TVS Radeon ਹੁਣ ਦੋ ਨਵੇਂ ਰੰਗਾਂ ’ਚ ਹੋਵੇਗਾ ਲਾਂਚ

10/23/2021 5:04:00 PM

ਆਟੋ ਡੈਸਕ– ਤਿਉਹਾਰੀ ਸੀਜ਼ਨ ਨੂੰ ਵੇਖਦੇ ਹੋਏ ਟੀ.ਵੀ.ਐੱਸ. ਮੋਟਰਸ ਕੰਪਨੀ ਨੇ ਇਕ ਐਲਾਨ ਕੀਤਾ ਹੈ। ਕੰਪਨੀ ਰੇਡੀਓਨ ਮੋਟਰਸਾਈਕਲ ਨੂੰ ਦੋ ਨਵੇਂ ਰੰਗਾਂ ’ਚ ਲਾਂਚ ਕਰਨ ਜਾ ਰਹੀ ਹੈ। ਇਨ੍ਹਾਂ ਕਲਰ ਆਪਸ਼ੰਸ ਨੂੰ ਦੋ ਨਵੇਂ ਡਿਊਲ-ਟੋਨ ਕਲਰ ਸਕੀਮ ’ਚ ਪੇਸ਼ ਕੀਤਾ ਜਾਵੇਗਾ। ਇਸ ਨਵੀਂ ਡਿਊਲ-ਟੋਨ ਕਲਰ ਸਕੀਮ ’ਚ red and black ਅਤੇ blue and black ਆਪਸ਼ਨ ਨੂੰ ਸ਼ਾਮਲ ਕੀਤਾ ਗਿਆ ਹੈ। 

ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਪਹਿਲਾਂ ਦੀ ਤਰ੍ਹਾਂ ਹੀ LED DRL, USB ਚਾਰਜਿੰਗ ਪੋਰਟ ਦਿੱਤਾ ਦਿੱਤਾ ਗਿਆ ਹੈ। ਕਲਰ ਸਕੀਮ ਤੋਂ ਇਲਾਵਾ ਕੰਪਨੀ ਦੁਆਰਾ ਅਤੇ ਕੋਈ ਬਦਲਾਅ ਨਹੀਂ ਕੀਤੇ ਗਏ।

TVS Radeon ’ਚ 109.7 ਸੀਸੀ ਦਾ ਇੰਜਣ ਮਿਲਦਾ ਹੈ ਜੋ 7,350 rpm ’ਤੇ 8.08 PS ਦੀ ਪਾਵਰ ਅਤੇ 4,500 rpm ’ਤੇ 8.7 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਦੇ ਨਾਲ ਇਹ ਬਾਈਕ 79.3 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦਿੰਦੀ ਹੈ। ਕੰਪਨੀ ਦੁਆਰਾ ਕਲਰ ਸਕੀਮ ਤੋਂ ਇਲਾਵਾ ਬਾਈਕ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਪਰ ਇਸ ਦੀ ਕੀਮਤ ਵਧਾ ਦਿੱਤੀ ਗਈ ਹੈ। ਨਵੀਂ ਡਿਊਲ-ਟੋਨ TVS Radeon ਦੀ ਕੀਮਤ ਸਟੈਂਡਰਡ ਮਾਡਲ ਦੇ ਮੁਕਾਬਲੇ ਥੋੜ੍ਹੀ ਜ਼ਿਆਦਾ ਹੈ।


Rakesh

Content Editor

Related News