ਲਾਂਚ ਹੋਇਆ TVS Raider 125 ਦਾ ਨਵਾਂ ਵੇਰੀਐਂਟ, ਮੌਜੂਦਾ ਮਾਡਲ ਤੋਂ 10 ਹਜ਼ਾਰ ਰੁਪਏ ਸਸਤਾ

Monday, Sep 30, 2024 - 05:35 PM (IST)

ਲਾਂਚ ਹੋਇਆ TVS Raider 125 ਦਾ ਨਵਾਂ ਵੇਰੀਐਂਟ, ਮੌਜੂਦਾ ਮਾਡਲ ਤੋਂ 10 ਹਜ਼ਾਰ ਰੁਪਏ ਸਸਤਾ

ਆਟੋ ਡੈਸਕ- TVS Raider 125 ਦਾ ਡਰੱਮ ਬ੍ਰੇਕ ਵੇਰੀਐਂਟ ਭਾਰਤ 'ਚ ਲਾਂਚ ਕਰ ਦਿੱਤਾ ਗਿਆ ਹੈ, ਜਿਸ ਦੀ ਕੀਮਤ 84,469 ਰੁਪਏ ਐਕਸ-ਸ਼ੋਅਰੂਮ ਰੱਖੀ ਗਈ ਹੈ। ਇਸ ਬਾਈਕ ਦਾ ਮੁਕਾਬਲਾ ਭਾਰਤੀ ਬਾਜ਼ਾਰ 'ਚ Hero Xtreme 125R ਅਤੇ Honda SP 125 ਨਾਲ ਹੈ। ਇਹ ਬਾਈਕ ਮੌਜੂਦਾ ਮਾਡਲ ਤੋਂ ਲਗਭਗ 10 ਹਜ਼ਾਰ ਰੁਪਏ ਸਸਤੀ ਹੈ। 

PunjabKesari

ਇੰਜਣ

TVS Raider 125 Drum Brake Variant 'ਚ 124.8cc ਦਾ ਸਿੰਗਲ-ਸਿਲੰਡਰ ਇੰਜਣ ਹੈ ਜੋ 11.2 BHP ਅਤੇ 11.2 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਨੂੰ 5 ਸਪੀਡ ਗਿਅਰਾਬਕਸ ਨਾਲ ਜੋੜਿਆ ਗਿਆ ਹੈ। 

ਕਲਰ ਅਤੇ ਫੀਚਰਜ਼

ਇਸ ਬਾਈਕ ਨੂੰ ਦੋ ਰੰਗਾਂ ਵਿੱਚ ਖਰੀਦਿਆ ਜਾ ਸਕਦਾ ਹੈ- ਸਟ੍ਰਾਈਕਿੰਗ ਰੈੱਡ ਅਤੇ ਵਿੱਕਡ ਬਲੈਕ। ਬਾਈਕ 'ਚ LED ਹੈੱਡਲਾਈਟ, LCD ਇੰਸਟਰੂਮੈਂਟ ਕੰਸੋਲ ਅਤੇ ਦੋ ਰਾਈਡਿੰਗ ਮੋਡ- ਈਕੋ ਅਤੇ ਪਾਵਰ ਦਿੱਤੇ ਗਏ ਹਨ।


author

Rakesh

Content Editor

Related News