ਮੰਗਲਵਾਰ ਨੂੰ Vivo V5 Plus ਲਿਮਟਿਡ ਐਡੀਸ਼ਨ ਹੋਵੇਗਾ ਲਾਂਚ

Monday, Apr 03, 2017 - 02:23 PM (IST)

ਮੰਗਲਵਾਰ ਨੂੰ Vivo V5 Plus ਲਿਮਟਿਡ ਐਡੀਸ਼ਨ ਹੋਵੇਗਾ ਲਾਂਚ

ਜਲੰਧਰ- ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਇੰਡੀਅਨ ਪ੍ਰੀਮੀਅਰ ਲੀਗ ਦੇ ਮੌਕੇ ''ਤੇ ਆਪਣੇ ਵੀਵੋ ਵੀ5 ਪਲੱਸ ਸਮਾਰਟਫੋਨ ਦਾ ਲਿਮਟਿਡ ਐਡੀਸ਼ਨ ਵੇਰਿਅੰਟ ਪੇਸ਼ ਕਰੇਗੀ। ਵੀਵੋ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਆਈ. ਪੀ. ਐੱਲ. ਦੀ 10ਵੀਂ ਵਰੇਗੰਢ ''ਤੇ ਨਵੇਂ ਹੈਂਡਸੈੱਟ ਨੂੰ ਮਾਰਕੀਟ ''ਚ ਉਤਾਰੇਗੀ। ਇਸ ਲਈ ਮੰਗਲਵਾਰ ਦੇਰ ਸ਼ਾਮ ਹੈਦਰਾਬਾਅਦ ''ਚ ਇਕ ਈਵੈਂਟ ਆਯੋਜਿਤ ਹੋਣ ਵਾਲਾ ਹੈ। ਦੱਸ ਦਈਏ ਕਿ ਵੀਵੋ, ਆਈ. ਪੀ. ਐੱਲ. ਦੀ ਮੁੱਖ ਪ੍ਰਾਯੋਜਕ ਕੰਪਨੀ ਹੈ। ਯਾਦ ਰੱਖੋ ਕਿ ਵੀਵੋ ਨੇ ਜਨਵਰੀ ਮਹੀਨੇ ''ਚ ਵੀਵੋ ਵੀ5 ਹੈਂਡਸੈੱਟ ਨੂੰ ਭਾਰਤ ''ਚ ਲਾਂਚ ਕੀਤਾ ਸੀ। ਵੀਵੋ ਵੀ5 ਪਲੱਸ ਹੈਂਡਸੈੱਟ ਦੀ ਕੀਮਤ 27,980 ਰੁਪਏ ਹੈ। ਇਹ ਆਨਲਾਈਨ ਅਤੇ ਆਫਲਾਈਨ ਸਟੋਰ ''ਚ ਮਿਲਦਾ ਹੈ। 

ਵੀਵੋ ਵੀ5 ਪਲੱਸ ਦਾ ਸਭ ਤੋਂ ਅਹਿਮ ਖਾਸੀਅਤ ਡਿਊਲ ਫਰੰਟ ਕੈਮਰਾ ਹੈ। ਫਰੰਟ ਪੈਨਲ ''ਤੇ ਇਕ ਸੈਂਸਰ 20 ਮੈਗਾਪਿਕਸਲ ਦਾ ਹੈ ਅਤੇ ਦੂਜਾ 8 ਮੈਗਾਪਿਕਸਲ ਦਾ। ਦੱਸ ਦਈਏ ਕਿ ਵੀਵੋ ਵੀ5 ਪਲੱਸ ''ਚ 5.5 ਇੰਚ ਦਾ ਫੁੱਲ ਐੱਚ. ਡੀ. (1080x1920 ਪਿਕਸਲ) ਡਿਸਪਲੇ ਹੋਵੇਗਾ। ਹੈਂਡਸੈੱਟ ''ਚ 2 ਗੀਗਾਹਟਰਜ਼ ਆਕਟਾ-ਕੋਰ ਸਨੈਪਡ੍ਰੈਗਨ 625 ਪ੍ਰੋਸੈਸਰ ਨਾਲ 4 ਜੀ. ਬੀ. ਰੈਮ ਦਿੱਤਾ ਗਿਆ ਹੈ। ਇਹ ਡਿਊਲ ਸਿਮ ਫੋਨ ਐਂਡਰਾਇਡ 6.0 ਮਾਰਸ਼ਮੈਲੋ ''ਤੇ ਆਧਾਰਿਤ ਫਨਟੱਚ ਓ. ਐੱਸ. 3.0 ''ਤੇ ਚੱਲੇਗਾ। ਡਾਈਮੈਂਸ਼ਨ 152.8x74.00x7.26 ਮਿਲੀਮੀਟਰ ਹੈ ਅਤੇ ਵਜਨ 158.6 ਗ੍ਰਾਮ। ਇਸ ਸਮਾਰਟਫੋਨ ''ਚ ਫਿੰਗਰਪ੍ਰਿੰਟ ਸੈਂਸਰ ਹੈ, ਜੋ ਹੋਮ ਬਟਨ ਵੀ ਹੈ। 

Related News