TVS ਨੇ ਲਾਂਚ ਕੀਤਾ ਸਕੂਟੀ ਜੈਸਟ ਦਾ ਸਪੈਸ਼ਲ ਐਡੀਸ਼ਨ

Friday, May 13, 2016 - 06:28 PM (IST)

TVS ਨੇ ਲਾਂਚ ਕੀਤਾ ਸਕੂਟੀ ਜੈਸਟ ਦਾ ਸਪੈਸ਼ਲ ਐਡੀਸ਼ਨ
ਜਲੰਧਰ— ਭਾਰਤ ਦੀ ਟੂ-ਵ੍ਹੀਲਰ ਮੇਕਰ ਕੰਪਨੀ ਟੀ.ਵੀ.ਐੱਸ. ਨੇ ਆਪਣੀ ਸਕੂਟੀ ਜੈਸਟ 110 ''ਹਿਮਾਲਿਅਨ ਹਾਈ'' ਸਪੈਸ਼ਲ ਐਡੀਸ਼ਨ ਲਾਂਚ ਕਰ ਦਿੱਤਾ ਹੈ। ਇਸ ਸਪੈਸ਼ਲ ਐਡੀਸ਼ਨ 110cc ਸਕੂਟੀ ਦੀ ਦਿੱਲੀ ''ਚ ਐਕਸ-ਸ਼ੋਅਰੂਮ ਕੀਮਤ 46,113 ਰੁਪਏ ਰੱਖੀ ਹੈ ਜੋ ਕਿ ਸਟੈਂਡਰਡ ਵੇਰੀਅੰਟ ਤੋਂ ਕਰੀਬ 600 ਰੁਪਏ ਹੀ ਮਹਿੰਗੀ ਹੈ। 
ਇਸ ਦੇ 110cc ਸਿੰਗਲ ਸਿਲੈਂਡਰ 4 ਸਟ੍ਰੋਕ CVTI ਇੰਜਣ ''ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹਾਲਾਂਕਿ, ਸਕੂਟ ''ਚ ਕੁਝ ਕਾਸਮੈਟਿਕ ਬਦਲਾਅ ਜ਼ਰੂਰ ਕੀਤੇ ਹਨ ਜਿਸ ਵਿਚ ਨਵਾਂ ਕਲਰ, ਡਿਊਲ-ਟੋਨ ਸੀਟ ਅਤੇ ਇੰਟੀਰੀਅਰ ਪੈਨਲ ਆਦਿ ਸ਼ਾਮਲ ਹੈ। ਖਾਸ ਉਪਲੱਬਧੀ ਦੇ ਤਹਿਤ ਇਸ ਸਕੂਟੀ ਨੇ ਸਮੁੰਦਰ ਤਲ ਤੋਂ 18,380 ਫੁੱਟ ਉੱਪਰ ਸਥਿਤ ਖਾਰਡੁੰਗ ਲਾ ਤੱਕ ਪਹੁੰਚ ਕੇ ਆਪਣਾ ਨਾਂ ਇੰਡੀਆ ਬੁੱਕ ਆਫ ਰਿਕਾਰਡਸ ''ਚ ਵੀ ਦਰਜ ਕਰਵਾ ਲਿਆ ਹੈ। ਇਸ ਸਕੂਟੀ ਨੂੰ ਐਕਸਕਲੂਜ਼ਿਵ ਤੌਰ ''ਤੇ ਹਿਮਾਲਿਅਨ ਹਾਈ ਬ੍ਰਾਊਨ ਕਲਰ ''ਚ ਲਾਂਚ ਕੀਤਾ ਗਿਆ ਹੈ। 
ਇਸ ਸਪੈਸ਼ਲ ਐਡੀਸ਼ਨ ਲਾਂਚ ਦੇ ਮੌਕੇ ''ਤੇ ਕੰਪਨੀ ਦੇ ਵਾਇਸ ਪ੍ਰੈਜ਼ਿਡੈਂਟ (ਮਾਰਕੀਟਿੰਗ) ਅਨਿਰੁੱਧ ਹਲਧਰ ਨੇ ਕਿਹਾ ਕਿ ਇਹ ਪਹਿਲੀ 110 ਸੀ.ਸੀ. ਸਕੂਟੀ ਹੈ ਜੋ ਹਿਮਾਲਿਆ ਦੀ ਇੰਨੀ ਉਚਾਈ ''ਤੇ ਪਹੁੰਚੀ ਹੈ ਅਤੇ ਉਦੋਂ ਇਸ ਨੂੰ 21 ਸਾਲ ਦੀ ਮਹਿਲਾ ਅਨਮ ਹਾਸ਼ਿਮ ਚਲਾ ਰਹੀ ਸੀ। ਇਸ ਸਕੂਟਰ ਨੇ ਆਪਣਾ ਨਾਂ ਇੰਡੀਆ ਬੁੱਕ ਆਫ ਰਿਕਾਰਡਸ ''ਚ ਦਰਜ ਕਰਵਾ ਲਿਆ ਹੈ ਜਿਸ ਨਾਲ ਅਸੀਂ ਕਾਫੀ ਖੁਸ਼ ਹਾਂ। ਇਸੇ ਖੁਸ਼ੀ ਨੂੰ ਜ਼ਾਹਿਰ ਕਰਦੇ ਹੋਏ ਅਸੀਂ ਇਸ ਦੇ ਸਪੈਸ਼ਲ ਐਡੀਸ਼ਨ ਨੂੰ ਲਾਂਚ ਕੀਤਾ ਹੈ।

Related News