ਫੇਸਬੁਕ ਦੇ ਸਾਬਕਾ ਸੀ. ਟੀ. ਓ. ਬਣੇ ਟਵਿਟਰ ਬੋਰਡ ਦਾ ਹਿੱਸਾ
Wednesday, Jul 06, 2016 - 11:53 AM (IST)

ਜਲੰਧਰ : ਟਵਿਟਰ ''ਤੇ ਇਕ ਪੋਸਟ ''ਚ ਲੋਕਾਂ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਫੇਸਬੁਕ ਇੰਕ ''ਚ ਚੀਫ ਟੈਕਨਾਲੋਜੀ ਆਫਿਸਰ ਰਹਿ ਚੁੱਕੇ ਬ੍ਰੈਟ ਟਾਇਲਰ ਨੂੰ ਟਵਿਟਰ ਬੋਰਡ ''ਚ ਅਪੋਇੰਟ ਕੀਤਾ ਗਿਆ ਹੈ। ਟਾਇਲਰ ਵਰਤਮਾਨ ''ਚ ਇਕ ਸਟਾਰਟਅਪ ਕੰਪਨੀ ਕੁਇਪ ''ਚ ਚੀਫ ਐਗਜ਼ੀਕਿਊਟਿਵ ਵੱਜੋਂ ਕੰਮ ਕਰ ਰਹੇ ਹਨ। ਟਾਇਲਰ ਨੂੰ ਫੇਸਬੁਕ ਦਾ ਸੀ. ਟੀ. ਓ. 2007 ''ਚ ਬਣਾਇਆ ਗਿਆ ਸੀ। ਇਸ ਤੋਂ ਪਹਿਲਾਂ ਟਾਇਲਰ ਗੂਗਲ ਨਾਲ ਵੀ ਕੰਮ ਕਰ ਚੁੱਕੇ ਹਨ ਜਿਥੇ ਉਨ੍ਹਾਂ ਵੱਲੋਂ ਗੂਗਲ ਮੈਪਸ ਤਿਆਰ ਕੀਤਾ ਗਿਆ ਤੇ ਗੂਗਲ ਦੇ ਡਿਵੈੱਲਪਰਜ਼ ਪ੍ਰਾਡਕਟ ਗਰੁੱਪ ਦੀ ਸ਼ੁਰੂਆਤ ਕੀਤੀ ਗਈ।
ਬ੍ਰੈਟ ਟਾਇਲਰ ਨੇ ਟਵੀਟ ਕਰਦੇ ਹੋਏ ਕਿਹਾ ਕਿ ਟਵਿਟਰ ਦੀ ਬੋਰਡ ਦਾ ਹਿੱਸਾ ਬਣਨਾ ਇਕ ਵੱਡੀ ਉਪਲਭਦੀ ਹੈ। ਟਵਿਟਰ ਸੋਸ਼ਲ ਮੀਡੀਆ ਦਾ ਇਕ ਜ਼ਰੂਰੀ ਹਿੱਸਾ ਹੈ ਤੇ ਉਹ ਇਸ ਗੱਲ ਨੂੰ ਲੈ ਕੇ ਬਹੁਤ ਐਕਸਾਈਟਿਡ ਹਨ।