IFA 2016: WiFi ਮਾਡਮ ਨਿਰਮਾਤਾ ਕੰਪਨੀ ਨੇ ਲਾਂਚ ਕੀਤੇ ਸਮਾਰਟਫੋਂਸ

Saturday, Sep 03, 2016 - 03:25 PM (IST)

IFA 2016: WiFi ਮਾਡਮ ਨਿਰਮਾਤਾ ਕੰਪਨੀ ਨੇ ਲਾਂਚ ਕੀਤੇ ਸਮਾਰਟਫੋਂਸ
ਜਲੰਧਰ- ਚੀਨ ਦੀ WiFi ਮਾਡਮ ਅਤੇ ਰਾਊਟਰ ਨਿਰਮਾਤਾ ਕੰਪਨੀ TP-Link ਨੇ IFA 2016 ਇਵੈਂਟ ''ਚ ਨਵੇਂ ਸਮਾਰਟਫੋਂਸ ਲਾਂਚ ਕੀਤੇ ਹਨ ਜਿਨ੍ਹਾਂ ਨੂੰ ਕੰਪਨੀ ਨੇ Neffos X1 ਅਤੇ Neffos X1 Max ਨਾਂ ਦਿੱਤਾ ਹੈ। ਕੀਮਤ ਦੀ ਗੱਲ ਕੀਤੀ ਜਾਵੇ ਤਾਂ Neffos X1 ਦੇ 16ਜੀ.ਬੀ. ਵੇਰੀਅੰਟ ਦੀ ਕੀਮਤ 199 ਯੁਰੋ (ਕਰੀਬ 14777 ਰੁਪਏ) ਅਤੇ 32ਜੀ.ਬੀ. ਵੇਰੀਅੰਟ ਦੀ ਕੀਮਤ 249 ਯੁਰੋ (ਕਰੀਬ 18490 ਰੁਪਏ) ਹੈ। 
 
Neffos X1 ਸਮਾਰਟਫੋਨ ਦੇ ਫੀਚਰਸ-
ਡਿਸਪਲੇ - 5-ਇੰਚ ਐੱਚ.ਡੀ.
ਪ੍ਰੋਸੈਸਰ - ਹੀਲਿਓ ਪੀ10 ਆਕਟਾ-ਕੋਰ MT6755M
ਕੈਮਰਾ  - 13MP ਰਿਅਰ, 5MP ਫਰੰਟ
ਕਾਰਡ ਸਪੋਰਟ - ਅਪ-ਟੂ 128GB
ਬੈਟਰੀ  - 2250mAh
 
Neffos X1 Max ਸਮਾਰਟਫੋਨ 3ਜੀ.ਬੀ. ਰੈਮ, 32ਜੀ.ਬੀ. ਮਾਡਲ ਅਤੇ 4ਜੀ.ਬੀ. ਰੈਮ 64ਜੀ.ਬੀ. ਵੇਰੀਅੰਟ ''ਚ ਉਪਲੱਬਧ ਹੋਵੇਗਾ। 
ਡਿਸਪਲੇ - 5.5-ਇੰਚ ਫੁੱਲ ਐੱਚ.ਡੀ.
ਪ੍ਰੋਸੈਸਰ - ਹੀਲਿਓ ਪੀ10 ਆਕਟਾ-ਕੋਰ MT6755M (ਹਾਇਰ ਕਲਾਕ ਸਪੀਡ)
ਕੈਮਰਾ  - 13MP ਰਿਅਰ, 5MP ਫੰਰਟ
ਕਾਰਡ ਸਪੋਰਟ - ਅਪ-ਟੂ 128GB
ਬੈਟਰੀ        - 3000mAh

Related News