ਟੋਇਟਾ ਗਾਹਕਾਂ ਲਈ ਲਿਆਈ ਸਮਾਈਲ ਪਲੱਸ ਪ੍ਰੀਪੇਡ ਸਰਵਿਸ ਪੈਕੇਜ, ਹੋਣਗੇ ਇਹ ਫਾਇਦੇ

04/10/2021 5:35:29 PM

ਆਟੋ ਡੈਸਕ– ਆਪਣੇ ਗਾਹਕਾਂ ਦੀ ਸੁਵਿਧਾ ਲਈ ਟੋਇਟਾ ਸਮਾਈਲ ਪਲੱਸ ਕਸਟਮਾਈਜੇਬਲ ਸਰਵਿਸ ਪੈਕੇਜ ਲੈ ਕੇ ਆਈ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਸਰਵਿਸ ਪੈਕੇਜ ਨਾਲ ਸਰਵਿਸ ਲੋਕੇਸ਼ਨ ’ਚ ਫਲੈਕਸੀਬਿਲਿਟੀ ਦੀ ਸੁਵਿਧਾ ਦਿੱਤੀ ਜਾਵੇਗੀ। ਸਰਵਿਸ ਦੌਰਾਨ ਗਾਹਕਾਂ ਨੂੰ ਕੀਮਤ ਵਾਧੇ ਤੋਂ ਮੁਕਤੀ ਮਿਲੇਗੀ ਅਤੇ ਸਰਵਿਸ ਕਾਸਟ ਤੋਂ ਬਚਤ ਹੋਵੇਗੀ। ਇਸ ਦੇ ਨਾਲ ਹੀ ਸਰਵਿਸ ਦੌਰਾਨ ਹਮੇਸ਼ਾ ਟੋਇਟਾ ਦੇ ਅਸਲੀ ਪਾਰਟਸ ਦਾ ਹੀ ਇਸਤੇਮਾਲ ਕੀਤਾ ਜਾਵੇਗਾ ਅਤੇ ਟ੍ਰੈਂਡ ਤਕਨੀਸ਼ੀਅਨ ਹੀ ਤੁਹਾਡੇ ਵਾਹਨ ’ਤੇ ਕੰਮ ਕਰਨਗੇ। 

ਗਾਹਕਾਂ ਨੂੰ ਆਪਸ਼ਨ ਮਿਲੇਗੀ ਕਿ ਉਹ ਐਸੇਂਸ਼ੀਅਲ, ਸੁਪਰ ਹੈਲਥ, ਸੁਪਰ ਟੋਰਕ ਅਤੇ ਅਲਟਰਾ ’ਚੋਂ ਆਪਣੀ ਸੁਵਿਧਾ ਅਨੁਸਾਰ ਪੈਕੇਜ ਚੁਣ ਸਕਦੇ ਹਨ। ਜਿਨ੍ਹਾਂ ’ਚ ਤੁਹਾਨੂੰ ਪੀਰੀਅਡਿਕ ਮੇਂਟੇਨੈਂਸ ਅਤੇ ਜਨਰਲ ਰਿਪੇਅਰ ਆਦਿ ਦੀ ਸੁਵਿਧਾ ਤਾਂ ਮਿਲੇਗੀ ਹੀ। 

ਟੋਇਟਾ ਦਾ ਕਹਿਣਾ ਹੈ ਕਿ ਗਾਹਕਾਂ ਦੀ ਸੁਵਿਧਾ ਅਤੇ ਆਸਾਨੀ ਨੂੰ ਧਿਆਨ ’ਚ ਰੱਖਦੇ ਹੋਏ ਸਮਾਈਲ ਪਲੱਸ ਵਰਗੇ ਪੈਕੇਜ ਨੂੰ ਲਿਆਇਆ ਗਿਆ ਹੈ ਅਤੇ ਲਗਾਤਾਰ ਇਸ ਤਰ੍ਹਾਂ ਦੇ ਨਵੇਂ ਕਦਮ ਦੇ ਨਾਲ ਕੰਪਨੀ ਆਪਣੇ ਗਾਹਕਾਂ ਨੂੰ ਬਿਹਤਰ ਅਨੁਭਵ ਪ੍ਰਦਾਨ ਕਰਨ ਵਾਲੀ ਹੈ। ਇਹ ਪ੍ਰੀਪੇਡ ਸਰਵਿਸ ਪੈਕੇਜ ਟੋਇਟਾ ਦੇ ਪੂਰੇ ਭਾਰਤ ਦੇ ਸਰਵਿਸ ਸੈਂਟਰਾਂ/ਡੀਲਰਸ਼ਿਪ ’ਚ ਉਪਲੱਬਧ ਹੈ। ਇਸ ਬਾਰੇ ਜ਼ਿਆਦਾ ਜਾਣਕਾਰੀ ਲਈ ਗਾਹਕ ਆਪਣੇ ਨਜ਼ਦੀਕੀ ਡੀਲਰਸ਼ਿਪ ਨਾਲ ਸੰਪਰਕ ਕਰ ਸਕਦੇ ਹਨ। 


Rakesh

Content Editor

Related News