ਇਕ ਹਫਤੇ ’ਚ ਸਿਰਫ 7 ਵਾਰ ਖਾਣਾ ਖਾ ਰਹੇ ਟਵਿਟਰ ਦੇ CEO

01/16/2020 1:45:02 PM

ਗੈਜੇਟ ਡੈਸਕ– ਸਿਹਤਮੰਦ ਰਹਿਣ ਲਈ ਅੱਜ ਦੇ ਦੌਰ ’ਚ ਸਾਰੇ ਵਧੀਆ ਖੁਰਾਕ ਨੂੰ ਫਾਲੋ ਕਰਦੇ ਹਨ। ਟਵਿਟਰ ਦੇ ਸੀ.ਈ.ਓ. ਜੈਕ ਡੋਰਸੀ ਵੀ ਇਨ੍ਹਾਂ ’ਚੋਂ ਇਕ ਹਨ ਜੋ ਪਲਾਨ ਕੀਤੀ ਹੋਈ ਖੁਰਾਕ ਹੀ ਖਾਂਦੇ ਹਨ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਜੈਕ ਡੋਰਸੀ ਇਕ ਹਫਤੇ ’ਚ 7 ਵਾਰ ਹੀ ਖਾਣ ਖਾਂਦੇ ਹਨ ਅਤੇ ਉਹ ਵੀ ਸਿਰਫ ਡਿਨਰ, ਜਿਸ ਵਿਚ ਉਹ ਮੱਛੀ, ਚਿਕਨ, ਸਟੀਕਸ ਅਤੇ ਹਰੀਆਂ ਸਬਜੀਆਂ ਖਾਂਦੇ ਹਨ। 

ਮੈਡੀਟੇਸ਼ਨ ਅਤੇ ਵਰਤ ਵੀ ਰੱਖਦੇ ਹਨ ਜੈਕ ਡੋਰਸੀ
ਬੁੱਧਵਾਰ ਨੂੰ ਅਮਰੀਕੀ ਨਿਊਜ਼ ਵੈੱਬਸਾਈਟ Wired ਨੂੰ ਦਿੱਤੀ ਗਈ ਇੰਟਰਵਿਊ ’ਚ ਉਨ੍ਹਾਂ ਦੱਸਿਆ ਕਿ ਉਹ ਵਿਪਾਸਨਾ ਮੈਡੀਟੇਸ਼ਨ ਅਤੇ ਵਰਤ ਰੱਖਦੇ ਹਨ, ਇਸ ਤੋਂ ਇਲਾਵਾ ਆਈਸ ਬਾਥ ਵੀ ਰੋਜ਼ਾਨਾ ਹੀ ਲੈਂਦੇ ਹਨ। 

ਸਿਰਫ ਡਿਨਰ ਕਰਨ ਦੇ ਪਿੱਛੇ ਕੀ ਹੈ ਕਾਰਨ
ਉਨ੍ਹਾਂ ਦੱਸਿਆ ਕਿ ਇਸ ਨਾਲ ਪੂਰੇ ਦਿਨ ’ਚ ਉਹ ਆਪਣਾ ਕੰਮ ਕਾਫੀ ਚੰਗੀ ਤਰ੍ਹਾਂ ਫੋਕਸ ਨਾਲ ਕਰ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਜਿਵੇਂ ਹੀ ਉਹ ਸੌਣ ਜਾਂਦੇ ਹਨ ਤਾਂ 10 ਮਿੰਟ ’ਚ ਉਨ੍ਹਾਂ ਨੂੰ ਨੀਂਦ ਆ ਜਾਂਦੀ ਹੈ. ਡੋਰਸੀ ਦੀ ਮੰਨੀਏ ਤਾਂ ਉਹ ਪੈਦਲ ਦਫਤਰ ਜਾਂਦੇ ਹਨ ਅਤੇ ਰੋਜ਼ਾਨਾ ਬਹੁਤ ਸਾਰਾ ‘ਵਿਟਾਮਿਨ ਸੀ’ ਲੈਂਦੇ ਹਨ। ਸਵੇਰੇ-ਸਵੇਰੇ ਉਹ ਬਰਫ ਵਾਲੇ ਪਾਣੀ ਨਾਲ ਨਹਾਉਂਦੇ ਹਨ ਜਿਸ ਨਾਲ ਉਨ੍ਹਾਂ ਦਾ ਦਿਮਾਗ ਖੁਲ੍ਹ ਜਾਂਦਾ ਹੈ ਅਤੇ ਉਹ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹੋ ਜਾਂਦੇ ਹਨ। 


Related News