Torrents ਤੋਂ ਫਿਲਮਾਂ ਦੇਖਣ ਵਾਲਿਆਂ ਦੀ ਹੁਣ ਖੈਰ ਨਹੀਂ, ਗੂਗਲ ਸਿਖਾਏਗਾ ਸਬਕ

Friday, Feb 10, 2017 - 06:42 PM (IST)

Torrents ਤੋਂ ਫਿਲਮਾਂ ਦੇਖਣ ਵਾਲਿਆਂ ਦੀ ਹੁਣ ਖੈਰ ਨਹੀਂ, ਗੂਗਲ ਸਿਖਾਏਗਾ ਸਬਕ
ਜਲੰਧਰ- ਪਾਈਰੇਸੀ ''ਤੇ ਲਗਾਮ ਲਗਾਉਣ ਨੂੰ ਲੈ ਕੇ ਦੁਨੀਆ ਦੇ ਸਭ ਤੋਂ ਵੱਡੇ ਸਰਚ ਇੰਜਣ ਗੂਗਲ ਅਤੇ ਦੂਜੇ ਸਰਚ ਇੰਜਣਸ ਨੇ ਕਮਰ ਕਸ ਲਈ ਹੈ। ਐਂਟਰਟੇਨਮੈਂਟ ਫਰਮਸ ਦੇ ਨਾਲ ਸਰਚ ਇੰਜਣਸ ਦੀ ਨਵੇਂ ਕੋਡ ''ਤੇ ਗੱਲ ਚੱਲ ਰਹੀ ਹੈ ਜਿਸ ਨਾਲ ਪਾਈਰੇਟਿਡ ਕੰਟੈਂਟ ਨੂੰ ਸਰਚ ਨਤੀਜਿਆਂ ''ਚ ਆਉਣ ਤੋਂਘੱਟ ਕੀਤਾ ਜਾ ਸਕੇ। ਮਤਲਬ ਸਪੱਸ਼ਟ ਹੈ ਕਿ ਹੁਣ ਟਾਰੈਂਟ ਨੂੰ ਲੱਭ ਸਕਣਾ ਮੂਵੀ ਡਾਊਨਲੋਡਰਜ਼ ਲਈ ਮੁਸ਼ਕਲ ਹੋਣ ਵਾਲਾ ਹੈ। ਯੂ.ਕੇ ਦੇ ਇੰਟਲੈਕਚੁਅਲ ਪ੍ਰਾਪਰਟੀ ਰਾਈਟਸ ਨੇ ਇਸ ਚਰਚਾ ਮੁਤਾਬਕ, ਨਵੇਂ ਸਮਝੌਤੇ ਦੇ ਹਿਸਾਬ ਨਾਲ ਸਾਰੀਆਂ ਕੰਪਨੀਆਂ ਨੂੰ 1 ਜੂਨ ਤੱਕ ਨਵੇਂ ਨਿਯਮ ਤੈਅ ਕਰਨ ਨੂੰ ਕਿਹਾ ਗਿਆ ਹੈ। ਦੱਸ ਦਈਏ ਕਿ ਇੰਟਰਨੈੱਟ ਪਾਈਰੇਸੀ ''ਚ ਸਭ ਤੋਂ ਜ਼ਿਆਦਾ ਉਂਗਲੀ ਸਰਚ ਇੰਜਣਸ ''ਤੇ ਉੱਠਦੀ ਰਹੀ ਹੈ।

Related News