Twitter ਖ਼ਰੀਦਣ ਤੋਂ ਬਾਅਦ ਮਸਕ ਨੇ ਦਿੱਤਾ ਪਹਿਲਾ ਸੁਝਾਅ, ਕਿਹਾ- ਡਾਇਰੈਕਟ ਮੈਸੇਜ ’ਚ ਜੁੜਨਾ ਚਾਹੀਦੈ ਇਹ ਫੀਚਰ

04/28/2022 3:31:06 PM

ਗੈਜੇਟ ਡੈਸਕ– ਟਵਿਟਰ ਦੀ ਅਰਬਪਤੀ ਐਲਨ ਮਸਕ ਦੀ ਦੀਵਾਨਗੀ ਜਗਜਾਹਿਰ ਹੈ। ਹਾਲ ਹੀ ’ਚ ਐਲਨ ਮਸਕ ਨੇ ਟਵਿਟਰ ਨੂੰ ਖਰੀਦਣਦਾ ਐਲਾਨ ਵੀ ਕੀਤਾ ਹੈ। ਟਵਿਟਰ ਦੇ ਕੰਮ ਕਰਨ ਦੇ ਤਰੀਕੇ ਅਤੇ ਉਸਦੇ ਫੀਚਰਜ਼ ਨੂੰ ਲੈ ਕੇ ਮਸਕ ਨੂੰ ਹਮੇਸ਼ਾ ਸ਼ਿਕਾਇਤ ਰਹੀ ਹੈ। ਹੁਣ ਜਦੋਂ ਟਵਿਟਰ ਐਲਨ ਮਸਕ ਦਾ ਹੋ ਚੁੱਕਾ ਹੈ ਤਾਂ ਉਨ੍ਹਾਂ ਨੇ ਪਹਿਲੀ ਵਾਰ ਫੀਚਰਜ਼ ਨੂੰ ਲੈ ਕੇ ਕੋਈ ਸੁਝਾਅ ਦਿੱਤਾ ਹੈ। ਐਲਨ ਮਸਕ ਨੇ ਟਵੀਟ ਕਰਕੇ ਕਿਹਾ ਹੈ ਕਿ ਟਵਿਟਰ ਦਾ ਡਾਇਰੈਕਟ ਮੈਸੇਜਿੰਗ ਐਂਡ-ਟੂ-ਐਂਡ ਐਨਕ੍ਰਿਪਸ਼ਨ ਹੋਣਾ ਚਾਹੀਦਾ ਹੈ ਤਾਂ ਜੋ ਕੋਈ ਤੁਹਾਡੇ ਮੈਸੇਜ ’ਤੇ ਨਜ਼ਰ ਨਾ ਰੱਖੇ ਜਾਂ ਕੋਈ ਹੈਕ  ਨਾ ਕਰ ਸਕੇ। 

ਇਹ ਵੀ ਪੜ੍ਹੋ– Elon Musk ਦੇ ਕੰਟਰੋਲ ’ਚ ਆਈ ਟਵਿਟਰ ਦੀ ‘ਚਿੜੀ’, ਜਾਣੋ ਹੁਣ ਕੀ ਹੋਣਗੇ ਵੱਡੇ ਬਦਲਾਅ

 

ਇਹ ਵੀ ਪੜ੍ਹੋ– ਗੂਗਲ ਦੀ ਨਵੀਂ ਪਾਲਿਸੀ ਦਾ ਅਸਰ, ਹੁਣ Truecaller ’ਚ ਵੀ ਨਹੀਂ ਹੋਵੇਗੀ ਕਾਲ ਰਿਕਾਰਡਿੰਗ

ਐਲਨ ਮਸਕ ਨੇ ਇਕ ਟਵੀਟ ’ਚ ਕਿਹਾ, ‘ਟਵਿਟ ਡੀ.ਐੱਮ. (ਡਾਇਰੈਕਟ ਮੈਸੇਜ) ’ਚ ਸਿਗਨਲ ਐਪ ਦੀ ਤਰ੍ਹਾਂ ਐਂਡ-ਟੂ-ਐਂਡ ਐਨਕ੍ਰਿਪਸ਼ਨ ਹੋਣਾ ਚਾਹੀਦਾ ਹੈ, ਤਾਂ ਜੋ ਕੋਈਵੀ ਤੁਹਾਡੇ ਮੈਸੇਜਿਸ ਦੀ ਜਾਸੂਸੀ ਜਾਂ ਹੈਕ ਨਾ ਕਰ ਸਕੇ।’ ਤੁਹਾਡੀ ਜਾਣਕਾਰੀ ਲਈਦੱਸ ਦੇਈਏ ਕਿ ਵਟਸਐਪ ਤੋਂ ਲੈ ਕੇ  ਸਿਗਨਲ ਅਤੇ ਟੈਲੀਗ੍ਰਾਮ ਤੋਂ ਲੈ ਕੇ ਫੇਸਬੁੱਕ ਮੈਸੰਜਰ ਤਕ ਸਾਰੇ ਆਪਸ ਐਂਡ-ਟੂ-ਐਂਡ ਐਨਕ੍ਰਿਪਟਿਡ ਹਨ। ਪਾਲਿਸੀ ਦੇ ਉਲੰਘਣ ’ਤੇ ਟਵਿਟਰ ਦੇ ਮੈਸੇਜ ਮੈਨੁਅਲੀ ਤੌਰ ’ਤੇ ਵੀ ਵੇਖੇ ਜਾਂਦੇ ਹਨ। 

ਇਹ ਵੀ ਪੜ੍ਹੋ– ਐਪਲ ਦਾ ਵੱਡਾ ਐਲਾਨ: ਐਪ ਸਟੋਰ ਤੋਂ ਅਜਿਹੇ ਐਪਸ ਦੀ ਹੋਵੇਗੀ ਛੁੱਟੀ


Rakesh

Content Editor

Related News