Truecaller ਨੇ ਜਨਾਨੀਆਂ ਦੀ ਸੁਰੱਖਿਆ ਲਈ ਲਾਂਚ ਕੀਤੀ ਨਵੀਂ ਐਪ, ਟ੍ਰੈਕ ਕੀਤੀ ਜਾ ਸਕੇਗੀ ਲੋਕੇਸ਼ਨ

03/05/2021 5:27:56 PM

ਨਵੀਂ ਦਿੱਲੀ - ਟਰੂਕਾਲਰ ਨੇ ਜਨਾਨੀਆਂ ਦੀ ਸੁਰੱਖਿਆ ਲਈ ਨਵਾਂ ਗਾਰਡੀਅਨ(Guardians) ਐਪ ਲਾਂਚ ਕੀਤਾ ਹੈ। ਜਨਾਨੀਆਂ ਇਸਦੀ ਵਰਤੋਂ ਐਮਰਜੈਂਸੀ ਦੌਰਾਨ ਕਰ ਸਕਦੀਆਂ ਹਨ ਅਤੇ ਬਹੁਤ ਥੋੜ੍ਹੇ ਸਮੇਂ ਵਿਚ ਆਪਣੇ ਟਿਕਾਣੇ ਦੀ ਸਥਿਤੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਭੇਜ ਸਕਦੀਆਂ ਹਨ। ਭਾਵ ਇਹ ਐਪ ਮੁਸ਼ਕਲ ਸਮਿਆਂ ਵਿਚ ਜਨਾਨੀਆਂ  ਦੀ ਰੱਖਿਆ ਲਈ ਵਿਸ਼ੇਸ਼ ਰੂਪ ਵਿਚ ਤਿਆਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ: 'Netflix Party' ਰਾਹੀਂ ਆਪਣੇ ਦੋਸਤਾਂ ਨਾਲ ਮੁਫ਼ਤ 'ਚ ਵੇਖੋ ਫਿਲਮਾਂ ਅਤੇ ਵੈੱਬ ਸੀਰੀਜ਼, ਜਾਣੋ ਕਿਵੇਂ

ਮੰਨ ਲਓ ਕਿ ਤੁਸੀਂ ਕਿਸੇ ਸਥਾਨ 'ਤੇ ਜਾ ਰਹੇ ਹੋ ਅਤੇ ਤੁਹਾਡੇ ਪਰਿਵਾਰ ਵਾਲੇ ਤੁਹਾਡੇ ਬਾਰੇ ਚਿੰਤਾ ਕਰ ਰਹੇ ਹਨ ਤਾਂ ਤੁਸੀਂ ਉਨ੍ਹਾਂ ਨਾਲ ਆਪਣੀ ਲੋਕੇਸ਼ਨ ਸ਼ੇਅਰ ਕਰ ਸਕਦੇ ਹੋ। ਇਕ ਵਾਰ ਲੋਕੇਸ਼ਨ ਸ਼ੇਅਰ ਕਰਨ ਦੇ ਬਾਅਦ ਤੁਹਾਡੇ ਪਰਿਵਾਰ ਵਾਲੇ ਤੁਹਾਡੀ ਲੋਕੇਸ਼ਨ ਲਾਈਵ ਦੇਖ ਸਕਣਗੇ। 

ਐਪ ਨੂੰ ਤਿਆਰ ਕਰਨ ਵਿਚ ਲੱਗੇ 15 ਮਹੀਨੇ

ਟਰੂਕਾਲਰ ਨੇ ਦੱਸਿਆ ਹੈ ਕਿ ਇਸ ਐਪ ਨੂੰ ਕੰਪਨੀ ਦੀ ਸਵੀਡਨ ਅਤੇ ਭਾਰਤ ਦੀ ਟੀਮ ਨੇ 15 ਮਹੀਨਿਆਂ ਵਿਚ ਤਿਆਰ ਕੀਤਾ ਹੈ। ਕੰਪਨੀ ਨੇ ਇਸ ਨੂੰ ਮਹਿਲਾ ਦਿਵਸ (8 ਮਾਰਚ) ਤੋਂ ਪਹਿਲਾਂ ਹੀ ਲਾਂਚ ਕਰ ਦਿੱਤਾ ਹੈ। ਚਰੂਕਾਲਰ ਦੇ ਸਹਿ-ਸੰਸਥਾਪਕ ਅਤੇ ਸੀ.ਈ.ਓ. ਐਲਨ ਮਮੇਦੀ ਨੇ ਕਿਹਾ, 'ਨਿੱਜੀ ਸੁਰੱਖਿਆ ਅਤੇ ਲੋਕੇਸ਼ਨ ਸ਼ੇਅਰਿੰਗ ਵਾਲੇ ਬਹੁਤ ਸਾਰੇ ਐਪਸ ਮੌਜੂਦ ਹਨ ਪਰ Guardians ਸਭ ਤੋਂ ਵੱਖਰੀ ਐਪ ਹੈ। ਇਹ ਐਪ ਬੈਕਗ੍ਰਾਉਂਡ ਵਿਚ ਕੰਮ ਕਰਦੀ ਹੈ, ਬੈਟਰੀ ਦੀ ਘੱਟੋ ਘੱਟ ਖ਼ਪਤ ਕਰਦੀ ਹੈ ਅਤੇ ਤੁਹਾਨੂੰ ਇੱਕ ਐਮਰਜੈਂਸੀ ਬਟਨ ਦਿੰਦੀ ਹੈ ਜੋ ਮੁਸ਼ਕਲ ਦੇ ਸਮੇਂ ਲਾਭਦਾਇਕ ਸਾਬਤ ਹੋ ਸਕਦੀ ਹੈ।

ਇਹ ਵੀ ਪੜ੍ਹੋ: 1 ਅਪ੍ਰੈਲ ਤੋਂ ਕਾਰ ਵਿਚ ਨਹੀਂ ਮਿਲਿਆ ਇਹ ਫ਼ੀਚਰ ਤਾਂ ਹੋਵੇਗੀ ਮੁਸੀਬਤ, ਜਾਣੋ ਨਵੇਂ ਨਿਯਮ ਬਾਰੇ

ਜ਼ਿਕਰਯੋਗ ਹੈ ਕਿ ਟਰੂਕਾਲਰ ਦਾ Guardians ਐਪ ਤਿੰਨ ਆਗਿਆ ਲੈਣ ਤੋਂ ਬਾਅਦ ਹੀ ਕੰਮ ਕਰਦਾ ਹੈ। ਇਨ੍ਹਾਂ ਵਿਚ ਸਥਾਨ, ਸੰਪਰਕ ਅਤੇ ਫੋਨ ਦੀ ਆਗਿਆ ਆਦਿ ਸ਼ਾਮਲ ਹਨ। ਵਰਤਮਾਨ ਸਮੇਂ ਵਿਚ ਇਹ ਐਪ ਮੁਫ਼ਤ ਚ ਉਪਲੱਬਧ ਹੈ। ਕੰਪਨੀ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿਚ ਇਸ ਐਪ ਵਿਚ ਇਸ਼ਤਿਹਾਰ ਨਹੀਂ ਦਿਖਾਏ ਜਾਣਗੇ।

ਇਹ ਵੀ ਪੜ੍ਹੋ: Whatsapp ਦੇ ਉਪਭੋਗਤਾਵਾਂ ਲਈ ਖੁਸ਼ਖਬਰੀ, ਜਲਦੀ ਹੀ ਡੈਸਕਟਾਪ ਤੋਂ ਕਰ ਸਕੋਗੇ Voice ਅਤੇ Video Call

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News