TVS Jupiter ਦਾ ZX Disc ਮਾਡਲ ਲਾਂਚ, ਖ਼ਾਸ ਸਟਾਰਟ ਸਿਸਟਮ ਨਾਲ ਆਇਆ ਸਕੂਟਰ

08/26/2020 2:44:09 AM

ਆਟੋ ਡੈਸਕ– ਟੀ.ਵੀ.ਐੱਸ. ਨੇ ਆਪਣੇ ਪ੍ਰਸਿੱਧ ਸਕੂਟਰ ਜੁਪਿਟਰ ਦੇ ZX Disc ਮਾਡਲ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਵਿਚ ਕੰਪਨੀ ਨੇ ਫਰੰਟ ਡਿਸਕ ਬ੍ਰੇਕ ਦੀ ਸੁਵਿਧਾ ਦਿੱਤੀ ਹੈ। ਇਸ ਤੋਂ ਇਲਾਵਾ ਸਾਈਲੇਂਟ ਸਟਾਰਟ ਸਿਸਟਮ ਨੂੰ ਵੀ ਇਸ ਵਿਚ ਜੋੜਿਆ ਗਿਆ ਹੈ। ਕੰਪਨੀ ਨੇ ਇਸ ਨੂੰ 69,052 ਰੁਪਏ ਦੀ ਕੀਮਤ ਨਾਲ ਭਾਰਤੀ ਬਾਜ਼ਾਰ ’ਚ ਉਤਾਰਿਆ ਹੈ। ਨਵੇਂ ਡਿਸਕ ਮਾਡਲ ਦੀ ਕੀਮਤ ਮੌਜੂਦਾ ਡਰੱਮ ਬ੍ਰੇਕ ਵਾਲੇ ਮਾਡਲ ਦੇ ਮੁਕਾਬਲੇ 3,950 ਰੁਪਏ ਜ਼ਿਆਦਾ ਹੈ ਅਤੇ ਬੀ.ਐੱਸ.-4 ਮਾਡਲ ਦੇ ਮੁਕਾਬਲੇ ਕੀਮਤ ’ਚ 9062 ਰੁਪਏ ਦਾ ਵਾਧਾ ਕੀਤਾ ਗਿਆ ਹੈ। 

ਇੰਜਣ
ਟੀ.ਵੀ.ਐੱਸ. ਜੁਪਿਟਰ ’ਚ 109.7 ਸੀਸੀ ਦਾ ਸਿੰਗਲ ਸਲੰਡਰ ਬੀ.ਐੱਸ.-6 ਇੰਜਣ ਲੱਗਾ ਹੈ ਜੋ 7.4 ਬੀ.ਐੱਚ.ਪੀ. ਦੀ ਪਾਵਰ ਅਤੇ 8.4 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਬਿਹਤਰ ਮਾਈਲੇਜ ਲਈ ਇਨ੍ਹਾਂ ਨਵੇਂ ਮਾਡਲਾਂ ’ਚ ਫਿਊਲ ਇੰਜੈਕਸ਼ਨ ਤਕਨੀਕ ਦੀ ਵਰਤੋਂ ਕੀਤੀ ਗਈ ਹੈ। ਟੀ.ਵੀ.ਐੱਸ. ਜੁਪਿਟਰ ਸਕੂਟਰ ’ਚ ਐੱਲ.ਈ.ਡੀ. ਹੈੱਡਲਾਈਟ, ਐੱਲ.ਈ.ਡੀ. ਟੇਲ ਲਾਈਟ, ਨਵਾਂ ਇੰਸਟਰੂਮੈਂਟ ਕਲੱਸਟਰ ਅਤੇ 2-ਲੀਟਰ ਦਾ ਗਲੋਵਬਾਕਸ ਦਿੱਤਾ ਗਿਆ ਹੈ। ਇਸ ਤੋਂ ਇਲਾਵਾ USB ਚਾਰਜਰ ਅਤੇ ਕਲਾਸਿਕ ਮਾਡਲ ’ਚ ਕੰਪਨੀ ਵਲੋਂ ਹੀ ਵਿੰਡਸ਼ੀਲਡ ਵੀ ਲੱਗੀ ਹੋਈ ਮਿਲਦੀ ਹੈ। 

ਸਕੂਟਰ ’ਚ ਕੀਤੇ ਗਏ ਕੁਝ ਬਦਲਾਅ
ਦੱਸ ਦੇਈਏ ਕਿ ਟੀ.ਵੀ.ਐੱਸ. ਨੇ ਬੀ.ਐੱਸ.-6 ਮਾਡਲਾਂ ਨੂੰ ਕੁਝ ਬਦਲਾਵਾਂ ਨਾਲ ਪੇਸ਼ ਕੀਤਾ ਹੈ। ਇਸ ਦੀ ਬੈਟਰੀ ਨੂੰ ਸੀਟ ਦੇ ਹੇਠੋਂ ਹਟਾ ਕੇ ਫਰੰਟ ਏਪਰਨ ’ਤੇ ਲਗਾ ਦਿੱਤਾ ਗਿਆ ਹੈ। ਉਥੇ ਹੀ ਇਸ ਦੀ ਸੀਟ ਸਟੋਰੇਜ ਨੂੰ 17 ਲੀਟਰ ਤੋਂ ਵਧਾ ਕੇ 21 ਲੀਟਰ ਤਕ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫਿਊਲ ਟੈਂਕ ਨੂੰ ਵੀ 5 ਲੀਟਰ ਤੋਂ ਵਧਾ ਕੇ 6 ਲੀਟਰ ਦਾ ਕੀਤਾ ਗਿਆ ਹੈ। ਪੁਰਾਣੇ ਮਾਡਲ ਦਾ ਭਾਰ 104 ਕਿਲੋਗ੍ਰਾਮ ਸੀ ਜਦਕਿ ਨਵੇਂ ਮਾਡਲ ਦਾ ਭਾਰ 107 ਕਿਲੋਗ੍ਰਾਮ ਹੋ ਗਿਆ ਹੈ। 


Rakesh

Content Editor

Related News