ਇਸ ਵੈੱਬਸਾਈਟ ਨੇ ਲਈ Torrent ਦੀ ਜਗ੍ਹਾ

Wednesday, Aug 10, 2016 - 07:09 PM (IST)

ਇਸ ਵੈੱਬਸਾਈਟ ਨੇ ਲਈ Torrent ਦੀ ਜਗ੍ਹਾ
ਜਲੰਧਰ-ਮਸ਼ਹੂਰ ਸਰਚ ਇੰਜਣ Torrentz.eu ਨੂੰ ਬੰਦ ਹੋਏ ਇਕ ਹਫ਼ਤਾ ਵੀ ਨਹੀਂ ਗੁਜ਼ਰਿਆ ਅਤੇ Torrentz2.eu ਦੇ ਰੂਪ ''ਚ ਇਸ ਦਾ ਕਲੋਨ ਆਨਲਾਈਨ ਬਾਜ਼ਾਰ ''ਚ ਇਸ ਦੀ ਵਿਰਾਸਤ ਸੰਭਾਲ ਰਿਹਾ ਹੈ । ਪਿਛਲੇ ਹਫ਼ਤੇ ਟੋਰੈਂਟ ਡਾਟ ਈ.ਯੂ. ਨੇ ਅਚਾਨਕ ਬੰਦ ਕਰ ਦਿੱਤਾ ਗਿਆ ਸੀ ਅਤੇ ਵਿਜ਼ਿਟਰਜ਼ ਲਈ Torrentz will always love you .  Farewell ਮੈਸੇਜ ਛੱਡ ਦਿੱਤਾ ਗਿਆ ਸੀ। ਵੈੱਬਸਾਈਟ ਦੇ ਮਾਲਿਕ ਨੇ ਇਸ ਮਾਮਲੇ ''ਚ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ ।2003 ਚ ਖੁੱਲ੍ਹਾ Torrentz ਟੋਰੈਂਟ ਫਾਇਲ ਡਾਊਨਲੋਡ ਕਰਨ ਦਾ ਸਭ ਤੋਂ ਪੁਰਾਣਾ ਅਤੇ ਮਸ਼ਹੂਰ ਪਲੈਟਫਾਰਮ ਸੀ। ਇਹ ਟੋਰੈਂਟ ਹੋਸਟਿੰਗ ਸਾਇਟ ਤੋਂ ਬਾਅਦ ''ਚ ਇਕ ਮੇਟਾ-ਸਰਚ ਇੰਜਣ ਬਣ ਗਈ Torrentz  ਨੇ ਕਾਪੀਰਾਈਟ ਕੰਟੈਂਟ ਵਾਲੇ ਲੋਕਾਂ ਨੂੰ ਸੀਜ਼ ਐਂਡ ਡੈਜਿਸਟ ਕੰਪਲੇਂਟ ਕਰਨ ਦੀ ਆਪਸ਼ਨ ਵੀ ਦਿੱਤੀ ਸੀ। ਮੰਨਿਆ ਜਾ ਰਿਹਾ ਹੈ ਕਿ ਇਸ ਨੂੰ ਬੰਦ ਕਰਨ ਦਾ ਫੈਸਲਾ ਕਿਕੈਸ Torrentz ਵਰਗੀ ਵੈੱਬਸਾਈਟ ਬੰਦ ਹੋਣ ਤੋਂ ਬਾਅਦ ਬਣੇ ਕਾਨੂੰਨੀ ਦਬਾਅ ਦੇ ਤਹਿਤ ਹੀ ਲਿਆ ਗਿਆ ਸੀ। ਸੋਲਰਮੂਵੀ ਨਾਂ ਦੀ ਇਕ ਹੋਰ ਵੈੱਬਸਾਈਟ ਨੇ ਕਾਨੂੰਨੀ ਕਾਰਵਾਈ ਦੇ ਡਰ ਤੋਂ ਹਥਿਆਰ ਸੁੱਟ ਦਿੱਤੇ ਸਨ । 
 
ਕਿਕੈਸਟੋਰੈਂਟਜ਼ (Kikass Torrentz) ''ਤੇ ਇਲਜ਼ਾਮ ਹੈ ਕਿ ਉਹ 1 ਬਿਲੀਅਨ ਡਾਲਰ ਕੀਮਤ ਦੀ ਗ਼ੈਰਕਾਨੂੰਨੀ ਤੌਰ ''ਤੇ ਕਾਪੀ ਕੀਤੀਆਂ ਗਈਆਂ ਫਿਲਮਾਂ, ਸੰਗੀਤ ਅਤੇ ਦੂਜੇ ਕੰਟੈਂਟ ਡਿਸਟ੍ਰੀਬਿਊਟ ਕਰ ਰਹੀ ਸੀ। ਕਿਕੈਸ ਦੇ ਮਾਲਿਕ ਕਥਿੱਤ ਤੌਰ ''ਤੇ  ਪੋਲੈਂਡ  ਦੇ ਆਰਟਮ ਵਾਲਿਨ ਹਨ ਜਿਨ੍ਹਾਂ ਨੂੰ ਗਿਰਫਤਾਰ ਕਰ ਲਿਆ ਗਿਆ ਹੈ। ਕਿਕੈਸ ਦੇ ਖਿਲਾਫ ਦਰਜ਼ ਕੀਤੀ ਗਈ ਕੰਪਲੇਂਟ ''ਚ ਲਿਖਿਆ ਗਿਆ ਹੈ ਕਿ ਇਹ ਵੈੱਬਸਾਈਟ ਇਕ ਸੋਫਿਸਟੀਕੇਟਿਡ ਅਤੇ ਯੂਜ਼ਰ ਫ੍ਰੈਂਡਲੀ ਮਾਹੌਲ ਦਿੰਦੀ ਸੀ ਜਿਸ ''ਚ ਯੂਜ਼ਰ ਕਾਪੀਰਾਈਟ ਪ੍ਰੋਟੈਕਟਿਡ ਕੰਟੈਂਟਨੂੰ ਖੋਜ ਸਕਦੇ ਸਨ। ਫਿਲਮਾਂ, ਵੀਡੀਓ ਗੇਮਜ਼, ਟੀ.ਵੀ. ਪ੍ਰੋਗਰਾਮ, ਮਿਊਜ਼ਿਕ ਅਤੇ ਦੂਜੇ ਇਲੈਕਟ੍ਰਾਨਿਕ ਮੀਡੀਆ ਨੂੰ ਡਿਸਟ੍ਰੀਬਿਊਟ ਕਰਨ ਵਾਲੀ ਇਹ ਵੈੱਬਸਾਈਟ ਅਮਰੀਕਾ ਦੇ ਲਾਅ ਡਿਪਾਰਟਮੈਂਟ ਦੇ ਮੁਤਾਬਿਕ 69ਵੀਂ ਸਭ ਤੋਂ ਜ਼ਿਆਦਾ ਵਿਜ਼ਿਟ ਕੀਤੀ ਜਾਣ ਵਾਲੀ ਵੈੱਬਸਾਈਟ ਸੀ। ਬ੍ਰਿਟੇਨ, ਆਇਰਲੈਂਡ, ਇਟਲੀ, ਡੈਨਮਾਰਕ, ਬੈਲਜ਼ੀਅਮ ਅਤੇ ਮਲੇਸ਼ੀਆ ''ਚ ਬਲੋਕ ਕੀਤੇ ਜਾਣ ਤੋਂ ਬਾਅਦ ਕਿਕੈਸ ਨੇ ਕਈ ਵਾਰ ਡੋਮੇਨ ''ਚ ਤਬਦੀਲੀ ਕੀਤੀ ਹੈ ਅਤੇ ਦੁਨੀਆ ਭਰ ''ਚ ਫੈਲੇ ਕੰਪਿਊਟਰ ਸਰਵਰਾਂ ਨਾਲ ਕੰਮ ਕੀਤਾ ਹੈ।

 


Related News