ਆ ਗਿਆ ANC ਵਾਲਾ ਸਸਤਾ ਈਅਰਬਡਸ, 48 ਘੰਟਿਆਂ ਤਕ ਚੱਲੇਗੀ ਬੈਟਰੀ

08/26/2022 6:24:31 PM

ਗੈਜੇਟ ਡੈਸਕ– ਭਾਰਤ ਦੇ ਸਭ ਤੋਂ ਤੇਜੀ ਨਾਲ ਵਧਦੇ ਹੋਏ ਬ੍ਰਾਂਡ ਟਰੂਕ ਨੇ ਆਪਣੇ ਨਵੇਂ ਈਅਰਬਡਸ Truke BUDS PRO ANC ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਐਕਟਿਵ ਨੌਇਜ਼ ਕੈਂਸਲੇਸ਼ਨ ਦੇ ਨਾਲ ਆਉਣ ਵਾਲਾ Truke BUDS PRO ANC ਸਭ ਤੋਂ ਸਸਤਾ ਈਅਰਬਡਸ ਹੈ। ਇਸਦੀ ਕੀਮਤ 1,699 ਰੁਪਏ ਰੱਖੀ ਗਈ ਹੈ। 

ਇਹ ਈਅਰਬਡਸ ਹਾਈਬ੍ਰਿਡ-ਐਕਟਿਵ ਨੌਇਜ਼ ਕੈਂਸਲੇਸ਼ਨ ਦੇ ਨਾਲ 30 ਡੀ.ਬੀ. ਨੌਇਜ਼ ਕੈਂਸਲੇਸ਼ਨ ਦੇ ਨਾਲ ਮਿਲਦਾ ਹੈ। ਇਸ ਵਿਚ ਕਵਾਡ-ਮਾਈਕ ਈ.ਐੱਨ.ਸੀ. ਦਾ ਸਪੋਰਟ ਹੈ ਜਿਸਨੂੰ ਲੈ ਕੇ ਕਾਲਿੰਗ ਦੌਰਾਨ ਬੈਸਟ ਕਾਲਿੰਗ ਐਕਸਪੀਰੀਅੰਸ ਦਾ ਦਾਅਵਾ ਕੀਤਾ ਗਿਆ ਹੈ। Truke BUDS PRO ANC ’ਚ 12.4 ਐੱਨ.ਐੱਮ. ਦਾ ਟਾਈਟੇਨੀਅਮ ਸਪੀਕਰ ਡ੍ਰਾਈਵਰਸ ਹੈ। 

ਇਹ ਈਅਰਬਡਸ 50 ਐੱਮ.ਐੱਸ. ਦੀ ਲੇਟੈਂਸੀ ਦੇ ਨਾਲ ਸਮਰਪਿਤ ਗੇਮਿੰਗ ਮੋਡ ਨਾਲ ਲੈਸ ਹੈ। ਇਨ੍ਹਾਂ ਈਅਰਬਡਸ ਨੂੰ ਇੰਸਟੈਂਟ ਪੇਅਰਿੰਗ ਤਕਨਾਲੋਜੀ ਨਾਲ ਜੋੜਿਆ ਜਾ ਸਕਦਾ ਹੈ, ਜਿਸ ਨਾਲ ਬਲੂਟੁੱਥ 5.2 ਦੇ ਨਾਲ ਤੇਜ਼ ਕੁਨੈਕਸ਼ਨ ਮਿਲਦਾ ਹੈ। Truke BUDS PRO ANC ਦੇ ਚਾਰਜਿੰਗ ਕੇਸ ’ਚ ਡਿਜੀਟਲ ਬੈਟਰੀ ਇੰਡੀਕੇਟਰ ਦੇ ਨਾਲ 48 ਘੰਟਿਆਂ ਤਕ ਦਾ ਪਲੇਅ ਟਾਈਮ ਮਿਲਦਾ ਹੈ। 

Truke BUDS PRO ANC ਦੇ ਹਰੇਕ ਬਡਸ ਦੀ ਬੈਟਰੀ ਲਾਈਫ ਨੂੰ ਲੈ ਕੇ 10 ਘੰਟਿਆਂ ਦੇ ਬੈਕਅਪ ਦਾ ਦਾਅਵਾ ਹੈ। Truke BUDS PRO ANC ਦੇ ਨਾਲ ਫਾਸਟ ਚਾਰਜਿੰਗ ਵੀ ਹੈ ਜਿਸਨੂੰ ਲੈ ਕੇ ਸਿਰਫ 10 ਮਿੰਟਾਂ ਦੀ ਚਾਰਜਿੰਗ ’ਤੇ 2 ਘੰਟਿਆਂ ਦਾ ਪਲੇਅ ਟਾਈਮ ਦਾ ਦਾਅਵਾ ਹੈ। ਇਸਤੋਂ ਇਲਾਵਾ ਇਨ੍ਹਾਂ ਈਅਰਬਡਸ ’ਤੇ 1 ਸਾਲ ਦੀ ਵਾਰੰਟੀ ਵੀ ਮਿਲਦੀ ਹੈ। 


Rakesh

Content Editor

Related News