Toyota ਨੇ ਪੇਸ਼ ਕੀਤਾ ਇਨੋਵਾ ਦਾ ਨਵਾਂ ਐਡੀਸ਼ਨ ਕਰਿਸਟਾ
Tuesday, May 03, 2016 - 12:11 PM (IST)
ਜਲੰਧਰ: ਵਾਹਨ ਨਿਰਮਾਤਾ ਕੰਪਨੀ ਟੋਇਟਾ ਕਿਰਲੋਸਕਰ ਮੋਟਰ ਨੇ ਅੇਜ ਆਪਣੀ ਮਲਟੀਪਰਪਜ਼ ਵਾਹਨ (ਐੱਮ. ਪੀ. ਵੀ) ਇਨੋਵਾ ਕਰਿਸਟਾ (innova christa) ਦੀ ਲਾਚਿੰਗ ਦੀ ਘੋਸ਼ਣਾ ਕੀਤੀ, ਜਿਸ ਦੀ ਮੁੰਬਈ ''ਚ ਐਕਸ ਸ਼ੋਰੂਮ ਕੀਮਤ 13 ਲੱਖ 83 ਹਜ਼ਾਰ 677 ਰੁਪਏ ਤੋਂ ਸ਼ੁਰੂ ਹੈ।
ਕੰਪਨੀ ਨੇ ਅੱਜ ਜਾਰੀ ਬਿਆਨ ''ਚ ਕਿਹਾ ਕਿ 2.8 ਲਿਟਰ ਡੀਜ਼ਲ ਇੰਜਣ ਵਾਲੇ ਜੈੱਡ. ਐਕਸ ਐਡੀਸ਼ਨ ''ਚ 6-ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਹੈ, ਜਦ ਕਿ 2.4 ਲਿਟਰ ਵਾਲੇ ਇਕੋ ਜਿਹੇ ਐਡੀਸ਼ਨ ''ਚ 5-ਸਪੀਡ ਮੈਨੂਅਲ ਟ੍ਰਾਂਸਮਿਸ਼ਨ ਦਿੱਤਾ ਗਿਆ ਹੈ। ਸੈਫਟੀ ਫੀਚਰ ਦੇ ਤਹਿਤ ਜੈੱਡ. ਐਕਸ ਐਡੀਸ਼ਨ ''ਚ ਸੱਤ ਏਅਰਬੈਗ, ਵ੍ਹੀਕਲ ਸਟੇਬੀਲਿਟੀ ਕੰਟਰੋਲ ਅਤੇ ਹਿੱਲ-ਸਟਾਰਟ ਅਸਿਸਟ ਕੰਟਰੋਲ ਜਿਹੇ ਫੀਚਰ ਹਨ। ਉਥੇ ਹੀ, ਆਮ ਐਡੀਸ਼ਨ ''ਚ ਤਿੰਨ ਏਅਰਬੈਗ, ਐਂਟੀਲਾਕ ਬ੍ਰੇਕਿੰਗ ਸਿਸਟਮ, ਇਲੈਕਟ੍ਰਾਨੀਕ ਬ੍ਰੇਕ ਫੋਰਸ ਡਿਸਟਰੀਬਿਊਸ਼ਨ ਸਿਸਟਮ ਅਤੇ ਬ੍ਰੇਕ ਅਸਿਸਟ ਜਿਵੇਂ ਫੀਚਰ ਹਨ।
ਕੰਪਨੀ ਨੇ ਦੱਸਿਆ ਕਿ ਇਹ ਗੱਡੀ ਗਾਰਨੇਟ ਰੈੱਡ, ਵਾਇਟ ਪਰਲ ਕਰਿਸਟਲ ਸ਼ਾਈਨ ਅਤੇ ਅਵਾਂਟ ਗਰਡ ਬਰੋਂਜ ਰੰਗਾਂ ''ਚ ਉਪਲੱਬਧ ਹੈ। ਇਸ ਤੋਂ ਇਲਾਵਾ ਇਸ ''ਚ ਆਟੋਮੈਟਿਕ ਐੱਲ. ਈ. ਡੀ ਪ੍ਰੋਜੈੱਕਟਰ ਹੈੱਡਲੈਂਪ, ਅਪਰ ਗਲੋਵ ਬਾਕਸ, ਡਿਜ਼ੀਟਲ ਡਿਸਪਲੇ ਨਾਲ ਰਿਅਰ ਆਟੋ ਏਸੀ ਅਤੇ ਆਸਾਨੀ ਨਾਲ ਖਿੱਸਕਾਉਣ ਲਾਇਕ ਫ੍ਰੰਟ ਸੀਟ ਦਿੱਤੀ ਗਈ ਹੈ। ਉਸ ਨੇ ਕਿਹਾ ਕਿ ਸਾਧਾਰਣ ਜਿਹੇ ਐਡੀਸ਼ਨ ਦੀ ਕੀਮਤ 13 ਲੱਖ 83 ਹਜ਼ਾਰ 677 ਰੁਪਏ ਹੈ, ਜਦ ਕਿ ਜੈੱਡ. ਐਕਸ ਮਾਡਲ ਦੀ ਕੀਮਤ 20 ਲੱਖ 77 ਹਜ਼ਾਰ 930 ਰੁਪਏ ਹੈ।
