ਮੋਬਾਇਲ ''ਤੇ ਵੀਡੀਓ ਐਡੀਟਿੰਗ ਨੂੰ ਹੋਰ ਵੀ ਆਸਾਨ ਬਣਾਉਣਗੀਆਂ ਇਹ ਐਪਸ
Tuesday, Jul 04, 2017 - 06:06 PM (IST)

ਜਲੰਧਰ- ਮੋਬਾਇਲ ਫੋਨ 'ਚ ਫੋਟੋ ਐਡੀਟਿੰਗ ਲਈ ਕਈ ਐਪਲੀਕੇਸ਼ਨ ਉਪਲੱਬਧ ਹਨ ਪਰ ਵੀਡੀਓ ਐਡੀਟਿੰਗ ਲਈ ਬਿਹਤਰੀਨ ਐਪਲੀਕੇਸ਼ਨ ਦੀ ਕਮੀ ਹੈ। ਹਾਂ ਕੁਝ ਐਪਲੀਕੇਸ਼ਨ ਹਨ ਜੋ ਬੇਹੱਦ ਖਾਸ ਕਹੇ ਜਾ ਸਕਦੇ ਹਨ ਅਤੇ ਤੁਸੀਂ ਵੀਡੀਓ ਐਡੀਟਿੰਗ 'ਚ ਬਲਿਕੁਲ ਪੀ.ਸੀ. ਦੀ ਤਰ੍ਹਾਂ ਅਹਿਸਾਸ ਪਾ ਸਕਦੇ ਹੋ। ਟੈਕਨਾਲੋਜੀ ਦੀ ਮਦਦ ਨਾਲ ਇਕ ਆਮ ਇਨਸਾਨ ਵੀ ਆਪਣੇ ਮੋਬਾਇਲ ਦੁਆਰਾ ਬਣਾਈ ਗਈ ਵੀਡੀਓ 'ਚ ਕੂਲ ਇਫੈਕਟ ਦੀ ਵਰਤੋਂ ਕਰ ਸਕਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਐਪਲੀਕੇਸ਼ਨ ਬਾਰੇ ਦਸਾਂਗੇ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਵੀਡੀਓ 'ਚ ਆਪਣੀ ਮਰਜ਼ੀ ਮੁਤਾਬਕ ਐਡੀਟਿੰਗ ਕਰ ਸਕਦੇ ਹੋ।
1. VivaVideo
ਇਸ ਐਪ ਨੂੰ ਅੱਜ ਦੇ ਸਮੇਂ 'ਚ ਐਂਡਰਾਇਡ ਸਮਾਰਟਫੋਨ ਯੂਜ਼ਰ ਦੁਆਰਾ ਸਭ ਤੋਂ ਜ਼ਿਆਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇਸ ਐਪ ਦੀ ਮਦਦ ਨਾਲ ਤੁਸੀਂ ਆਪਣੀ ਵੀਡੀਓ 'ਚ ਰੋਜ ਪੈਟਲ, ਆਈਸ, ਫਾਇਰ ਅਤੇ ਕਾਫੀ ਕੁਝ ਐਡ ਕਰ ਸਕਦੇ ਹੋ। ਇਨ੍ਹਾਂ ਇਫੈੱਕਟ ਨੂੰ ਐਡ ਕਰਨ ਲਈ ਤੁਹਾਨੂੰ ਸਭ ਤੋਂ ਪਹਿਲਾਂ ਗੂਗਲ ਪਲੇ ਸਟੋਰ ਤੋਂ ਇਸ ਐਪ ਨੂੰ ਡਾਊਨਲੋਡ ਕਰਨਾ ਹੋਵੇਗਾ। ਪਲੇ ਸਟੋਰ 'ਤੋਂ ਇਹ ਐਪ ਫਰੀ 'ਚ ਡਾਊਨਲੋਡ ਕੀਤੀ ਜਾ ਸਕਦੀ ਹੈ। ਉਥੇ ਹੀ ਜੇਕਰ ਜੇਕਰ ਇਸ ਐਪ ਦੇ ਫੀਚਰ ਦੀ ਗੱਲ ਕੀਤੀ ਜਾਵੇ ਤਾਂ ਯੂਜ਼ਰ ਆਪਣੀ ਕਿਸੇ ਵੀ ਵੀਡੀਓ 'ਚ ਆਪਣੀ ਪਸੰਦ ਦਾ ਗਾਣਾ ਲਗਾ ਸਕਦਾ ਹੈ।
2. VideoShow
ਕੀ ਤੁਸੀਂ ਕਦੇ ਆਪਣੀ ਵੀਡੀਓ 'ਚ ਲਾਈਟਨਿੰਗ ਅਤੇ ਬਬਲਸ ਐਡ ਕਰਨਾ ਚਾਹੁੰਦੇ ਸੀ? VideoShow ਐਪ ਦੀ ਮਦਦ ਨਾਲ ਤੁਸੀਂ ਇਸ ਨੂੰ ਪੂਰਾ ਕਰ ਸਕਦੇ ਹੋ। ਇਸ ਲਈ ਤੁਹਾਨੂੰ ਕੁਝ ਆਸਾਨ ਸਟੈੱਪਸ ਨੂੰ ਫਾਲੋ ਕਰਨਾ ਹੋਵੇਗਾ। ਇੰਨਾ ਹੀ ਨਹੀਂ ਯੂਜ਼ਰ ਇਸ ਐਪ ਦੀ ਮਦਦ ਨਾਲ ਆਪਣੀ ਵੀਡੀਓ 'ਚ ਸਟੀਕਰ, ਸਬਟਾਈਟਲ, ਫਿਲਟ, ਆਪਣੀ ਆਵਾਜ਼ ਅਤੇ GIFs ਨੂੰ ਐਡ ਕਰ ਸਕਦੇ ਹੋ।
3. FilmoraGo
ਕੁਝ ਐਪਸ 'ਚ ਅਜਿਹੀ ਸੁਵਿਧਾ ਹੁੰਦੀ ਹੈ ਜੋ ਉਨ੍ਹਾਂ ਨੂੰ ਅਲੱਗ ਖੜ੍ਹਾ ਕਰਦੀ ਹੈ, FilmoraGo ਉਨ੍ਹਾਂ 'ਚੋਂ ਹੀ ਇਕ ਹੈ। ਇਸ ਐਪ 'ਚ 80 ਦੇ ਦਹਾਕੇ ਦੇ ਵਿਸ਼ੇ, ਇਕ ਮਿਰਰ ਥੀਮ ਅਤੇ ਕਿਡ ਫਰੈਂਡਲੀ ਥੀਮ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜਿਵੇਂ ਹੀ ਤੁਸੀਂ ਇਸ ਐਪ ਦੀ ਮਦਦ ਨਾਲ ਵੀਡੀਓ ਨੂੰ ਜੋੜਦੇ ਹੋ, ਤੁਹਾਡਾ ਪ੍ਰਭਾਵ ਵਿਕਲਪ ਤੁਹਾਡੇ ਸੱਜੇ ਪਾਸੇ ਹੋਵੇਗਾ, ਜਿਸ ਵਿਚ ਫੈਸ਼ਨ, ਸਰਦੀ, ਚੈਪਲਿਨ, ਪ੍ਰੇਮ ਜਾਂ ਫਿਲਮ ਵਰਗੇ ਵਿਸ਼ਿਆਂ ਦੀ ਵਰਤੋਂ ਕਰਨ ਲਈ ਥੀਮਸ ਵਿਕਲਪ ਦਿੱਤੇ ਗਏ ਹਨ।
4. Video Maker
ਵੀਡੀਓ ਮੇਕਰ ਐਪਲੀਕੇਸ਼ਨ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਹ ਯੂਜ਼ਰ ਇੰਟਰਫੇਸ ਹੈ ਅਤੇ ਇਸ ਦੁਆਰਾ ਕੁਝ ਹੀ ਮਿੰਟ 'ਚ ਵੀਡੀਓ ਤਿਆਰ ਕੀਤੀ ਜਾ ਸਕਦੀ ਹੈ। ਉਥੇ ਹੀ ਇਸ ਵਿਚ ਯੂਜ਼ਰਜ਼ ਆਪਣੀ ਗੈਲਰੀ, ਫੇਸਬੁੱਕ, ਇੰਸਟਾਗ੍ਰਾਮ ਜਾਂ ਡ੍ਰਾਪਬਾਕਸ ਅਕਾਊਂਟ 'ਚੋਂ ਕਿਸੇ ਵੀ ਵੀਡੀਓ ਨੂੰ ਆਸਾਨੀ ਨਾਲ ਸਿਲੈਕਟ ਕਰਕੇ ਉਸ ਨੂੰ ਐਡਿਟ ਕਰ ਸਕਦੇ ਹਨ। ਇਸ ਵਿਚ ਖਾਸ ਫੀਚਰਜ਼ ਦੇ ਤੌਰ 'ਤੇ ਤੁਹਾਨੂੰ ਟੈਕਸਟ, ਡ੍ਰਾ, ਇਫੈੱਕਟਸ, ਬ੍ਰਾਈਟਨੈੱਸ ਅਤੇ ਕੰਟਰਾਸਟ ਉਪਲੱਬਧ ਹੋਣਗੇ ਜਿਨ੍ਹਾਂ ਨੂੰ ਵੀਡੀਓ ਐਡੀਟਿੰਗ ਹੀ ਨਹੀਂ ਫੋਟੋ ਐਡੀਟਿੰਗ 'ਚ ਵੀ ਇਸਤੇਮਾਲ ਕਰ ਸਕਦੇ ਹੋ। ਕਿਸੇ ਵੀ ਵੀਡੀਓ ਨੂੰ ਐਡਿਟ ਕਰਕੇ ਤੁਸੀਂ ਉਸ ਨੂੰ ਇਸਤੇਮਾਲ ਕਰਨ ਜਾਂ ਸ਼ੇਅਰ ਕਰਨ ਤੋਂ ਪਹਿਲਾਂ ਉਸ ਦਾ ਪ੍ਰਿਵਿਊ ਵੀ ਦੇਖ ਸਕਦੇ ਹੋ।
5. Adobe Premier App
ਐਂਡਰਾਇਡ ਫੋਨ 'ਚ ਵੀਡੀਓ ਐਡੀਟਿੰਗ ਲਈ ਅਜਿਹੀ ਹੀ ਬਿਹਤਰੀਨ ਐਪ ਹੈ Adobe Premier App। ਗੂਗਲ ਪਲੇ ਸਟੋਰ 'ਤੇ ਇਹ ਐਪਲੀਕੇਸ਼ਨ ਮੁਫਤ 'ਚ ਉਪਲੱਬਧ ਹੈ। ਹੁਣ ਤੱਕ ਤੁਸੀਂ ਵੀਡੀਓ ਐਡੀਟਿੰਗ ਨੂੰ ਜਿੰਨਾ ਮੁਸ਼ਕਲ ਸਮਝਦੇ ਸੀ ਇਸ ਐਪਲੀਕੇਸ਼ਨ ਦੀ ਵਰਤੋਂ ਤੋਂ ਬਾਅਦ ਉਨਾ ਹੀ ਆਸਾਨ ਲੱਗੇਗਾ। ਇਸ ਵਿਚ ਤੁਸੀਂ ਵੀਡੀਓ ਨੂੰ ਰੀਅਰੇਂਜ ਕਰ ਸਕਦੇ ਹੋ ਅਤੇ ਉਸ ਵਿਚ ਇਫੈੱਕਟ ਪਾ ਸਕਦੇ ਹੋ। Adobe Premier App ਨੂੰ ਮੋਬਾਇਲ ਲਈ ਬਣਾਇਆ ਗਿਆ ਹੈ ਜਿਥੇ ਤੁਸੀਂ ਛੋਟੇ ਜਿਹੇ ਡਿਵਾਇਸ 'ਚ ਵੀਡੀਓ ਨੂੰ ਐਡਿਟ ਕਰ ਰਹੇ ਹੁੰਦੇ ਹੋ। ਅਜਿਹੇ 'ਚ ਤੁਹਾਡੇ ਕੋਲ ਆਪਸਨ ਬਹੁਤ ਜ਼ਾਦਾ ਨਹੀਂ ਹੋਣਗੇ ਪਰ ਅਜਿਹਾ ਨਹੀਂ ਕਿਹਾ ਜਾ ਸਕਦਾ ਕਿ ਇਹ ਬਿਲਕੁਲ ਹੀ ਘੱਟ ਹੋਣਗੇ।