ਆਰਟੀਫੀਸ਼ੀਅਲ ਇੰਟੈਲੀਜੈਂਸ ''ਤੇ ਕੰਮ ਕਰਦੀ ਹੈ ਟੋਇਟਾ ਦੀ Concept-i
Sunday, Jan 08, 2017 - 10:48 AM (IST)

ਜਲੰਧਰ : ਪਰਸਨਲ ਅਸਿਸਟੈਂਟ ਦਾ ਪ੍ਰਯੋਗ ਵੱਧਦਾ ਜਾ ਰਿਹਾ ਹੈ। ਸਮਾਰਟਫੋਨਸ, ਲੈਪਟਾਪਸ ਅਤੇ ਘਰਾਂ ਤੋਂ ਬਾਅਦ ਹੁਣ ਇਸ ਟੈਕਨਾਲੋਜੀ ਨੇ ਕਾਰਾਂ ਵੱਲ ਆਪਣਾ ਕਦਮ ਵਧਾ ਲਿਆ ਹੈ। ਕੁੱਝ ਮਹੀਨੇ ਪਹਿਲਾਂ ਰਾਇਲਸ ਰਾਇਸ ਨੇ ਆਪਣੀ ਕਾਂਸੈਪਟ ਕਾਰ (ਵਿਜਨ ਨੈਕਸਟ 100) ਵਿਚ ਪਰਸਨਲ ਅਸਿਸਟੈਂਟ ਦੀ ਝਲਕ ਵਿਖਾਈ ਸੀ। ਹੁਣ ਟੋਇਟਾ ਨੇ ਆਪਣੀ ''ਕਾਂਸੈਪਟ-ਆਈ'' ਕਾਰ ਨੂੰ ਪੇਸ਼ ਕੀਤਾ ਹੈ ਅਤੇ ਇਸ ਵਿਚ ਬਿਲਟ-ਇਨ ਆਰਟੀਫੀਸ਼ੀਅਲ ਇੰਟੈਲੀਜੈਂਸ ਕੰਮ ਕਰਦੀ ਹੈ ਜਿਸ ਦਾ ਨਾਮ ਯੂਈ (Yui) ਹੈ।
ਕਾਂਸੈਪਟ-ਆਈ ਦੀ ਮੁੱਖ ਖਾਸੀਅਤ
ਕਾਂਸੈਪਟ-ਆਈ ਦੇ ਨਾਲ ਟੋਇਟਾ ਚਾਹੁੰਦਾ ਹੈ ਕਿ ਤੁਹਾਡੀ ਕਾਰ ਤੁਹਾਡੇ ਪਰਿਵਾਰ ਦਾ ਵੀ ਹਿੱਸਾ ਬਣ ਜਾਵੇ। ਟੋਇਟਾ ਦੇ ਮੁਤਾਬਕ ਡਰਾਈਵਰ ਇਸ ਕਾਰ ਨੂੰ ਜਿੰਨਾ ਚਲਾਓਗੇ ਇਸ ਵਿਚ ਲਗਾ ਪਰਸਨਲ ਅਸਿਸਟੈਂਟ ਓਨਾ ਹੀ ਸਿਖੇਗਾ। ਇਸਦਾ ਮਤਲਬ ਹੈ ਕਿ ਸਮੇਂ ਦੇ ਨਾਲ-ਨਾਲ ਤੁਹਾਡੀ ਕਾਰ ਪਹਿਲਾਂ ਤੋਂ ਬਿਹਤਰ ਹੁੰਦੀ ਚਲੀ ਜਾਵੇਗੀ ਅਤੇ ਇਹੀ ਕਾਂਸੈਪਟ-ਆਈ ਦੀ ਮੁੱਖ ਖਾਸੀਅਤ ਹੈ।
ਲੋਕਾਂ ਨਾਲ ''ਗੱਲ'' ਵੀ ਕਰਦੀ ਹੈ ਕਾਂਸੈਪਟ-ਆਈ
ਕਾਂਸੈਪਟ-ਆਈ ਦੇ ਆਟੋਨੋਮਸ ਡਰਾਈਵਿੰਗ ਮੋਡ ਵਿਚ ਹੋਣ ''ਤੇ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਯੂਈ ਸੜਕ ''ਤੇ ਚੱਲਣ ਵਾਲੇ ਲੋਕਾਂ ਨਾਲ ਗੱਲ (ਕਮਿਊਨੀਕੇਟ) ਕਰਦੀ ਹੈ। ਕਾਰ ਦੇ ਪਿੱਛੇ ਵੱਲ ਟਰਨ ਅਤੇ ਸੰਕਟ ਦੇ ਬਾਰੇ ''ਚ ਵੀ ਲੋਕਾਂ ਨੂੰ ਦੱਸਦੀ ਹੈ। ਇਸ ਦੇ ਨਾਲ ਆਟੋਮੈਟਿਕ ਅਤੇ ਮੈਨੂਅਲ ਡਰਾਈਵ ਮੋਡ ਵਿਚ ਹੋਣ ''ਤੇ ਵੀ ਇਹ ਫਰੰਟ ''ਤੇ ਜਾਣਕਾਰੀ ਦਿੰਦੇ ਹੋਏ ਲੋਕਾਂ ਨਾਲ ''ਗੱਲ'' ਕਰਦੀ ਹੈ।
ਡਿਜ਼ਾਈਨ :
ਕਾਂਸੈਪਟ-ਆਈ ਦੇ ਡਿਜ਼ਾਈਨ ਦੀ ਗੱਲ ਕਰੀਏ ਤਾਂ ਸਾਹਮਣੇ ਵੱਲ ਹੈਪੀ ਲੁਕਿੰਗ ਫੇਸ ਦੀ ਪੇਸ਼ਕਸ਼ ਕੀਤੀ ਗਈ ਹੈ। ਕਾਰ ਦੇ ਅੱਗੇ ਦੀ ਤਰਫ ਲੱਗੀਆਂ ਬਲਿੰਕ ਹੋਣ ਵਾਲੀਆਂ ਹੈੱਡ ਲਾਈਟਾਂ ਇਸ ਨੂੰ ਹੋਰ ਵੀ ਆਕਰਸ਼ਕ ਬਣਾਉਂਦੀਆਂ ਹਨ। ਇਸ ਦੇ ਦਰਵਾਜ਼ੇ ਇਸ ਤਰ੍ਹਾਂ ਖੁੱਲ੍ਹਦੇ ਹਨ ਕਿ ਤੁਹਾਨੂੰ ਲੈਂਬੋਰਗਨੀ ਕਾਰਾਂ ਦੀ ਯਾਦ ਆ ਜਾਵੇਗੀ। ਹਾਲਾਂਕਿ ਇਨ੍ਹਾਂ ਦੇ ਖੁੱਲ੍ਹਣ ਦਾ ਤਰੀਕਾ ਥੋੜ੍ਹਾ-ਜਿਹਾ ਵੱਖ ਹੈ। ਪਿੱਛੇ ਵੱਲ ਲੋਕਾਂ ਨਾਲ ਕਮਿਊਨੀਕੇਟ ਕਰਨ ਲਈ ਲਾਈਟਾਂ ਲੱਗੀਆਂ ਹਨ ਜੋ ਆਕਰਸ਼ਕ ਲੱਗਦੀਆਂ ਹਨ। ਇਸ ਤੋਂ ਇਲਾਵਾ ਇੰਟੀਰੀਅਰ ਦੀ ਗੱਲ ਕਰੀਏ ਤਾਂ ਇਹ ਹੋਰ ਕਾਂਸੈਪਟ ਕਾਰਾਂ ਦੀ ਤਰ੍ਹਾਂ ਹੈ ਜਿਸ ਵਿਚ ਭਵਿੱਖ ਦੀ ਝਲਕ ਦੇਖਣ ਨੂੰ ਮਿਲਦੀ ਹੈ।