ਆ ਰਹੀ ਹੈ ਟੋਇਟਾ ਦੀ ਧਾਂਸੂ 7-ਸੀਟਰ ਕਾਰ, ਹੋਣਗੀਆਂ ਇਹ ਖੂਬੀਆਂ

02/15/2020 12:17:07 PM

ਆਟੋ ਡੈਸਕ– ਭਾਰਤੀ ਕਾਰ ਬਾਜ਼ਾਰ ’ਚ ਪ੍ਰੀਮੀਅਮ ਐੱਮ.ਪੀ.ਵੀ. (ਮਲਟੀ ਪਰਪਜ਼ ਵ੍ਹੀਕਲ) ਸੈਗਮੈਂਟ ਵੱਧ ਰਿਹਾ ਹੈ। ਪਿਛਲੇ ਸਾਲ ਜਨਵਰੀ ’ਚ ਮਰਸੀਡੀਜ਼ ਬੈਂਜ਼ ਵੀ-ਕਲਾਸ ਦੀ ਲਾਂਚਿੰਗ ਦੇ ਨਾਲ ਇਸ ਸੈਗਮੈਂਟ ’ਚ ਲਗਾਤਾਰ ਨਵੀਆਂ ਗੱਡੀਆਂ ਆ ਰਹੀਆਂ ਹਨ। ਹਾਲ ਹੀ ’ਚ ਹੋਏ ਆਟੋ ਐਕਸਪੋ ’ਚ ਦੋ ਨਵੀਆਂ ਲਗਜ਼ਰੀ ਐੱਮ.ਪੀ.ਵੀ. ਕੀਆ ਕਾਰਨੀਵਲ ਅਤੇ ਮਰਸੀਡੀਜ਼ ਬੈਂਜ਼ ਮਾਰਕੋ ਪੋਲੋ ਲਾਂਚ ਹੋਈ ਹੈ। ਐੱਮ.ਜੀ. ਮੋਟਰ ਇਸ ਸੈਗਮੈਂਟ ’ਚ ਜੀ10 ਐੱਮ.ਪੀ.ਵੀ. ਲਿਆਉਣ ਵਾਲੀ ਹੈ। ਉਥੇ ਹੀ ਟੋਇਟਾ ਆਪਣੀ Vellfire ਐੱਮ.ਪੀ.ਵੀ. ਦੇ ਨਾਲ ਇਸ ਸੈਗਮੈਂਟ ’ਚ ਐਂਟਰੀ ਕਰ ਰਹੀ ਹੈ। ਪ੍ਰੀਮੀਅਮ ਐੱਮ.ਪੀ.ਵੀ. ਟੋਇਟਾ Vellfire ਭਾਰਤ ’ਚ 26 ਫਰਵਰੀ ਨੂੰ ਲਾਂਚ ਹੋਵੇਗੀ। ਇਸ ਦੀ ਕੀਮਤ 85 ਤੋਂ 90 ਲੱਖ ਰੁਪਏ ਹੋ ਸਕਦੀ ਹੈ। ਟੋਇਟਾ ਦੇ ਚੁਣੇ ਹੋਏ ਡੀਲਰਸ਼ਿਪ ’ਤੇ ਇਸ ਦੀ ਬੁਕਿੰਗ ਸ਼ੁਰੂ ਹੈ। 

ਪਾਵਰ
ਵੈਲਫਾਇਰ ਐੱਮ.ਪੀ.ਵੀ. ਪੈਟਰੋਲ-ਹਾਈਬ੍ਰਿਡ ਇੰਜਣ ਦੇ ਨਾਲ ਆਏਗਾ, ਜਿਸ ਵਿਚ 150 ਐੱਚ.ਪੀ. ਪਾਵਰ ਵਾਲਾ 2.5 ਲੀਟਰ ਇੰਜਣ ਅਤੇ ਦੋ ਇਲੈਕਟ੍ਰਿਕ ਮੋਟਰ ਹਨ। ਇਸ ਪੈਟਰੋਲ-ਹਾਈਬ੍ਰਿਡ ਇੰਜਣ ਦਾ ਕੰਬਾਇੰਡ ਪਾਵਰ ਆਊਟਪੁਟ 197 ਐੱਚ.ਪੀ. ਹੈ। ਇੰਜਣ ਸੀ.ਵੀ.ਟੀ. ਗਿਅਰਬਾਕਸ ਨਾਲ ਲੈਸ ਹੈ। ਖਾਸ ਗੱਲ ਹੈ ਕਿ ਇਸ ਲਗਜ਼ਰੀ ਐੱਮ.ਪੀ.ਵੀ. ਨੂੰ ਘੱਟ ਦੂਰੀ ਲਈ ਸਿਰਫ ਇਲੈਕਟ੍ਰਿਕ ਮੋਡ ’ਤੇ ਵੀ ਚਲਾਇਆ ਜਾ ਸਕਦਾ ਹੈ। 

PunjabKesari

ਇੰਟੀਰੀਅਰ
ਟੋਇਟਾ ਦੀ ਇਹ ਲਗਜ਼ਰੀ ਐੱਮ.ਪੀ.ਵੀ. ਸਿਰਫ ਇਕ ਵੇਰੀਐਂਟ ’ਚ ਆਏਗੀ। ਇਸ ਵਿਚ 3 ਲਾਈਨ ’ਚ 7 ਸੀਟਾਂ ਹੋਣਗੀਆਂ। ਦੂਜੀ ਲਾਈਨ ’ਚ ਦੋ ਕੈਪਟਨ ਸੀਟਾਂ ਹੋਣਗੀਆਂ, ਜੋ ਪਾਵਰਡ ਅਤੇ ਵੈਂਟਿਲੇਟਿਡ ਹਨ। ਇਨ੍ਹਾਂ ਦੋਵਾਂ ਸੀਟਾਂ ਨੂੰ ਰਿਕਲਾਈਨ ਵੀ ਕੀਤਾ ਜਾ ਸਕਦਾ ਹੈ। ਇਸ ਐੱਮ.ਪੀ.ਵੀ. ’ਚ ਪਾਵਰ ਸਲਾਈਡਿੰਗ ਡੋਰਸ ਅਤੇ ਟੇਲਗੇਟ, ਦੋ ਸਨਰੂਫ, 3-ਜ਼ੋਨ ਕਲਾਈਮੇਟ ਕੰਟਰੋਲ, ਮੂਡ ਲਾਈਟਿੰਗ, ਟ੍ਰੇ ਟੇਬਲਸ ਅਤੇ 7-ਏਅਰਬੈਗ ਵਰਗੇ ਫੀਚਰ ਮਿਲਣਗੇ। 

ਮਰਸੀਡੀਜ਼ ਬੈਂਜ਼ ਦੀ ਵੀ-ਕਲਾਸ ਨਾਲ ਮੁਕਾਬਲਾ
ਟੋਇਟਾ ਆਪਣੀ ਇਸ ਐੱਮ.ਪੀ.ਵੀ. ਨੂੰ ਭਾਰਤ ’ਚ ਸੀ.ਬੀ.ਯੂ. ਯੂਨਿਟ (ਪੂਰੀ ਤਰ੍ਹਾਂ ਬਣੀ ਹੋਈ) ਦੇ ਰੂਪ ’ਚ ਇੰਪੋਰਟ ਕਰੇਗੀ। ਬਾਜ਼ਾਰ ’ਚ ਇਸ ਦਾ ਸਿੱਧਾ ਮੁਕਾਬਲਾ ਮਰਸੀਡੀਜ਼ ਬੈਂਜ਼ ਦੀ ਵੀ-ਕਲਾਸ ਐੱਮ.ਪੀ.ਵੀ. ਨਾਲ ਹੋਵੇਗਾ, ਜਿਸ ਦੀ ਕੀਮਤ 68.40 ਲੱਖ ਰੁਪਏ ਤੋਂ 1.46 ਕਰੋੜ ਰੁਪਏ ਦੇ ਵਿਚਕਾਰ ਹੈ। 


Related News