WhatsApp ’ਚ ਜਲਦ ਜੁੜਨਗੇ ਇਹ ਸ਼ਾਨਦਾਰ ਫੀਚਰਜ਼, ਦੁਗਣਾ ਹੋ ਜਾਵੇਗਾ ਚੈਟਿੰਗ ਦਾ ਮਜ਼ਾ

11/26/2020 6:10:26 PM

ਗੈਜੇਟ ਡੈਸਕ– ਵਟਸਐਪ ਦੁਨੀਆ ਦਾ ਸਭ ਤੋਂ ਮਸ਼ਹੂਰ ਇੰਸਟੈਂਟ ਮੈਸੇਂਜਰ ਹੈ। ਫੇਸਬੁੱਕ ਦੀ ਮਲਕੀਅਤ ਵਾਲੇ ਇਸ ਐਪ ’ਚ ਲਗਾਤਾਰ ਨਵੇਂ ਅਪਡੇਟਸ ਦੇ ਨਾਲ ਨਵੇਂ-ਨਵੇਂ ਫੀਚਰਜ਼ ਜੁੜਦੇ ਰਹਿੰਦੇ ਹਨ ਜਿਸ ਨਾਲ ਯੂਜ਼ਰਸ ਦੀ ਦਿਲਚਸਪੀ ਬਣੀ ਰਹਿੰਦੀ ਹੈ। ਇਸ ਐਪ ’ਚ ਜਲਦ ਹੀ ਕੁਝ ਹੋਰ ਨਵੇਂ ਫੀਚਰਜ਼ ਜੁੜਨ ਵਾਲੇ ਹਨ ਜਿਨ੍ਹਾਂ ਦਾ ਯੂਜ਼ਰਸ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਆਓ ਜਾਣਦੇ ਹਾਂ ਇਨ੍ਹਾਂ ਫੀਚਰਜ਼ ਬਾਰੇ।

ਇਹ ਵੀ ਪੜ੍ਹੋ– ਗੂਗਲ ਨੇ ਪਲੇਅ ਸਟੋਰ ਤੋਂ ਹਟਾਈ ਇਹ ਖ਼ਤਰਨਾਕ ਐਪ, ਫੋਨ ’ਚੋਂ ਵੀ ਤੁਰੰਤ ਕਰੋ ਡਿਲੀਟ

ਰੀਡ ਲੇਟਰ
ਵਟਸਐਪ ਦਾ ਇਹ ਨਵਾਂ ਫੀਚਰ ਐਪ ਦੇ ਆਰਕਾਈਵਡ ਚੈਟ ਫੀਚਰ ਨੂੰ ਰਿਪਲੇਸ ਕਰੇਗਾ। ਇਹ ਫੀਚਰ ਕਾਫੀ ਹੱਦ ਤਕ ਵਟਸਐਪ ਤੋਂ ਹਟਾਏ ਜਾ ਚੁੱਕੇ ਪੁਰਾਣੇ ਵੈਕੇਸ਼ਨ ਫੀਚਰ ਦੀ ਤਰ੍ਹਾਂ ਕੰਮ ਕਰੇਗਾ। ਇਸ ਆਪਸ਼ਨ ਨੂੰ ਤੁਸੀਂ ਆਪਣੀ ਮਰਜ਼ੀ ਮੁਤਾਬਕ, ਇਨੇਬਲ ਜਾਂ ਡਿਸੇਬਲ ਕਰ ਸਕੋਗੇ। 

ਇਹ ਵੀ ਪੜ੍ਹੋ– SBI ਨੇ 40 ਕਰੋੜ ਗਾਹਕਾਂ ਨੂੰ ਦਿੱਤੀ ਵੱਡੀ ਚਿਤਾਵਨੀ, ਜਾਣੋ ਕੀ ਹੈ ਮਾਮਲਾ

‘ਮਿਊਟ ਵੀਡੀਓ ਬਿਫੋਰ ਸੈਂਡਿੰਗ’
ਜਿਵੇਂ ਕਿ ਨਾਮ ਤੋਂ ਹੀ ਜ਼ਾਹਰ ਹੈ ਕਿ ਇਸ ਫੀਚਰ ਦੀ ਮਦਦ ਨਾਲ ਤੁਸੀਂ ਕੋਈ ਵੀਡੀਓ ਭੇਜਣ ਤੋਂ ਪਹਿਲਾਂ ਮਿਊਟ ਕਰ ਸਕੋਗੇ। ਇਹ ਫੀਚਰ ਇੰਸਟਾਗ੍ਰਾਮ ਅਤੇ ਟਵਿਟਰ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਪਹਿਲਾਂ ਹੀ ਮੌਜੂਦ ਹੈ। 

ਇਹ ਵੀ ਪੜ੍ਹੋ– Innova Crysta ਦਾ ਨਵਾਂ ਮਾਡਲ ਭਾਰਤ 'ਚ ਲਾਂਚ, ਜਾਣੋ ਕੀਮਤ ਅਤੇ ਹੋਰ ਖ਼ੂਬੀਆਂ

ਰਿਪੋਰਟ ਟੂ ਵਟਸਐਪ
ਇਹ ਫੀਚਰ ਵਟਸਐਪ ਦੇ ਸਭ ਤੋਂ ਮਹੱਤਵਪੂਰਨ ਫੀਚਰਜ਼ ’ਚੋਂ ਇਕ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਕਿਸੇ ਵੀ ਯੂਜ਼ਰ ਨੂੰ ਜੋ ਤੁਹਾਨੂੰ ਅਣਚਾਹੇ ਮੈਸੇਜ ਭੇਜਦਾ ਹੈ, ਉਸ ਨੂੰ ਰਿਪੋਰਟ ਕਰ ਸਕਦੇ ਹੋ। ਇਸ ਫੀਚਰ ਨਾਲ ਕਿਸੇ ਕਾਨਟੈਕਟ ਨੂੰ ਆਸਾਨੀ ਨਾਲ ਰਿਪੋਰਟ ਕੀਤਾ ਜਾ ਸਕੇਗਾ। 

ਇਹ ਵੀ ਪੜ੍ਹੋ– iPhone ਦੇ ਬੈਕ ਪੈਨਲ ’ਚ ਲੁਕਿਆ ਹੈ ਕਮਾਲ ਦਾ ਬਟਨ, ਇੰਝ ਕਰੋ ਇਸਤੇਮਾਲ​​​​​​​

ਨਵੇਂ ਇਮੋਜੀ
ਇਹ ਨਵਾਂ ਫੀਚਰ ਨਹੀਂ ਹੈ ਪਰ ਜਲਦ ਹੀ ਭਾਰਤ ’ਚ ਵਟਸਐਪ ’ਤੇ 138 ਨਵੇਂ ਇਮੋਜੀ ਲਈ ਸੁਪੋਰਟ ਆਉਣ ਦੀ ਉਮੀਦ ਹੈ।


Rakesh

Content Editor

Related News