ਗੂਗਲ ਸਮੇਤ ਸਾਰੀਆਂ ਵੱਡੀਆਂ ਚਿੱਪਸੈੱਟ ਕੰਪਨੀਆਂ ਨੇ ਹੁਵਾਵੇਈ ਨਾਲ ਤੋੜਿਆ ਰਿਸ਼ਤਾ

Thursday, May 23, 2019 - 12:33 AM (IST)

ਗੂਗਲ ਸਮੇਤ ਸਾਰੀਆਂ ਵੱਡੀਆਂ ਚਿੱਪਸੈੱਟ ਕੰਪਨੀਆਂ ਨੇ ਹੁਵਾਵੇਈ ਨਾਲ ਤੋੜਿਆ ਰਿਸ਼ਤਾ

ਗੈਜੇਟ ਡੈਸਕ—ਚੀਨ ਦੀ ਟੈੱਕ ਕੰਪਨੀ ਹੁਵਾਵੇਈ 'ਤੇ ਸੰਕਟ ਵਧਦਾ ਨਜ਼ਰ ਆ ਰਿਹਾ ਹੈ। ਅਮਰੀਕੀ ਟਰੰਪ ਸਰਕਾਰ ਦੇ ਆਦੇਸ਼ ਤੋਂ ਬਾਅਦ ਗੂਗਲ ਨੇ ਹੁਵਾਵੇ ਦੇ ਸਮਾਰਟਫੋਨ ਤੋਂ ਐਂਡ੍ਰਾਇਡ ਦਾ ਲਾਈਸੈਂਸ ਕੈਂਸਿਲ ਕਰ ਦਿੱਤਾ ਹੈ। ਇਨਾਂ ਹੀ ਨਹੀਂ ਮਾਈਕ੍ਰੋਸਾਫਟ ਨੇ ਆਪਣੇ ਸਟੋਰਸ ਤੋਂ ਹੁਵਾਵੇ ਦੇ ਲੈਪਟਾਪ ਹਟਾ ਲਏ ਹਨ। ਤਾਜ਼ਾ ਖਬਰ ਇਹ ਹੈ ਕਿ ਬ੍ਰਿਟੇਨ 'ਚ ਵੋਡਾਫੋਨ ਨੇ ਹੁਵਾਵੇਈ ਦੇ 5ਜੀ ਸਮਾਰਟਫੋਨ ਲਈ ਪ੍ਰੀ ਬੁਕਿੰਗ ਨੂੰ ਵੀ ਸਸਪੈਂਡ ਕਰ ਦਿੱਤਾ ਹੈ। ਰਾਇਟਰਸ ਦੀ ਇਕ ਰਿਪੋਰਟ ਮੁਤਾਬਕ ਬ੍ਰਿਟੇਨ ਦੀ ਚਿੱਪ ਮੇਕਰ ARM  ਨੇ ਵੀ ਚੀਨੀ ਕੰਪਨੀ ਹੁਵਾਵੇਈ ਨਾਲ ਆਪਣਾ ਬਿਜ਼ਨੈੱਸ ਸਸਪੈਂਡ ਕਰਨ ਦੀ ਤਿਆਰੀ ਕਰ ਲਈ ਹੈ। ਅਜਿਹੀ ਅਮਰੀਕੀ ਰੈਗੂਲੇਸ਼ਨ ਨੂੰ ਫਾਲੋ ਕਰਦੇ ਹੋਏ ਕੀਤਾ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ARM ਦੁਨੀਆ ਦੀ ਸਭ ਤੋਂ ਵੱਡੀ ਚਿੱਪ ਡਿਜ਼ਾਈਨਰਸ 'ਚੋਂ ਹੈ। ਬਲੂਮਰਗ ਦੀ ਇਕ ਰਿਪੋਰਟ ਮੁਤਬਾਕ ਚਿੱਪ ਮੇਕਰਸ ਇੰਟੈਲ, ਕੁਆਲਕਾਮ ਅਤੇ ਬ੍ਰਾਡਕਾਮ ਵਰਗੀ ਦੁਨੀਆ ਦੀ ਵੱਡੀ ਚਿੱਪਸੈੱਟ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਕਿਹਾ ਕਿ ਉਹ ਅਗਲੇ ਨੋਟਿਸ ਤਕ ਹੁਵਾਵੇਈ ਨੂੰ ਕੋਈ ਵੀ ਸਪਲਾਈ ਨਹੀਂ ਦੇਵੇਗਾ। ਅਮਰੀਕੀ ਟਰੰਪ ਸਰਕਾਰ ਨੇ ਹੁਵਾਵੇਈ ਨੂੰ ਬਲੈਕਲਿਸਟ ਕਰਨ ਦਾ ਆਦੇਸ਼ ਦਿੱਤਾ ਹੈ। ਦੋਸ਼ ਇਹ ਲਗਾਇਆ ਗਿਆ ਹੈ ਕਿ ਇਹ ਚੀਨੀ ਕੰਪਨੀ ਚੀਨ ਦੀ ਸਰਕਾਰ ਦੇ ਜਾਸੂਸ ਦੇ ਤੌਰ 'ਤੇ ਕੰਮ ਕਰ ਰਹੀ ਹੈ ਅਤੇ ਚੀਨੀ ਸਰਕਾਰ ਲਈ ਸਪਾਈ ਕਰ ਰਹੀ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਵੇਲੇ ਹੁਵਾਵੇਈ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਸਮਾਰਟਫੋਨ ਕੰਪਨੀ ਬਣ ਗਈ ਹੈ। ਹੁਣ ਕੰਪਨੀ ਨੂੰ ਆਪਣੇ ਸਮਾਰਟਫੋਨਸ 'ਚ ਦੇਣ ਲਈ ਬਣਿਆ ਐਂਡ੍ਰਾਇਡ ਵਾਲਾ ਮੋਬਾਇਲ ਆਪਰੇਟਿੰਗ ਸਿਸਟਮ ਤਿਆਰ ਕਰਨਾ ਹੋਵੇਗਾ। ਸਮਾਰਟਫੋਨਸ ਤੋਂ ਇਲਾਵਾ ਹੁਵਾਵੇਈ ਨੂੰ 5ਜੀ ਡਿਪਲਾਏਮੈਂਟ 'ਚ ਵੀ ਵੱਡਾ ਨੁਕਸਾਨ ਹੋ ਸਕਦਾ ਹੈ। ਕਿਉਂਕਿ 5ਜੀ ਲਈ ਕੰਪਨੀ ਨੇ ਵੱਡੇ ਪੈਮਾਨੇ 'ਤੇ ਤਿਆਰੀ ਕੀਤੀ ਹੈ ਅਤੇ ਜ਼ਿਆਦਤਰ 5ਜੀ ਦੇ ਜ਼ਿਆਦਾ ਇਕਵੀਪਮੈਂਟਸ ਅਮਰੀਕੀ ਕੰਪਨੀਆਂ ਹੀ ਸਪਲਾਈ ਕਰਦੀਆਂ ਹਨ। ਕੁਲ ਮਿਲਾ ਕੇ ਅਜੇ ਤਕ ਲਈ ਮੁੱਦਾ ਇਹ ਹੈ ਕਿ ਲੱਖਾਂ ਕਰੋੜਾਂ ਹੁਵਾਵੇਈ ਯੂਜ਼ਰਸ ਮੁਸ਼ਕਲ 'ਚ ਹੋਣਗੇ। ਗੂਗਲ ਦੇ ਮੈਪਸ ਨਹੀਂ ਚੱਲਣਗੇ ਅਤੇ ਐਂਡ੍ਰਾਇਡ ਦਾ ਸਪੋਰਟ ਵੀ ਬੰਦ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਸਕਿਓਰਟੀ ਅਪਡੇਟਸ ਮਿਲਦੇ ਰਹਿਣਗੇ, ਗੂਗਲ ਨੇ ਇਹ ਸਾਫ ਕਰ ਦਿੱਤਾ ਹੈ। ਪਰ ਗੂਗਲ ਮੈਪਸ ਦਾ ਸਪੋਰਟ ਨਾ ਮਿਲਣਾ ਕਿਸੇ ਐਂਡ੍ਰਾਇਡ ਸਮਾਰਟਫੋਨ ਲਈ ਵੱਡੀ ਗੱਲ ਹੋਵੇਗੀ।


author

Karan Kumar

Content Editor

Related News