋਣ ਤੋਂ ਬਾਅਦ ਟਵੀਟ ਨੂੰ ਐਡਿਟ ਨਹੀਂ ਕਰ ਸਕੋਗੇ। ਰਿਪੋਰਟ ਮੁਤਾਬਕ, ਅਨਡੂ ਬਟਨ ’ਤੇ ਕਲਿੱਕ ਕਰਨ ’ਤੇ ਇਕ ਮੀਨੂ ਖੁੱਲ੍ਹੇਗਾ ਜਿਸ ਵਿਚ ਇਸ ਗੱਲ ਦੀ ਜਾਣਕਾਰੀ ਹੋਵੇਗੀ ਕਿ ਤੁਸੀਂ ਕਿੰਨੇ ਸਮੇਂ ਬਾਅਦ ਆਪਣੇ ਕਿਸੇ ਟਵੀਟ ਨੂੰ ਅਨਡੂ ਕਰਨਾ ਚਾਹੁੰਦੇ ਹੋ। ਅਜੇ ਤਕ ਸਾਹਮਣੇ ਆਈ ਜਾਣਕਾਰੀ ਮੁਤਾਬਕ, ਅਨਡੂ ਟਵੀਟ ਦੇ ਜ਼ਿਆਦਾਤਰ 30 ਸਕਿੰਟਾਂ ਦਾ ਸਮਾਂ ਮਿਲੇਗਾ। 


author

Rakesh

Content Editor

Related News