TVS ਮੋਟਰ ਦੀ ਵਿਕਰੀ ''ਚ ਹੋਇਆ 13 ਫੀਸਦੀ ਦਾ ਵਾਧਾ

Sunday, Nov 03, 2024 - 11:17 AM (IST)

TVS ਮੋਟਰ ਦੀ ਵਿਕਰੀ ''ਚ ਹੋਇਆ 13 ਫੀਸਦੀ ਦਾ ਵਾਧਾ

ਨਵੀਂ ਦਿੱਲੀ (ਵਾਰਤਾ)- ਦੋਪਹੀਆ ਅਤੇ ਤਿੰਨ ਪਹੀਆ ਵਾਹਨ ਨਿਰਮਾਤਾ ਕੰਪਨੀ ਟੀਵੀਐੱਸ ਮੋਟਰ ਕੰਪਨੀ ਦੇ ਵਾਹਨਾਂ ਦੀ ਵਿਕਰੀ ਇਸ ਸਾਲ ਅਕਤੂਬਰ 'ਚ ਪਿਛਲੇ ਸਾਲ ਦੀ ਸਮਾਨ ਮਿਆਦ ਦੇ 434714 ਇਕਾਈ ਦੇ ਮੁਕਾਬਲੇ 13 ਫੀਸਦੀ ਦੇ ਵਾਧੇ ਨਾਲ 489015 ਇਕਾਈ ਹੋ ਗਈ। ਕੰਪਨੀ ਨੇ ਸ਼ੁੱਕਰਵਾਰ ਨੂੰ ਬਿਆਨ ਜਾਰੀ ਕਰ ਕੇ ਦੱਸਿਆ ਕਿ ਕੁੱਲ ਦੋਪਹੀਆ ਵਾਹਨਾਂ ਦੀ ਵਿਕਰੀ 'ਚ 14 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਅਤੇ ਇਹ 420610 ਇਕਾਈ ਤੋਂ ਵਧ ਕੇ 478159 ਇਕਾਈ ਹੋ ਗਈ। ਘਰੇਲੂ ਬਜ਼ਾਰ 'ਚ ਦੋਪਹੀਆ ਵਾਹਨਾਂ ਦੀ ਵਿਕਰੀ 'ਚ 13 ਫੀਸਦੀ ਦਾ ਵਾਧਾ ਹੋਇਆ ਅਤੇ ਇਹ 344957 ਇਕਾਈ ਤੋਂ ਵੱਧ ਕੇ 390489 ਇਕਾਈ 'ਤੇ ਪਹੁੰਚ ਗਈ। 

ਸਮੀਖਿਆ ਮਿਆਦ 'ਚ ਇਸ ਦੇ ਤਿੰਨ ਪਹੀਆ ਵਾਹਨਾਂ ਦੀ ਕੁੱਲ ਵਿਕਰੀ 10856 ਤੋਂ ਵੱਧ ਕੇ 14104 ਇਕਾਈ ਹੋ ਗਈ। ਇਸ ਦੌਰਾਨ ਉਸ ਦੇ ਇਲੈਕਟ੍ਰਿਕ ਵਾਹਨਾਂ (ਈਵੀ) ਦੇ ਵਿਕਰੀ 'ਚ 45 ਫੀਸਦੀ ਦਾ ਵਾਧਾ ਹੋਇਆ ਅਤੇ ਇਹ 20153 ਤੋਂ ਵੱਧ ਕੇ 29308 ਇਕਾਈ ਤੱਕ ਪਹੁੰਚ ਗਈ। ਇਸ ਮਿਆਦ 'ਚ ਕੰਪਨੀ 'ਚ ਕੁੱਲ ਨਿਰਯਾਤ 'ਚ 9 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਅਤੇ 87952 ਤੋਂ ਵੱਧ ਕੇ 95708 ਇਕਾਈ ਹੋ ਗਈ। ਇਸ 'ਚ ਦੋਪਹੀਆ ਵਾਹਨਾਂ ਦਾ ਨਿਰਯਾਤ 75653 ਇਕਾਈ ਦੇ ਮੁਕਾਬਲੇ 16 ਫੀਸਦੀ ਵੱਧ ਕੇ 87670 ਇਕਾਈ 'ਤੇ ਪਹੁੰਚ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News