Truecaller ਦੇ ਨਵੇਂ ਅਪਡੇਟ ''ਚ ਜੁੜੇ ਖਾਸ ਫੀਚਰਜ਼

Wednesday, Mar 09, 2016 - 01:13 PM (IST)

Truecaller ਦੇ ਨਵੇਂ ਅਪਡੇਟ ''ਚ ਜੁੜੇ ਖਾਸ ਫੀਚਰਜ਼

ਜਲੰਧਰ— ਵਿਸ਼ਵ ਦੀ ਪ੍ਰਮੁੱਖ ਕਾਲਰ ਆਈ.ਡੀ. ਸਰਵਿਸ ਟਰੂਕਾਲਰ ਨੇ ਅੱਜ ਐਂਡ੍ਰਾਇਡ ਫੋਨ ਯੂਜ਼ਰਸ ਲਈ ਨਵਾਂ ਅਪਡੇਟ ਪੇਸ਼ ਕੀਤਾ ਹੈ। ਨਵੇਂ ਅਪਡੇਟ ਤੋਂ ਬਾਅਦ ਹੁਣ ਟਰੂਕਾਲਰ ''ਚ ਹੀ ਡਾਇਲਰ ਫੀਚਰ ਦੇ ਨਾਲ ਸਮਾਰਟ ਕਾਲ ਹਿਸਟਰੀ ਸੇਵਾ ਦਾ ਲਾਭ ਲਿਆ ਜਾ ਸਕਦਾ ਹੈ। ਐਂਡ੍ਰਾਇਡ ਯੂਜ਼ਰਸ ਲਈ ਐਪ ਦਾ ਇਹ ਨਵਾਂ ਵਰਜਨ ਅੱਜ ਤੋਂ ਗੂਗਲ ਪਲੇਅ ਸਟੋਰ ''ਤੇ ਡਾਊਨਲੋਡ ਲਈ ਉਪਲੱਬਧ ਹੋ ਚੁੱਕਾ ਹੈ। 
ਇਸ ਨਵੇਂ ਅਪਡੇਟ ''ਚ ਇਕ ਖਾਸ ਆਪਸ਼ਨ ਐਡ ਕੀਤਾ ਗਿਆ ਹੈ ਜਿਸ ਦੇ ਤਹਿਤ ਯੂਜ਼ਰ ਨੂੰ ਦੱਸਿਆ ਜਾਵੇਗਾ ਕਿ ਤੁਸੀਂ ਜਿਸ ਨੂੰ ਕਾਲ ਕਰਨ ਵਾਲੇ ਹੋ ਉਹ ਫੋਨ ਚੱਕਣ ਲਈ ਫ੍ਰੀ ਹੈ ਜਾਂ ਨਹੀਂ। ਦੱਸ ਦਈਏ ਕਿ ਅਜਿਹਾ ਤਾਂ ਹੋਵੇਗਾ ਜਦੋਂ ਕਾਲਰ ਅਤੇ ਰਿਸੀਵਰ ਦੋਹਾਂ ਦੇ ਸਮਾਰਟਫੋਨ ''ਚ ਇਹ ਐਪ ਇੰਸਟਾਲ ਹੋਵੇਗਾ। ਨਵੇਂ ਅਪਡੇਟ ਤੋਂ ਬਾਅਦ ਹੁਣ ਟਰੂਕਾਲਰ ਰਾਹੀਂ ਕਾਲ ਵੀ ਕੀਤੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਕਾਲਿੰਗ ਲਈ ਐਂਡ੍ਰਾਇਡ ਦਾ ਡਾਇਲਰ ''ਤੇ ਰਿਡਾਇਰੈਕਟ ਕੀਤਾ ਜਾਂਦਾ ਸੀ। ਹਾਲਾਂਕਿ ਇਹ ਆਪਸ਼ਨਲ ਹੈ ਅਤੇ ਕਿਸੇ ਸਮੇਂ ਇਸ ਨੂੰ ਹਟਾ ਕੇ ਐਂਡ੍ਰਾਇਡ ਦੇ ਡਾਇਲਰ ਨੂੰ ਡਿਫਾਲਟ ਸੈੱਟ ਕੀਤਾ ਜਾ ਸਕਦਾ ਹੈ।


Related News